ਪੁਲਿਸ ਮੁਲਾਜ਼ਮਾਂ ਉਤੇ ਚੜ੍ਹਾਈ ਗੱਡੀ, ਟਾਇਰਾਂ ਉਤੇ ਗੋਲ਼ੀਆਂ ਮਾਰੀਆਂ ਤਾਂ ਪੈਂਚਰ ਕਾਰ ਵਿਚ ਹੀ ਹੋਏ ਫਰਾਰ, ਲਾਵਾਰਿਸ ਥਾਂ ਤੋਂ ਹੋਈ ਬਰਾਮਦ, ਵਿਚੋਂ ਮਿਲਿਆ…

ਪੁਲਿਸ ਮੁਲਾਜ਼ਮਾਂ ਉਤੇ ਚੜ੍ਹਾਈ ਗੱਡੀ, ਟਾਇਰਾਂ ਉਤੇ ਗੋਲ਼ੀਆਂ ਮਾਰੀਆਂ ਤਾਂ ਪੈਂਚਰ ਕਾਰ ਵਿਚ ਹੀ ਹੋਏ ਫਰਾਰ, ਲਾਵਾਰਿਸ ਥਾਂ ਤੋਂ ਹੋਈ ਬਰਾਮਦ, ਵਿਚੋਂ ਮਿਲਿਆ…


ਫਿਰੋਜ਼ਪੁਰ (ਵੀਓਪੀ ਬਿਊਰੋ) : ਕਾਲੀ ਟੇਪ ਲੱਗੀ ਕਾਰ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਰੁਕਣ ਦਾ ਇਸ਼ਾਰਾ ਕਰਨ ’ਤੇ ਏ. ਐੱਸ. ਆਈ. ਅਤੇ ਹੋਰਨਾਂ ਪੁਲਿਸ ਕਰਮਚਾਰੀਆਂ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਉਥੋਂ ਫਰਾਰ ਹੋ ਗਏ। ਘਟਨਾ ਅੱਡਾ ਖਾਈ ਵਾਲੇ ਦੇ ਕੋਲ ਸੋਮਵਾਰ ਸ਼ਾਮ ਵਾਪਰੀ। ਇਸ ਦੌਰਾਨ ਪੁਲਿਸ ਵੱਲੋਂ ਕਾਰ ਨੂੰ ਰੋਕਣ ਲਈ ਪੁਲਿਸ ਨੇ ਕਾਰ ਦੇ ਦੋਵੇਂ ਟਾਇਰਾਂ ’ਤੇ ਗੋਲੀਆਂ ਮਾਰ ਕੇ ਕਾਰ ਨੂੰ ਪੈਂਚਰ ਵੀ ਕਰ ਦਿੱਤਾ ਪਰ ਇਸ ਦੇ ਬਾਵਜੂਦ ਲੁਟੇਰੇ ਕਾਰ ਨੂੰ ਕਾਫੀ ਦੂਰ ਤੱਕ ਭਜਾ ਕੇ ਲੈ ਗਏ। ਬਾਅਦ ਵਿਚ ਲੁਟੇਰਿਆਂ ਦੀ ਕਾਰ ਪੁਲਿਸ ਨੂੰ ਕਿਲ੍ਹੇ ਵਾਲਾ ਚੌਕ ਨੇੜੇ ਝਾੜੀਆਂ ਵਿੱਚ ਲਾਵਰਾਸ ਹਾਲਤ ਬਰਾਮਦ ਹੋਈ,ਜਦਕਿ ਇਸ ਦੌਰਾਨ ਲੁਟੇਰੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਤਲਾਸ਼ੀ ਲੈਣ ’ਤੇ ਪੁਲਿਸ ਨੂੰ ਕਾਰ ਵਿਚੋਂ ਚੋਰੀ ਦਾ ਇਕ ਇਨਵਰਟਰ ,ਇਕ ਬੈਟਰਾ ਅਤੇ ਹੋਰ ਸਾਮਾਨ ਤੋਂ ਇਲਾਵਾ ਕੁੱਝ ਦਸਤੀ ਹਥਿਆਰ ਵੀ ਬਰਾਮਦ ਹੋਏ ਹਨ।ਏ. ਐੱਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਟੀਮ ਰੂਟੀਨ ਗਸ਼ਤ ’ਤੇ ਸੀ ਤਾਂ ਅੱਡਾ ਖਾਈ ਵਾਲਾ ਦੇ ਕੋਲ ਇਕ ਕਾਰ, ਜਿਸ ’ਚ ਚਾਰ ਵਿਅਕਤੀ ਸਵਾਰ ਸਨ ਅਤੇ ਸ਼ੀਸ਼ਿਆਂ ’ਤੇ ਕਾਲੀ ਟੇਪ ਲੱਗੀ ਹੋਈ ਸੀ। ਸ਼ੱਕ ਪੈਣ ’ਤੇ ਗੱਡੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਗੱਡੀ ਪੁਲਸ ਟੀਮ ’ਤੇ ਚੜਾਉਣ ਦੀ ਕੋਸ਼ਿਸ਼ ਕੀਤੀ।


