ਜਲੰਧਰ : ਮੁੜ ਪ੍ਰਦਰਸ਼ਨ ਕਰਨ ਜਾਂਦਿਆਂ ਟਰੱਕ ਯੂਨੀਅਨ ਪ੍ਰਧਾਨ ਹੈਪੀ ਸੰਧੂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਸੀਪੀ ਬੋਲੇ, ਸ਼ਹਿਰ ਵਿਚ ਨਹੀਂ ਹੋਵੇਗਾ ਕੋਈ ਪ੍ਰਦਰਸ਼ਨ

ਜਲੰਧਰ : ਮੁੜ ਪ੍ਰਦਰਸ਼ਨ ਕਰਨ ਜਾਂਦਿਆਂ ਟਰੱਕ ਯੂਨੀਅਨ ਪ੍ਰਧਾਨ ਹੈਪੀ ਸੰਧੂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਸੀਪੀ ਬੋਲੇ, ਸ਼ਹਿਰ ਵਿਚ ਨਹੀਂ ਹੋਵੇਗਾ ਕੋਈ ਪ੍ਰਦਰਸ਼ਨ

ਵੀਓਪੀ ਬਿਊਰੋ, ਜਲੰਧਰ-ਪੰਜਾਬ ਦੇ ਜਲੰਧਰ ਵਿਚ ਅੱਜ ਟਰੱਕ ਆਪ੍ਰੇਟਰ ਯੂਨੀਅਨ ਵੱਲੋਂ ਦੁਬਾਰਾ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਦਾ ਸਮਾਂ ਸਵੇਰੇ 11 ਵਜੇ ਰਾਮਾ ਮੰਡੀ ਚੌਕ ਉਤੇ ਰੱਖਿਆ ਗਿਆ ਸੀ। ਪਰ ਪੁਲਿਸ ਕਮਿਸ਼ਨਰ ਵੱਲੋਂ ਹੜਤਾਲ ਦਾ ਸੱਦਾ ਦੇਣ ਵਾਲੇ ਉਤਰੀ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੂੰ ਧਰਨੇ ਵਾਲੀ ਥਾਂ ਤੋਂ ਹਿਰਾਸਤ ਵਿਚ ਲੈ ਲਿਆ ਗਿਆ। ਇਸ ਮਗਰੋਂ ਰਾਮਾ ਮੰੰਡੀ ਕੋਲ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ। ਪ੍ਰਦਰਸ਼ਨ ਦੀ ਖਬਰ ਸੁਣ ਸ਼ਹਿਰ ਵਿਚ ਮੁੜ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਹਾਲਾਂਕਿ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿਚ ਕਿਸੇ ਤਰ੍ਹਾਂ ਦਾ ਕੋਈ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ। ਸਾਡੀ ਯੂਨੀਅਨ ਪ੍ਰ੍ਧਾਨ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰ ਸਹਿਮਤੀ ਪ੍ਰਗਟਾਈ ਹੈ।


ਦੱਸਦੇਈਏ ਕਿ ਉਤਰੀ ਟਰੱਕ ਯੂਨੀਅਨ ਪ੍ਰਧਾਨ ਹੈਪੀ ਸੰਧੂ ਨੇ ਮੰਗਲਵਾਰ ਸ਼ਾਮ ਨੂੰ ਬਿਆਨ ਦਿੱਤਾ ਸੀ ਕਿ ਹੜਤਾਲ ਵਾਪਸ ਨਹੀਂ ਲਈ ਗਈ ਹੈ। ਇਹ ਸੰਘਰਸ਼ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਕੇਂਦਰ ਸਰਕਾਰ ਹਿੱਟ ਐਂਡ ਰਨ ਸਬੰਧੀ ਨਵਾਂ ਕਾਨੂੰਨ ਰੱਦ ਨਹੀਂ ਕਰਦੀ। ਇਸ ਦੌਰਾਨ ਕਰੀਬ 11.30 ਵਜੇ ਯੂਨੀਅਨ ਪ੍ਰਧਾਨ ਆਪਣੇ ਸਾਥੀਆਂ ਨਾਲ ਪ੍ਰਦਰਸ਼ਨ ਕਰਦੇ ਹੋਏ ਰਾਮਾ ਮੰਡੀ ਚੌਕ ਵਿਚ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਉਥੋਂ ਹਿਰਾਸਤ ਵਿਚ ਲੈ ਲਿਆ। ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਹੈਪੀ ਸੰਧੂ ਨੇ ਕਿਹਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ। ਜਲਦੀ ਅਗਲਾ ਫੈਸਲਾ ਲਵਾਂਗੇ।
ਦੱਸਦੇਈਏ ਕਿ ਟਰੱਕ ਯੂਨੀਅਨ ਦੀ ਹੜਤਾਲ ਮਗਰੋਂ ਸ਼ਹਿਰ ਵਿਚ ਪੈਟਰੋਲ ਡੀਜ਼ਲ ਭਰਵਾਉਣ ਲਈ ਲੋਕਾਂ ਵਿਚ ਹਾਹਾਕਾਰ ਮਚ ਗਈ ਸੀ। ਸ਼ਹਿਰ ਦੇ 90 ਫੀਸਦੀ ਪੈਟਰੋਲ ਪੰਪ ਖਾਲੀ ਹੋਣ ਤੋਂ ਬਾਅਦ ਡੀਸੀ ਵਿਸ਼ੇਸ਼ ਸਾਰੰਗਲ ਨੇ ਯੂਨੀਅਨ ਨਾਲ ਮੀਟਿੰਗ ਕੀਤੀ ਤੇ ਹੜਤਾਲ ਖਤਮ ਕਰਨ ਦਾ ਵੀ ਐਲਾਨ ਕੀਤਾ। ਡੀਸੀ ਨੇ ਕਿਹਾ ਕਿ ਪੂਰੇ ਸੂਬੇ ਲਈ ਜਲੰਧਰ ਤੋਂ 169 ਆਇਲ ਟਰੱਕ ਰਵਾਨਾ ਕੀਤੇ ਗਏ ਸਨ।

error: Content is protected !!