ਟੀ-20 ਵਰਲਡ ਕੱਪ ਦਾ ਐਲਾਨ, ਨਿਊਯਾਰਕ ‘ਚ ਇਸ ਦਿਨ ਆਹਮੋ-ਸਾਹਮਣੇ ਹੋਣੇ ਕੱਟੜ ਵਿਰੋਧੀ ਭਾਰਤ-ਪਾਕਿਸਤਾਨ

ਟੀ-20 ਵਰਲਡ ਕੱਪ ਦਾ ਐਲਾਨ, ਨਿਊਯਾਰਕ ‘ਚ ਇਸ ਦਿਨ ਆਹਮੋ-ਸਾਹਮਣੇ ਹੋਣੇ ਕੱਟੜ ਵਿਰੋਧੀ ਭਾਰਤ-ਪਾਕਿਸਤਾਨ

ਨਵੀਂ ਦਿੱਲੀ (ਵੀਓਪੀ ਬਿਊਰੋ)- ਕ੍ਰਿਕਟ ਪ੍ਰਸ਼ੰਸਕਾਂ ਦਾ ਉਤਸ਼ਾਹ ਬਰਕਰਾਰ ਰੱਖਣ ਲਈ ਆਈਸੀਸੀ ਨੇ ਤਿਆਰੀ ਖਿੱਚ ਲਈ ਹੈ।ਆਈਸੀਸੀ ਨੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ।

ਸ਼ਡਿਊਲ ਮੁਤਾਬਕ ਇਹ ਟੂਰਨਾਮੈਂਟ 1 ਤੋਂ 29 ਜੂਨ ਤੱਕ ਹੋਵੇਗਾ। ਇਹ ਮੈਚ ਵੈਸਟਇੰਡੀਜ਼ ਅਤੇ ਅਮਰੀਕਾ ਦੇ 9 ਸ਼ਹਿਰਾਂ ‘ਚ ਹੋਣਗੇ। ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ ਵਿੱਚ ਹਨ, ਦੋਵਾਂ ਵਿਚਾਲੇ ਗਰੁੱਪ ਪੜਾਅ ਦਾ ਮੈਚ 9 ਜੂਨ ਨੂੰ ਨਿਊਯਾਰਕ ਵਿੱਚ ਖੇਡਿਆ ਜਾਵੇਗਾ। ਫਾਈਨਲ ਮੈਚ 29 ਜੂਨ ਨੂੰ ਵੈਸਟਇੰਡੀਜ਼ ਦੇ ਬਾਰਬਾਡੋਸ ਸ਼ਹਿਰ ਵਿੱਚ ਹੋਵੇਗਾ। ਟੀਮ ਇੰਡੀਆ ਗਰੁੱਪ ਏ ਦਾ ਹਿੱਸਾ ਹੈ।

ਜਿੱਥੇ ਪਾਕਿਸਤਾਨ, ਆਇਰਲੈਂਡ, ਕੈਨੇਡਾ ਅਤੇ ਮੇਜ਼ਬਾਨ ਅਮਰੀਕਾ ਵੀ ਇਸੇ ਗਰੁੱਪ ਵਿੱਚ ਹਨ। ਭਾਰਤ ਨੇ ਆਪਣਾ ਪਹਿਲਾ ਮੈਚ 05 ਜੂਨ ਨੂੰ ਖੇਡਣਾ ਹੈ। ਟੀਮ ਇੰਡੀਆ ਦਾ ਪਹਿਲਾ ਮੈਚ ਆਇਰਲੈਂਡ ਨਾਲ ਖੇਡਿਆ ਜਾਵੇਗਾ। ਇਹ ਮੈਚ ਨਿਊਯਾਰਕ ‘ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਬਾਅਦ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਮੈਚ 9 ਜੂਨ ਨੂੰ ਨਿਊਯਾਰਕ ‘ਚ ਖੇਡਿਆ ਜਾਵੇਗਾ। ਜਿੱਥੇ ਟੀਮ ਇੰਡੀਆ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਭਾਰਤ ਆਪਣਾ ਤੀਜਾ ਗਰੁੱਪ ਗੇੜ ਮੈਚ 12 ਜੂਨ ਨੂੰ ਨਿਊਯਾਰਕ ਵਿੱਚ ਅਮਰੀਕਾ ਖ਼ਿਲਾਫ਼ ਅਤੇ ਚੌਥਾ ਲੀਗ ਮੈਚ 15 ਜੂਨ ਨੂੰ ਫਲੋਰੀਡਾ ਵਿੱਚ ਕੈਨੇਡਾ ਖ਼ਿਲਾਫ਼ ਖੇਡੇਗਾ। ਭਾਰਤੀ ਟੀਮ ਗਰੁੱਪ ਗੇੜ ਦੇ ਆਪਣੇ ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8.30 ਵਜੇ ਤੋਂ ਖੇਡੇਗੀ।

error: Content is protected !!