ਸਿੱਟ ਅੱਗੇ ਪੇਸ਼ੀ ਤੋਂ ਪਹਿਲਾਂ ਬੋਲੇ ਮਜੀਠੀਆ, ਮੇਰੇ ਖਿ਼ਲਾਫ਼ ਝੂਠੇ ਗਵਾਹ ਬਣਾਏ ਜਾ ਰਹੇ, ਝੂਠਾ ਕੇਸ ਬਣਾਇਆ ਜਾ ਰਿਹੈ

ਸਿੱਟ ਅੱਗੇ ਪੇਸ਼ੀ ਤੋਂ ਪਹਿਲਾਂ ਬੋਲੇ ਮਜੀਠੀਆ, ਮੇਰੇ ਖਿ਼ਲਾਫ਼ ਝੂਠੇ ਗਵਾਹ ਬਣਾਏ ਜਾ ਰਹੇ, ਝੂਠਾ ਕੇਸ ਬਣਾਇਆ ਜਾ ਰਿਹੈ

ਵੀਓਪੀ ਬਿਊਰੋ, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼ਨਿਚਰਵਾਰ ਨੂੰ ਪਟਿਆਲਾ ਪੁੱਜੇ। ਇਥੇ ਡਰੱਗ ਕੇਸ ‘ਚ ਐਸਆਈਟੀ ਸਾਹਮਣੇ ਪੇਸ਼ ਹੋਏ। ਪਟਿਆਲਾ ਦਫ਼ਤਰ ‘ਚ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਐੱਸਆਈਟੀ ਉਨ੍ਹਾਂ ਤੋਂ ਸਵਾਲ-ਜਵਾਬ ਕਰ ਰਹੀ ਹੈ। ਦਫ਼ਤਰ ਪੁੱਜਣ ਤੋਂ ਪਹਿਲਾਂ ਮਜੀਠੀਆ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਗ੍ਰਿਫ਼ਤਾਰੀ ਦਾ ਖਦਸ਼ਾ ਪ੍ਰਗਟਾਇਆ। ਪੰਜਾਬ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਬਣਾਇਆ ਜਾ ਰਿਹਾ ਹੈ। ਮੇਰੇ ਖ਼ਿਲਾਫ਼ ਤਿਆਰ ਕੀਤਾ ਝੂਠਾ ਗਵਾਹ ਵੀ ਹੁਣ ਇਨ੍ਹਾਂ ਨਾਲ ਨਹੀਂ ਖੜ੍ਹ ਰਿਹਾ। ਉਨ੍ਹਾਂ ਕਿਹਾ ਕਿ ਪਰਮਾਤਮਾ ਉਨ੍ਹਾਂ ਦੇ ਨਾਲ ਹੈ।


ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ’ਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਝੂਠੇ ਸਬੂਤ ਤਿਆਰ ਕਰਨ ਦੇ ਯਤਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਡੀਜੀਪੀ ਦੱਸਣ ਕਿ ਸਾਬਕਾ ਅਕਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਬਾਂਹ ਮਰੋੜ ਕੇ ਉਨ੍ਹਾਂ ਨੂੰ ਕੇਸ ਵਿਚ ਗਵਾਹ ਬਣਨ ਉਤੇ ਝੂਠਾ ਬਿਆਨ ਦੇਣ ਵਾਸਤੇ ਕਿਉਂ ਮਜਬੂਰ ਕਰ ਰਹੇ ਹਨ।

error: Content is protected !!