ਅਪਮਾਨ: ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਹੱਥ ਫੜਾਈ ਰਿਵਾਲਵਰ ਚੋਰੀ, ਚਾਰ ਦਿਨ ਪਹਿਲਾਂ ਹੋਇਆ ਸੀ ਉਦਘਾਟਨ

ਅਪਮਾਨ: ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਹੱਥ ਫੜਾਈ ਰਿਵਾਲਵਰ ਚੋਰੀ, ਚਾਰ ਦਿਨ ਪਹਿਲਾਂ ਹੋਇਆ ਸੀ ਉਦਘਾਟਨ


ਵੀਓਪੀ ਬਿਊਰੋ, ਅਬੋਹਰ-ਅਬੋਹਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ, ਜਿਨ੍ਹਾਂ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਸ਼ਰਾਰਤੀ ਅਨਸਰਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਦੇ ਹੱਥ ਵਿੱਚ ਫੜੀ ਬੰਦੂਕ ਵੀ ਚੋਰੀ ਕਰ ਲਈ ਗਈ ਹੈ।

ਹਾਲਾਂਕਿ ਮੌਕੇ ਉਤੇ ਪੁੱਜੇ ਅਬੋਹਰ ਤੋਂ ਹਲਕਾ ਇੰਚਾਰਜ ਤੇ ਸਮਾਜ ਸੇਵੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫ.ਤਾਰ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਕਰੀਬ ਚਾਰ ਦਿਨ ਪਹਿਲਾਂ ਹੀ ਪੰਜਾਬ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸ਼ਹੀਦ ਊਧਮ ਸਿੰਘ ਦਾ ਬੁੱਤ ਲੋਕ ਅਰਪਿਤ ਕੀਤਾ ਗਿਆ ਸੀ।

error: Content is protected !!