ਆਪਣਾ ਬਚਾਓ ਕਰਦੇ ਹੋਏ ਪੁਲਸ ਟੀਮ ਨੇ ਗੱਡੀ ਦੇ ਟਾਇਰਾਂ ’ਤੇ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਗੱਡੀ ਸ਼ਹਿਰ ਤੋਂ ਬਾਹਰ ਵਾਲੀ ਰੋਡ ਨੂੰ ਨਿਕਲ ਗਈ। ਗੱਡੀ ਦਾ ਪਿੱਛਾ ਕੀਤਾ ਗਿਆ ਤਾਂ ਕਿਲੇਵਾਲਾ ਚੌਕ ਦੇ ਕੋਲ ਬੇਆਬਾਦ ਜਗ੍ਹਾ ’ਤੇ ਉਹੀ ਗੱਡੀ ਖੜ੍ਹੀ ਮਿਲੀ ਜਦਕਿ ਉਸ ਵਿਚ ਸਵਾਰ ਦੋਸ਼ੀ ਫਰਾਰ ਹੋ ਚੁੱਕੇ ਸਨ। ਪੁਲਸ ਨੇ ਗੱਡੀ ਕਬਜ਼ੇ ਵਿਚ ਲੈ ਕੇ ਇਸਦੇ ਨੰਬਰ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਗੱਡੀ ਵਿਚ ਕੌਣ ਲੋਕ ਸਨ ਅਤੇ ਉਨ੍ਹਾਂ ਦਾ ਕੀ ਇਰਾਦਾ ਸੀ? ਇਸ ’ਤੇ ਆਪਣੇ ਆਪ ਨੂੰ ਬਚਾਅ ਕੇ ਏਐੱਸਆਈ ਸ਼ਰਮਾ ਸਿੰਘ ਅਤੇ ਸਾਥੀਆਂ ਨੇ ਕਾਰ ਦੇ ਟਾਇਰਾਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਤਾਂ ਕਾਰ ਦੇ ਦੋਵੇਂ ਟਾਇਰ ਪੰਚਰ ਹੋ ਗਏ। ਇਸ ਦੇ ਬਾਵਜੂਦ ਲੁਟੇਰੇ ਕਾਰ ਨੂੰ ਕਾਫੀ ਦੂਰ ਤੱਕ ਭਜਾ ਕੇ ਲੈ ਗਏ। ਪੁਲਿਸ ਵੱਲੋਂ ਪਿੱਛਾ ਕਰਨ ’ਤੇ ਕਾਰ ਕਿਲ੍ਹੇ ਵਾਲਾ ਚੌਕ ਨੇੜੇ ਬਜਾਜ ਡੇਅਰੀ ਦੀਆਂ ਝਾੜੀਆਂ ਵਿਚ ਲਾਵਾਰਸ ਖੜ੍ਹੀ ਬਰਾਮਦ ਹੋਈ। ਤਲਾਸ਼ੀ ਦੌਰਾਨ ਪੁਲਿਸ ਨੂੰ ਕਾਰ ਵਿਚੋਂ ਚੋਰੀ ਦਾ ਸਾਮਾਨ ਅਤੇ ਮੋਟਰਸਾਈਕਲ ਦੀ ਵੱਡੀ ਚੇਨ ਗਰਾਰੀ ਦੇ ਬਣੇ ਦਸਤੀ ਹਥਿਆਰ ਬਰਾਮਦ ਹੋਏ।

error: Content is protected !!