PVR ਵਿਚ ਫਿਲਮ ਦੀ ਟਿਕਟ ਨਾਲ ਜਬਰੀ ਵੇਚੇ ਗਏ ਪੌਪਕਾਰਨ, ਭਰਨਾ ਪਵੇਗਾ ਮੋਟਾ ਜੁਰਮਾਨਾ

PVR ਵਿਚ ਫਿਲਮ ਦੀ ਟਿਕਟ ਨਾਲ ਜਬਰੀ ਵੇਚੇ ਗਏ ਪੌਪਕਾਰਨ, ਭਰਨਾ ਪਵੇਗਾ ਮੋਟਾ ਜੁਰਮਾਨਾ

ਵੀਓਪੀ ਬਿਊਰੋ, ਨੈਸ਼ਨਲ- ਪੀਵੀਆਰ ਵਿਚ ਫਿਲਮ ਦੀ ਟਿਕਟ ਲੈਣ ਦੌਰਾਨ ਜ਼ਬਰਦਸਤੀ ਪੌਪਕਾਰਨ ਦੇ ਕੌਂਬੋ ਪੈਕ ਖਰੀਦਣ ਲਈ ਮਜਬੂਰ ਜਾ ਰਿਹਾ ਸੀ। ਅਜਿਹਾ ਕਰਨਾ ਮਾਲ ਵਾਲਿਆਂ ਨੂੰ ਮਹਿੰਗਾ ਪੈ ਗਿਆ। ਇਸ ਦੀ ਸ਼ਿਕਾਇਤ ਖਪਤਕਾਰ ਫੋਰਮ ਨੂੰ ਕੀਤੀ ਗਈ ਤਾਂ ਪੁਸ਼ਟੀ ਹੋਣ ’ਤੇ ਵਿਰੋਧੀ ਧਿਰ ਨੂੰ ਦੋਸ਼ੀ ਪਾਇਆ ਗਿਆ। ਇਸ ਦੌਰਾਨ ਮਾਨਸਿਕ ਪ੍ਰੇਸ਼ਾਨ ਕਰਨ ਲਈ ਸ਼ਿਕਾਇਤਕਰਤਾ ਨੂੰ 8000 ਰੁਪਏ ਤੇ ਟਿਕਟ ਦੇ 200 ਰੁਪਏ ਦੇ ਨਾਲ 9 ਫ਼ੀਸਦੀ ਸਾਲਾਨਾ ਸਾਧਾਰਨ ਵਿਆਜ ਦੀ ਦਰ ਨਾਲ ਵਿਆਜ ਵੀ ਅਦਾ ਕਰਨ ਦੀ ਸਜ਼ਾ ਸੁਣਾਈ ਗਈ ਹੈ।


ਇਹ ਮਾਮਲਾ ਬਿਲਾਸਪੁਰ ਛੱਤੀਸਗੜ੍ਹ ਦਾ ਹੈ। ਇਥੇ ਸ਼ਿਕਾਇਤਕਰਤਾ ਰਾਜੇਂਦਰ ਪ੍ਰਸਾਦ ਸ਼ੁਕਲਾ 18 ਜਨਵਰੀ 2019 ਨੂੰ ਪੀਵੀਆਰ ਮੈਗਨੇਟੋ ਮਾਲ ’ਚ ਫ਼ਿਲਮ ਦੇਖਣ ਗਏ ਸਨ। ਉਨ੍ਹਾਂ ਨੂੰ 2 ਟਿਕਟਾਂ ਦੇ ਨਾਲ ਕੌਂਬੋ ਪੈਕ ਮਿਲਿਆ। ਇਸ ਵਿਚ ਹਰੇਕ ’ਚ 100 ਰੁਪਏ ਵੱਧ ਲੱਗ ਰਹੇ ਸਨ। ਉਸ ਦੇ ਨਾਲ ਛੋਟਾ ਨਮਕੀਨ ਪੌਪਕਾਰਨ ਅਤੇ ਛੋਟੀ ਪੈਪਸੀ ਦੇਣ ਦਾ ਜ਼ਿਕਰ ਸੀ। ਉਨ੍ਹਾਂ ਨੇ ਨਾਂਹ ਕਰ ਦਿੱਤੀ ਪਰ ਉਨ੍ਹਾਂ ਨੂੰ ਪੀਵੀਆਰ ਨੇ ਟਿਕਟ ਦੇ ਨਾਲ ਕੌਂਬੋ ਪੈਕ ਖਰੀਦਣ ਲਈ ਮਜਬੂਰ ਕੀਤਾ। ਪੀਵੀਆਰ ਨੇ ਕਿਹਾ ਕਿ ਕੌਂਬੋ ਨਾ ਲੈਣ ’ਤੇ ਟਿਕਟ ਜਾਰੀ ਨਹੀਂ ਕੀਤੀ ਜਾਵੇਗੀ।
ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਨੂੰ ਬੀਪੀ ਅਤੇ ਸ਼ੂਗਰ ਹੈ। ਸਮਾਲ ਕੌਂਬੋ ਪੈਕ ਦੀ ਖੁਰਾਕ ਸਮੱਗਰੀ ਉਨ੍ਹਾਂ ਲਈ ਬੇਕਾਰ ਸੀ। ਅਜਿਹੇ ’ਚ ਇਹ ਸਪੱਸ਼ਟ ਹੋ ਗਿਆ ਹੈ ਕਿ ਵਿਰੋਧੀ ਧਿਰ ਸ਼ਿਕਾਇਤਕਰਤਾ ਨੂੰ ਉਕਤ ਛੋਟੇ ਕੰਬੋ ਪੈਕ ਦਾ ਖਾਣ-ਪੀਣ ਦਾ ਸਾਮਾਨ ਖਰੀਦਣ ਲਈ ਮਜਬੂਰ ਕਰ ਰਹੀ ਹੈ। ਸ਼ਿਕਾਇਤਕਰਤਾ ਨੇ ਖਪਤਕਾਰ ਫੋਰਮ ‘ਚ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਨੋਟਿਸ ਭੇਜਿਆ, ਜਿਸ ’ਤੇ ਵਿਰੋਧੀ ਧਿਰ ਨੇ 3 ਸਾਲ ਬਾਅਦ ਜਵਾਬ ਦਾਖ਼ਲ ਕੀਤਾ। ਇਸ ਦੀ ਆਖਰੀ ਸੁਣਵਾਈ 21 ਦਸੰਬਰ 2023 ਨੂੰ ਹੋਈ।

error: Content is protected !!