“ਐਨੀਮਲ” ਫੇਮ ਰਣਬੀਰ ਕਪੂਰ ਦੀ ਵਾਇਰਲ ਵੀਡੀਓ ਉਤੇ ਬਵਾਲ, ਕ੍ਰਿਸਮਸ ਦੇ ਕੇਕ ਉਤੇ ਸ਼ਰਾਬ ਡੋਲ੍ਹ ਬੋਲਿਆ- “ਜੈ ਮਾਤਾ ਦੀ”, ਯੂਜ਼ਰਜ਼ ਨੇ ਉਡਾਇਆ ਮਜ਼ਾਕ (ਵੇਖੋ ਵੀਡੀਓ)

“ਐਨੀਮਲ” ਫੇਮ ਰਣਬੀਰ ਕਪੂਰ ਦੀ ਵਾਇਰਲ ਵੀਡੀਓ ਉਤੇ ਬਵਾਲ, ਕ੍ਰਿਸਮਸ ਦੇ ਕੇਕ ਉਤੇ ਸ਼ਰਾਬ ਡੋਲ੍ਹ ਬੋਲਿਆ- “ਜੈ ਮਾਤਾ ਦੀ”, ਯੂਜ਼ਰਜ਼ ਨੇ ਉਡਾਇਆ ਮਜ਼ਾਕ (ਵੇਖੋ ਵੀਡੀਓ)


ਮੁੰਬਈ (ਵੀਓਪੀ ਬਿਊਰੋ) : ਇੰਨੀਂ ਦਿਨੀਂ ਰਣਬੀਰ ਕਪੂਰ ਹਾਲ ਹੀ ‘ਚ ਆਈ ਫ਼ਿਲਮ ‘ਐਨੀਮਲ’ ਨਾਲ ਚਰਚਾ ਵਿਚ ਹਨ। ਇਸ ਦੌਰਾਨ ਫਿਲਮ ਨਾਲ ਸਬੰਧਤ ਕਈ ਵਿਵਾਦ ਵੀ ਜੁੜੇ ਪਰ ਹੁਣ ਫਿਲਮ ਦੀ ਵੱਡੀ ਸਕਸੈਸ ਤੋਂ ਬਾਅਦ ਕ੍ਰਿਸਮਸ ਸੈਲੀਬ੍ਰੇਸ਼ਨ ਦੌਰਾਨ ਬਣਾਈ ਵੀਡੀਓ ਕਰ ਕੇ ਰਣਬੀਰ ਕਪੂਰ ਮੁੜ ਵਿਵਾਦਾਂ ਵਿਚ ਘਿਰ ਗਏ ਹਨ। ਬੀਤੇ ਦਿਨੀਂ ਕਪੂਰ ਪਰਿਵਾਰ ‘ਚ ਕ੍ਰਿਸਮਿਸ ਸੈਲੀਬ੍ਰੇਸ਼ਨ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਰਣਬੀਰ-ਆਲੀਆ ਆਪਣੀ ਦੀ ਰਾਹਾ ਨਾਲ ਪਹੁੰਚੇ। ਇਸ ਜਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ‘ਚੋਂ ਇਕ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ‘ਚ ਉਸ ਨੇ ਕੁਝ ਅਜਿਹਾ ਆਖ ਦਿੱਤਾ, ਜਿਸ ਨੂੰ ਲੈ ਕੇ ਹੁਣ ਰਣਬੀਰ ਨੂੰ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੇਕ ਕੱਟਦੇ ਹੋਏ ਕ੍ਰਿਸਮਸ ਦੇ ਕੇਕ ਉਤੇ ਇਕ ਸਾਥੀ ਵਾਈਨ ਪਾਉਂਦਾ ਹੈ ਤੇ ਰਣਬੀਰ ਕਪੂਰ ਜੈ ਮਾਤਾ ਦੀ ਆਖਦਾ ਹੈ, ਜਿਸ ਨੂੰ ਸੁਣ ਕੇ ਉੱਥੇ ਮੌਜੂਦ ਹਰ ਕੋਈ ਹੱਸ ਪਿਆ। ਇਸ ਗੱਲ ਨੂੰ ਲੈ ਕੇ ਲੋਕ ਰਣਬੀਰ ਦਾ ਵਿਰੋਧ ਕਰ ਰਹੇ ਹਨ। ਹੁਣ ਰਣਬੀਰ ਦਾ ਸੋਸ਼ਲ ਮੀਡੀਆ ਯੂਜ਼ਰਸ ਮਜ਼ਾਕ ਬਣਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਸ਼ਰਾਬ ਅਤੇ ਜੈ ਮਾਤਾ ਦੀ… ਇਹ ਕੀ ਬਕਵਾਸ ਹੈ?’ ਤਾਂ ਇੱਕ ਹੋਰ ਯੂਜ਼ਰ ਨੇ ਕਿਹਾ, ‘ਉਹ ਜੈ ਮਾਤਾ ਦੀ.. ਕਹਿ ਕੇ ਕੇਕ ‘ਤੇ ਸ਼ਰਾਬ ਪਾ ਰਿਹਾ ਹੈ ਤੇ ਅਸੀਂ ਅਜਿਹੇ ਲੋਕਾਂ ਨੂੰ ਆਪਣਾ ਆਦਰਸ਼ ਸਮਝਦੇ ਹਾਂ।’

error: Content is protected !!