ਆਟੋ ਚਾਲਕ ਨੇ ਡੀਐਸਪੀ ਦੇ ਸਿਰ ਵਿਚ ਮਾਰੀ ਸੀ ਗੋ.ਲ਼ੀ, ਗ੍ਰਿਫ਼.ਤਾਰ, ਪੁਲਿਸ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਆਟੋ ਚਾਲਕ ਨੇ ਡੀਐਸਪੀ ਦੇ ਸਿਰ ਵਿਚ ਮਾਰੀ ਸੀ ਗੋ.ਲ਼ੀ, ਗ੍ਰਿਫ਼.ਤਾਰ, ਪੁਲਿਸ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਜਲੰਧਰ (ਵੀਓਪੀ ਬਿਊਰੋ)- ਅਰਜੁਨ ਐਵਾਰਡੀ ਡੀਐੱਸਪੀ ਦਲਬੀਰ ਸਿੰਘ ਦਿਓਲ ਦੇ ਕ.ਤ.ਲ ਕੇਸ ਵਿਚ ਜਲੰਧਰ ਪੁਲਿਸ ਨੇ ਅਹਿਮ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਇਕ ਆਟੋ ਚਾਲਕ ਨੇ ਡੀਐਸਪੀ ਦਿਓਲ ਦੇ ਸਿਰ ਵਿਚ ਗੋਲ਼ੀ ਮਾਰੀ ਸੀ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਬਹਿਸ ਤੇ ਹੱਥੋਪਾਈ ਵੀ ਹੋਈ। ਪੁਲਿਸ ਨੇ ਆਟੋ ਚਾਲਕ ਨੂੰ ਗ੍ਰਿਫ਼.ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਵਿਜੇ ਕੁਮਾਰ ਵਾਸੀ ਪਿੰਡ ਪ੍ਰਤਾਪਪੁਰਾ ਥਾਣਾ ਸਦਰ ਜਲੰਧਰ ਵਜੋਂ ਹੋਈ ਹੈ, ਜੋ ਇਸ ਵੇਲੇ ਮੋਹਨ ਵਿਹਾਰ ਜਲੰਧਰ ਵਿਚ ਕਿਰਾਏ ਉਤੇ ਰਹਿ ਰਿਹਾ ਹੈ। ਆਟੋ ਚਾਲਕ ਦੇ ਕਬਜ਼ੇ ਵਿਚੋਂ ਪੁਲਿਸ ਨੇ ਡੀਐੱਸਪੀ ਦਲਬੀਰ ਸਿੰਘ ਦੀ ਪਿਸ.ਤੌਲ ਵੀ ਬਰਾਮਦ ਕਰ ਲਈ ਹੈ। ਡੀ. ਐੱਸ. ਪੀ. ਦੇ ਕਤਲ ਸਬੰਧੀ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਹੈ।


ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਆਟੋ ਵਿਚ ਬੈਠ ਕੇ ਦਲਬੀਰ ਸਿੰਘ ਬੱਸ ਸਟੈਂਡ ਤੋਂ ਨਿਕਲੇ ਸਨ, ਉਸ ਦੇ ਚਾਲਕ ਨੇ ਹੀ ਦਲਬੀਰ ਨੂੰ ਗੋਲ਼ੀ ਮਾਰੀ ਹੈ। ਮੰਗਲਵਾਰ ਰਾਤ ਕਰੀਬ ਸਾਢੇ 12 ਵਜੇ ਪੁਲਿਸ ਨੂੰ ਵਰਕਸ਼ਾਪ ਚੌਕ ਨੇੜੇ ਸਥਿਤ ਸ਼ਰਾਬ ਠੇਕੇ ਦੀ ਸੀਸੀਟੀਵੀ ਤੋਂ ਮਦਦ ਮਿਲੀ ਸੀ। ਜਿਸ ਵਿਚ ਮੁਲਜ਼ਮ ਦੀ ਪਛਾਣ ਹੋ ਗਈ ਸੀ। ਪੁਲਿਸ ਨੇ ਉਕਤ ਸੀਸੀਟੀਵੀ ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਕੀਤੀ ਅਤੇ ਬੁੱਧਵਾਰ ਸਵੇਰੇ ਗ੍ਰਿਫ਼.ਤਾਰ ਕਰ ਲਿਆ। ਡੀਐੱਸਪੀ ਦਲਬੀਰ ਸਿੰਘ ਜਿਸ ਆਟੋ ਵਿੱਚ ਸਵਾਰ ਸਨ, ਉਸ ਦਾ ਡਰਾਈਵਰ ਵਿਜੇ ਕੁਮਾਰ ਹੈ ਅਤੇ ਇਸ ਦੌਰਾਨ ਉਸ ਨੇ ਵਰਕਸ਼ਾਪ ਚੌਂਕ ਨੇੜੇ ਸਥਿਤ ਆਪਣੇ ਮਾਮੇ ਦੇ ਢਾਬੇ ’ਤੇ ਸ਼ਰਾਬ ਪੀਤੀ ਸੀ। ਸ਼ਰਾਬ ਪੀਣ ਦੌਰਾਨ ਹੀ ਡੀ. ਐੱਸ. ਪੀ. ਵੱਲੋਂ ਆਟੋ ਚਾਲਕ ਨੂੰ ਗਾ.ਲਾਂ ਕੱਢਣ ‘ਤੇ ਆਟੋ ਚਾਲਕ ਗੁੱਸੇ ਵਿਚ ਆ ਗਿਆ। ਇਸ ਦੌਰਾਨ ਦੋਵਾਂ ਵਿਚ ਹੱਥੋਪਾਈ ਹੋਈ। ਆਟੋ ਚਾਲਕ ਨੇ ਡੀਐਸਪੀ ਦਲਬੀਰ ਸਿੰਘ ਕੋਲੋਂ ਪਿਸਤੌਲ ਖੋਹ ਕੇ ਉਨ੍ਹਾਂ ਦੇ ਸਿਰ ਵਿਚ ਗੋ.ਲ਼ੀ ਮਾਰ ਕੇ ਕ.ਤ.ਲ ਕਰ ਦਿੱਤਾ। ਸੀਪੀ ਅਨੁਸਾਰ ਆਟੋ ਚਾਲਕ ਖਿਲਾਫ ਪਹਿਲਾਂ ਵੀ ਕੁੱਟਮਾਰ ਦਾ ਪਰਚਾ ਦਰਜ ਹੈ। ਜਿਸ ਵਿਚ ਰਜ਼ਾਮੰਦੀ ਹੋ ਗਈ ਸੀ। ਫਿਲਹਾਲ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!