ਮੋਗਾ ਵਿਚ ਵਾਰ.ਦਾਤ, ਡੋਲੀ ਵਾਲੀ ਕਾਰ ਉਤੇ ਚੱਲੀਆਂ ਗੋਲ਼ੀਆਂ, ਹਮਲਾਵਰਾਂ ਨੇ ਕਰਵਾਈ ਸੀ ਬੁੱਕ ਫਿਰ…

ਮੋਗਾ ਵਿਚ ਵਾਰ.ਦਾਤ, ਡੋਲੀ ਵਾਲੀ ਕਾਰ ਉਤੇ ਚੱਲੀਆਂ ਗੋਲ਼ੀਆਂ, ਹਮਲਾਵਰਾਂ ਨੇ ਕਰਵਾਈ ਸੀ ਬੁੱਕ ਫਿਰ…

ਵੀਓਪੀ ਬਿਊਰੋ, ਮੋਗਾ-ਇੱਥੋਂ ਦੇ ਸਿੰਘਾਵਾਲਾ ਨੇੜੇ ਵਾਰਦਾਤ ਵਾਪਰੀ ਹੈ। ਬਾਰਾਤ ਲਈ ਬੁੱਕ ਕੀਤੀ ਕਾਰ ਉਤੇ ਗੋ.ਲ਼ੀਆਂ ਚਲਾ ਦਿੱਤੀਆਂ ਗਈਆਂ। ਡਰਾਈਵਰ ਨੂੰ ਗੋ.ਲੀ ਮਾਰ ਦਿਤੀ ਗਈ। ਕਾਰ ਚਾਲਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਡੀਐਮਸੀ ਰੈਫਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਹਮ.ਲਾਵਰਾਂ ਨੇ ਹੀ ਦੋ ਦਿਨ ਪਹਿਲਾਂ ਵਿਆਹ ਲਈ ਡੋਲੀ ਵਾਲੀ ਕਾਰ ਬੁੱਕ ਕਰਵਾਈ ਸੀ।


ਇਸ ਦੌਰਾਨ ਅੱਜ ਡਰਾਈਵਰ ਨਵਦੀਪ ਸਿੰਘ ਕਾਰ ਬੁੱਕ ਕਰਵਾਉਣ ਵਾਲੇ ਵਿਅਕਤੀਆਂ ਨਾਲ ਬਾਘਾਪੁਰਾਣਾ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਸਿੰਘਾ ਵਾਲਾ ਨੇੜੇ ਕਾਰ ਵਿਚ ਸਵਾਰ ਵਿਅਕਤੀਆਂ ਵਲੋਂ ਡਵਾਈਵਰ ’ਤੇ ਗੋ.ਲੀ ਚਲਾ ਦਿਤੀ ਗਈ।
ਦਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੂੰ ਦੋ ਗੋ.ਲੀਆਂ ਲੱਗੀਆਂ ਹਨ, ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਰੈਫਰ ਕਰ ਦਿਤਾ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!