ਦਿੱਲੀ ‘ਚ ਜਾ ਕੇ ਗਰਜਿਆ ਸੁਖਬੀਰ ਸਿੰਘ ਬਾਦਲ, ਕਦੇ ਵਿਰੋਧੀ ਰਹੇ GK ਨੂੰ ਅਕਾਲੀ ਦਲ ‘ਚ ਕਰਵਾਇਆ ਸ਼ਾਮਲ

ਦਿੱਲੀ ‘ਚ ਜਾ ਕੇ ਗਰਜਿਆ ਸੁਖਬੀਰ ਸਿੰਘ ਬਾਦਲ, ਕਦੇ ਵਿਰੋਧੀ ਰਹੇ GK ਨੂੰ ਅਕਾਲੀ ਦਲ ‘ਚ ਕਰਵਾਇਆ ਸ਼ਾਮਲ

ਨਵੀਂ ਦਿੱਲੀ (ਵੀਓਪੀ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਦਿੱਲੀ ਪਹੁੰਚੇ ਅਤੇ ਉੱਥੇ ਜਾ ਕੇ ਕਦੇ ਆਪਣੇ ਵਿਰੋਧੀ ਰਹੇ ਸਿਆਸੀ ਆਗੂਆਂ ਨੂੰ ਵੀ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾ ਲਿਆ।

ਇਸ ਦੌਰਾਨ ਜਾਗੋ ਪਾਰਟੀ ਦਿੱਲੀ ਦੇ ਮੁਖੀ ਮਨਜੀਤ ਸਿੰਘ ਜੀਕੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਉਸ ਨੇ ਕਿਹਾ ਕਿ ਮੈਂ ਬਿਨਾਂ ਸ਼ਰਤ ਵਾਪਸ ਆ ਰਿਹਾ ਹਾਂ। ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨਗੇ। ਦਰਅਸਲ ਸੁਖਬੀਰ ਬਾਦਲ ਵੀ ਜਾਣਦੇ ਹਨ ਕਿ ਦਿੱਲੀ ਦਾ ਕਿਲਾ ਫਤਹਿ ਕੀਤੇ ਬਿਨਾਂ ਅੱਗੇ ਦਾ ਰਸਤਾ ਨਹੀਂ ਖੁੱਲ੍ਹਦਾ। ਇਸੇ ਲਈ ਉਹ ਦਿੱਲੀ ਵਿੱਚ ਪਾਰਟੀ ਦੀਆਂ ਜੜ੍ਹਾਂ ਮੁੜ ਮਜ਼ਬੂਤ ​​ਕਰਨ ਲਈ ਸਾਰੇ ਪੰਥਕ ਆਗੂਆਂ ਨੂੰ ਇੱਕਜੁੱਟ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਮਾਰਚ-ਅਪ੍ਰੈਲ 2019 ਵਿੱਚ ਮਨਜੀਤ ਸਿੰਘ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਇਸ ਤੋਂ ਪਹਿਲਾਂ ਜਨਵਰੀ 2019 ਵਿੱਚ ਮਨਜੀਤ ਸਿੰਘ ਜੀਕੇ ਨੇ ਕਥਿਤ ਦੋਸ਼ਾਂ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਵਿਰੋਧੀਆਂ ਦਾ ਦਬਾਅ ਸੀ ਕਿ ਮਨਜੀਤ ‘ਤੇ ਕਥਿਤ ਦੋਸ਼ ਹਨ, ਇਸ ਲਈ ਉਸ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਜਾਵੇ।

error: Content is protected !!