“ਕਹਿੰਦੇ ਤੇਰਾ ਸੋਦਾ ਲਾ ਦੇਣਾ, ਪੈਸੇ ਮੰਗਣ ਆਏ ਸੀ”…ਨਿਹੰਗ ਸਿੰਘਾਂ ਬਾਰੇ ਲਾਈਵ ਹੋ ਕੇ ਬੋਲਿਆ ਕੁੱਲੜ ਪੀਜ਼ਾ ਵਾਲਾ ਸਹਿਜ, ਸੀਸੀਟੀਵੀ ਫੁਟੇਜ ਵਿਖਾਈ, ਕਹਿੰਦਾ ਕੁਝ ਵੀ ਕਰ ਸਕਦੇ 

“ਕਹਿੰਦੇ ਤੇਰਾ ਸੋਦਾ ਲਾ ਦੇਣਾ, ਪੈਸੇ ਮੰਗਣ ਆਏ ਸੀ”…ਨਿਹੰਗ ਸਿੰਘਾਂ ਬਾਰੇ ਲਾਈਵ ਹੋ ਕੇ ਬੋਲਿਆ ਕੁੱਲੜ ਪੀਜ਼ਾ ਵਾਲਾ ਸਹਿਜ, ਸੀਸੀਟੀਵੀ ਫੁਟੇਜ ਵਿਖਾਈ, ਕਹਿੰਦਾ ਕੁਝ ਵੀ ਕਰ ਸਕਦੇ


ਵੀਓਪੀ ਬਿਊਰੋ, ਜਲੰਧਰ-ਬੀਤੇ ਦਿਨ ਤੋਂ ਕੁੱਲੜ ਪੀਜ਼ਾ ਵਾਲਾ ਕਪਲ ਮੁੜ ਸੁਰਖੀਆਂ ਵਿਚ ਆ ਗਿਆ ਹੈ। ਇਕ ਹੋਰ ਵੀਡੀਓ ਨੂੰ ਲੈ ਕੇ ਉਨ੍ਹਾਂ ਦਾ ਪੰਗਾ ਪੈ ਗਿਆ ਹੈ। ਕੁੱਲ੍ਹੜ ਪੀਜ਼ਾ ਦੁਕਾਨ ਦੇ ਮਾਲਕ ਸਹਿਜ ਅਰੋੜਾ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਣਾਈ ਹੈ ਜਿਸ ਵਿੱਚ ਉਨ੍ਹਾਂ ਨੇ ਸਮਾਜ ਲਈ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ।


ਇਸ ਦੌਰਾਨ ਕੁੱਲ੍ਹੜ ਪੀਜ਼ਾ ਦੁਕਾਨ ‘ਤੇ ਕੁੱਝ ਨਿਹੰਗ ਸਿੰਘ ਜਥੇਬੰਦੀਆਂ ਨੇ ਜ਼ਬਰਦਸਤ ਵਿਰੋਧ ਕੀਤਾ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੀਤੇ ਗਏ ਹੰਗਾਮੇ ਦੌਰਾਨ ਕੁੱਲ੍ਹੜ ਪੀਜ਼ਾ ਦੁਕਾਨ ਦੇ ਬਾਹਰ ਭਾਰੀ ਗਿਣਤੀ ਵਿੱਚ ਲੋਕ ਖੜ੍ਹੇ ਹੋ ਗਏ। ਇਸ ਦੇ ਜਵਾਬ ਵਿਚ ਸਹਿਜ ਅਰੋੜਾ ਨੇ ਇਕ ਵੀਡੀਓ ਜਾਰੀ ਕੀਤੀ। ਜਿਸ ਵਿਚ ਸਹਿਜ ਅਰੋੜਾ ਨੇ ਕਿਹਾ ਕਿ ਕੋਈ ਨਵਾਂ ਗੀਤ ਆਇਆ ਸੀ, ਅਸੀਂ ਉਸ ‘ਤੇ ਰੀਲ ਬਣਾਈ। ਇਸ ਲਈ ਨਵੇਂ ਗਾਣੇ ਦੀ ਪ੍ਰਮੋਸ਼ਨ ਕਰਨ ਵਾਲਿਆਂ ਨੇ ਵੀਡੀਓ ਬਣਾਉਣ ਲਈ ਕਿਹਾ ਸੀ, ਕਿਸੇ ਦਾ ਦਿਲ ਦੁਖਾਉਣ ਦਾ ਕੋਈ ਮਕਸਦ ਨਹੀਂ ਸੀ। ਜੇਕਰ ਕਿਸੇ ਨੂੰ ਬੁਰਾ ਲੱਗਾ ਹੈ ਤਾਂ ਮੈਂ ਉਸ ਲਈ ਮਾਫੀ ਮੰਗਦੇ ਹਾਂ। ਇਸ ਦੇ ਨਾਲ ਹੀ ਸਹਿਜ ਨੇ ਦੋਸ਼ ਲਾਇਆ ਕਿ ਉਸ ਨੂੰ ਦੁਕਾਨ ‘ਤੇ ਆ ਕੇ ਨਿਹੰਗਾਂ ਸਿੰਘਾਂ ਨੇ ਡਰਾਇਆ ਧਮਕਾਇਆ ਕਿ ਅਸੀਂ ਤੇਰੀ ਦੁਕਾਨ ਨੂੰ ਅੱਗ ਲਗਾ ਦੇਵਾਂਗੇ। ਤੇਰਾ ਸੋਦਾ ਲਾ ਦੇਣਾ। ਸਹਿਜ ਨੇ ਇੱਥੋਂ ਤਕ ਕਿਹਾ ਕਿ ਨਿਹੰਗ ਸਿੰਘ ਉਸ ਕੋਲੋਂ ਪੈਸੇ ਮੰਗ ਰਹੇ ਸੀ। ਸਹਿਜ ਨੇ ਲਾਈਵ ਦੌਰਾਨ ਨਿਹੰਗ ਸਿੰਘਾਂ ਦੀ ਸੀਸੀਟੀਵੀ ਫੁਟੇਜ ਵੀ ਵਿਖਾਈ। ਉਸ ਨੇ ਕਿਹਾ ਕਿ ਇਹ ਵੀਡੀਓ ਡੀਲੀਟ ਕਰਵਾਉਣ ਲਈ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ।

error: Content is protected !!