ਪੁੱਤ ਦੇ ਖੇਤ ਵਿਚੋਂ ਹੀ ਗੋਭੀ ਤੋੜਨ ਉਤੇ ਮਿਲੀ ਰੂਹ ਕੰਬਾਊ ਸਜ਼ਾ, 70 ਸਾਲ ਦੀ ਉਮਰ ਵਿਚ  ਸਹਿਣਾ ਪਿਆ ਤਸ਼ੱਦਦ, ਬਿਜਲੀ ਦੇ ਖੰਭੇ ਉਤੇ ਟੰਗ ਕੇ…

ਪੁੱਤ ਦੇ ਖੇਤ ਵਿਚੋਂ ਹੀ ਗੋਭੀ ਤੋੜਨ ਉਤੇ ਮਿਲੀ ਰੂਹ ਕੰਬਾਊ ਸਜ਼ਾ, 70 ਸਾਲ ਦੀ ਉਮਰ ਵਿਚ  ਸਹਿਣਾ ਪਿਆ ਤਸ਼ੱਦਦ, ਬਿਜਲੀ ਦੇ ਖੰਭੇ ਉਤੇ ਟੰਗ ਕੇ…


ਵੀਓਪੀ ਬਿਊਰੋ, ਨੈਸ਼ਨਲ-ਪੁੱਤ ਦੇ ਖੇਤ ਵਿਚੋਂ ਹੀ ਗੋਭੀ ਦੀ ਸਬਜ਼ੀ ਵੱਢ ਲੈਣ ਦੀ ਇਕ ਮਾਂ ਨੂੰ ਰੂਹ ਕੰਬਾਊ ਸਜ਼ਾ ਮਿਲੀ। ਕਲਯੁੱਗੀ ਪੁੱਤ ਨੇ 70 ਸਾਲਾ ਮਾਂ ਨੂੰ ਖੰਭੇ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬਜ਼ੁਰਗ ਦੀ ਸ਼ਿਕਾਇਤ ਉਤੇ ਪੁਲਿਸ ਨੇ ਉਸ ਦੇ ਪੁੱਤ ਖਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਇਹ ਮਾਮਲਾ ਉਡੀਸ਼ਾ ਦੇ ਕੇਓਂਝਾਰ ਜ਼ਿਲ੍ਹੇ ਦਾ ਹੈ। ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।


ਚੰਪੂਆ ਪੁਲਿਸ ਹੱਦ ਅਧੀਨ ਪੈਂਦੇ ਪਿੰਡ ਸਰਸਾਪਸੀ ਵਿਖੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਬਜ਼ੁਰਗ ਔਰਤ ਸੁਭਦਰਾ ਮਹੰਤ ਨੇ ਆਪਣੇ ਛੋਟੇ ਬੇਟੇ ਸ਼ਤਰੂਘਨ ਦੇ ਖੇਤ ‘ਚੋਂ ਕੱਢੀ ਗੋਭੀ ਦੀ ਸਬਜ਼ੀ ਖਾ ਲਈ। ਇਸ ਤੋਂ ਬਾਅਦ ਮਾਂ-ਪੁੱਤ ਵਿਚਾਲੇ ਬਹਿਸ ਸ਼ੁਰੂ ਹੋ ਗਈ। ਜਦੋਂ ਤਕਰਾਰ ਹਿੰਸਕ ਹੋ ਗਈ ਤਾਂ ਸ਼ਤਰੂਘਨ ਨੇ ਕਥਿਤ ਤੌਰ ‘ਤੇ ਆਪਣੀ ਮਾਂ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ। ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।


ਇਸ ਦੌਰਾਨ ਪਿੰਡ ਦੇ ਲੋਕ ਬਚਾਅ ਲਈ ਆ ਗਏ ਪਰ ਜਦੋਂ ਪਿੰਡ ਵਾਸੀਆਂ ਨੇ ਦਖਲ ਦਿੱਤਾ ਤਾਂ ਪੁੱਤਰ ਨੇ ਲੋਕਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਵੀ ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਬਜ਼ੁਰਗ ਔਰਤ ਨੂੰ ਬਚਾਇਆ ਅਤੇ ਇਲਾਜ ਲਈ ਬਾਸੂਦੇਵਪੁਰ ਕਮਿਊਨਿਟੀ ਹੈਲਥ ਸੈਂਟਰ ਲੈ ਗਏ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਮਾਮਲੇ ਦੀ ਸੂਚਨਾ ਥਾਣਾ ਸਿਟੀ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਬਜ਼ੁਰਗ ਤੋਂ ਪੁੱਛਗਿੱਛ ਕੀਤੀ।
ਪੁਲਿਸ ਅਧਿਕਾਰੀ ਤ੍ਰਿਨਾਥ ਸੇਠੀ ਨੇ ਦੱਸਿਆ ਕਿ ਇਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦੀ ਸੂਚਨਾ ਮਿਲਣ ਤੋਂ ਬਾਅਦ ਅਸੀਂ ਮੌਕੇ ‘ਤੇ ਪਹੁੰਚੇ ਅਤੇ ਪੀੜਤ ਦੀ ਮਾਂ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ। ਉਸ ਦੇ ਦੋਸ਼ਾਂ ਤੋਂ ਬਾਅਦ ਅਸੀਂ ਬੇਟੇ ਦੇ ਖਿਲਾਫ ਮੁਕੱਦਮਾ ਨੰਬਰ 226 (IPC-307) ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ ਹੈ।

error: Content is protected !!