‘ਤੂੰ ਸਰਦਾਰ ਬੰਦਾ, ਤੂੰ ਕੀ ਚਪੇੜਾਂ ਮਾਰਨੀਆਂ ਸਾਡੇ ਤਾਂ ਰੱਬ ਨੇ ਚਪੇੜਾਂ ਮਾਰੀਆਂ’, ਕਿੰਨਰਾਂ ਨਾਲ ਪੰਗਾ ਲੈ ਕਸੂਤਾ ਫਸਿਆ, ਕੱਪੜੇ ਉਤਾਰ ਹੰਗਾਮਾ, ਮਾਫੀ ਮੰਗ ਛੁਡਾਉਣੀ ਪਈ ਜਾਨ

‘ਤੂੰ ਸਰਦਾਰ ਬੰਦਾ, ਤੂੰ ਕੀ ਚਪੇੜਾਂ ਮਾਰਨੀਆਂ ਸਾਡੇ ਤਾਂ ਰੱਬ ਨੇ ਚਪੇੜਾਂ ਮਾਰੀਆਂ’, ਕਿੰਨਰਾਂ ਨਾਲ ਪੰਗਾ ਲੈ ਕਸੂਤਾ ਫਸਿਆ, ਕੱਪੜੇ ਉਤਾਰ ਹੰਗਾਮਾ, ਮਾਫੀ ਮੰਗ ਛੁਡਾਉਣੀ ਪਈ ਜਾਨ

ਵੀਓਪੀ ਬਿਊਰੋ, ਅੰਮ੍ਰਿਤਸਰ-ਅੰਮ੍ਰਿਤਸਰ ’ਚ ਗੇਟ ਹਕੀਮਾਂ ਨੇੜੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਗੱਡੀ ਚਾਲਕ ਨੇ ਕਿੰਨਰ ਨੂੰ ਟੱਕਰ ਮਾਰ ਦਿੱਤੀ। ਇਸ ਮਗਰੋਂ ਵਿਵਾਦ ਵੱਧ ਗਿਆ। ਟੱਕਰ ਤੋਂ ਬਾਅਦ ਕਿੰਨਰ ਵੱਡੀ ਗਿਣਤੀ ’ਚ ਇਕੱਠੇ ਹੋ ਗਏ ਤੇ ਗੱਡੀ ਮੂਹਰੇ ਕੱਪੜੇ ਉਤਾਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਹੰਗਾਮੇ ’ਚ ਸੜਕ ’ਤੇ ਵੱਡਾ ਜਾਮ ਲੱਗ ਗਿਆ ਤੇ ਵੱਡੀ ਗਿਣਤੀ ’ਚ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਕਿੰਨਰ ਨੇ ਦੋਸ਼ ਲਾਇਆ ਕਿ ਗੱਡੀ ਵਿਚੋਂ ਉਤਰ ਕੇ ਚਾਲਕ ਨੇ ਉਸ ਨੂੰ ਚਪੇੜ ਮਾਰਨ ਦੀ ਗੱਲ ਕਹੀ। ਚਾਲਕ ਨੇ ਆਪਣੀ ਗਲ਼ਤੀ ਨਹੀਂ ਮੰਗੀ। ਇਸ ਦੌਰਾਨ ਗੱਡੀ ਚਾਲਕ ਨਾਲ ਬਹਿਸ ਕਰਦਿਆਂ ਕਿੰਨਰ ਨੇ ਕਿਹਾ, ‘ਤੂੰ ਸਰਦਾਰ ਬੰਦਾ, ਤੂੰ ਕੀ ਸਾਡੇ ਚਪੇੜਾਂ ਮਾਰਨੀਆਂ, ਸਾਡੇ ਤਾਂ ਪਹਿਲਾਂ ਹੀ ਰੱਬ ਨੇ ਚਪੇੜਾਂ ਮਾਰੀਆਂ।’ ਕਾਫ਼ੀ ਬਹਿਸ ਮਗਰੋਂ ਕਾਰ ਡਰਾਈਵਰ ਨੇ ਕਿੰਨਰ ਤੋਂ ਮਾਫ਼ੀ ਮੰਗ ਕੇ ਖਹਿੜਾ ਛੁਡਵਾਇਆ।

error: Content is protected !!