ਇਕੋ ਸਮੇਂ ਤਿੰਨ ਭਰਾਵਾਂ ਨੇ ਵੱਖ-ਵੱਖ ਥਾਵਾਂ ਉਤੇ ਲੈ ਲਿਆ ਫਾ.ਹਾ, ਦੋ ਦੀ ਹੋ ਗਈ ਮੌ.ਤ, ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ

ਇਕੋ ਸਮੇਂ ਤਿੰਨ ਭਰਾਵਾਂ ਨੇ ਵੱਖ-ਵੱਖ ਥਾਵਾਂ ਉਤੇ ਲੈ ਲਿਆ ਫਾ.ਹਾ, ਦੋ ਦੀ ਹੋ ਗਈ ਮੌ.ਤ, ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ


ਵੀਓਪੀ ਬਿਊਰੋ, ਨੈਸ਼ਨਲ-ਇਸ ਵੇਲੇ ਦੀ ਰੂਹ ਕੰਬਾਊ ਖਬਰ ਸਾਹਮਣੇ ਆਈ ਹੈ। ਤਿੰਨ ਭਰਾਵਾਂ ਨੇ ਇਕੱਠਿਆਂ ਸ਼ੱਕੀ ਹਾਲਾਤ ਵਿਚ ਵੱਖ-ਵੱਖ ਥਾਵਾਂ ਉਤੇ ਫਾਹਾ ਲੈ ਲਿਆ, ਜਿਨ੍ਹਾਂ ਵਿਚੋਂ ਦੋ ਜਣਿਆਂ ਦੀ ਮੌ.ਤ ਹੋ ਗਈ, ਜਦਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਸੰਭਲ ਦੇ ਔਰੰਗਾਬਾਦ ਪਿੰਡ ਵਿਚ ਸਾਹਮਣੇ ਆਇਆ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਤਿੰਨਾਂ ਭਰਾਵਾਂ ਦੀ ਉਮਰ 19 ਤੋਂ 22 ਸਾਲ ਦਰਮਿਆਨ ਹੈ।


ਦੋ ਸਕੇ ਭਰਾਵਾਂ ਦੀ ਮੌ.ਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿਚ ਹਫੜਾ-ਦਫੜੀ ਮੱਚ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਬਿਨਾਂ ਦੱਸੇ ਮ੍ਰਿਤਕਾਂ ਦਾ ਸਸਕਾਰ ਕਰ ਦਿਤਾ ਹੈ। ਇਸ ਦੌਰਾਨ ਤੀਜਾ ਭਰਾ ਹਸਪਤਾਲ ਵਿੱਚ ਦਾਖ਼ਲ ਹੈ। ਦਰਅਸਲ, ਔਰੰਗਾਬਾਦ ਪਿੰਡ ਦੇ ਰਹਿਣ ਵਾਲੇ 19 ਸਾਲਾ ਪਾਨ ਸਿੰਘ ਨੇ ਕੱਲ੍ਹ ਸ਼ਾਮ ਕਰੀਬ 4 ਵਜੇ ਜੰਗਲ ਵਿੱਚ ਫਾ.ਹਾ ਲੈ ਕੇ ਖ਼ੁ.ਦਕੁਸ਼ੀ ਕਰ ਲਈ। ਪਾਨ ਸਿੰਘ ਵੱਲੋਂ ਫਾ.ਹਾ ਲੈ ਕੇ ਖ਼ੁ.ਦਕੁਸ਼ੀ ਕਰਨ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਜੰਗਲ ‘ਚ ਪਹੁੰਚ ਕੇ ਲਾ.ਸ਼ ਨੂੰ ਹੇਠਾਂ ਉਤਾਰਿਆ
ਪਰ ਇਸ ਦੌਰਾਨ ਜਦੋਂ ਉਸ ਦੇ ਵੱਡੇ ਭਰਾ ਬ੍ਰਿਜੇਸ਼ ਨੂੰ ਪਾਨ ਸਿੰਘ ਦੀ ਖੁ.ਦਕੁਸ਼ੀ ਦੀ ਸੂਚਨਾ ਮਿਲੀ ਤਾਂ ਬ੍ਰਿਜੇਸ਼ ਨੇ ਵੀ ਵੀਰਵਾਰ ਸ਼ਾਮ 6 ਵਜੇ ਆਪਣੇ ਘਰ ਦੇ ਅੰਦਰ ਹੀ ਫਾ.ਹਾ ਲੈ ਲਿਆ ਪਰ ਸਮਾਂ ਰਹਿੰਦੇ ਹੀ ਪਰਿਵਾਰਕ ਮੈਂਬਰਾਂ ਨੇ ਘਰ ਦੇ ਅੰਦਰ ਪਹੁੰਚ ਕੇ ਉਸ ਨੂੰ ਫਸਾ ਲਿਆ। ਫਿਲਹਾਲ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪੰਜਾਬ ਵਿੱਚ ਪਾਨ ਸਿੰਘ ਅਤੇ ਬ੍ਰਿਜੇਸ਼ ਵੱਲੋਂ ਫਾ.ਹਾ ਲਗਾਏ ਜਾਣ ਦੀ ਸੂਚਨਾ ਸਭ ਤੋਂ ਵੱਡੇ ਭਰਾ ਮੁਨੇਸ਼ ਨੂੰ ਮਿਲੀ ਤਾਂ ਉਸ ਨੇ ਫਾ.ਹਾ ਲੈ ਕੇ ਖ਼ੁ.ਦਕੁਸ਼ੀ ਕਰ ਲਈ।

error: Content is protected !!