ਚਾਰ ਦਿਨਾਂ ਦੇ ਬੱਚੇ ਦੀ ਕਬਰ ਵਿਚੋਂ ਕੱਢਣੀ ਪਈ ਲਾ.ਸ਼, ਹਾਲ ਵੇਖ ਮਾਂ ਦਾ ਰੋ-ਰੋ ਬੁਰਾ ਹਾਲ, ਸਾਲੀ ਨਾਲ ਵਿਆਹ ਕਰਵਾਉਣ ਲਈ ਪਿਤਾ ਨੇ ਕਰ’ਤਾ ਸੀ ਕਾਂਡ

ਚਾਰ ਦਿਨਾਂ ਦੇ ਬੱਚੇ ਦੀ ਕਬਰ ਵਿਚੋਂ ਕੱਢਣੀ ਪਈ ਲਾ.ਸ਼, ਹਾਲ ਵੇਖ ਮਾਂ ਦਾ ਰੋ-ਰੋ ਬੁਰਾ ਹਾਲ, ਸਾਲੀ ਨਾਲ ਵਿਆਹ ਕਰਵਾਉਣ ਲਈ ਪਿਤਾ ਨੇ ਕਰ’ਤਾ ਸੀ ਕਾਂਡ

ਵੀਓਪੀ ਬਿਊਰੋ, ਜਲੰਧਰ-ਪੀੜਤ ਮਾਂ ਨੂੰ ਇਨਸਾਫ ਦਿਵਾਉਣ ਲਈ ਪ੍ਰਸ਼ਾਸਨ ਨੇ ਸ਼ਮਸ਼ਾਨਘਾਟ ਵਿਚੋਂ ਚਾਰ ਦਿਨ ਦੇ ਮਾਸੂਮ ਦੀ ਲਾਸ਼ ਕੱਢ ਲਈ। ਸਥਾਨਕ ਪ੍ਰਸ਼ਾਸਨ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਜਦੋਂ ਉਸ ਨੂੰ ਕਬਰ ’ਚੋਂ ਬਾਹਰ ਕੱਢਿਆ ਤਾਂ ਆਪਣੇ ਜਿਗਰ ਦੇ ਟੋਟੇ ਦੀ ਲਾ.ਸ਼ ਵੇਖ ਕੇ ਮਾਂ ਫੁੱਟ-ਫੁੱਟ ਕੇ ਰੋਣ ਲੱਗ ਪਈ।

ਜ਼ਿਕਰਯੋਗ ਹੈ ਕਿ 24 ਦਸੰਬਰ ਨੂੰ ਫਿਲੌਰ ਦੇ ਨੇੜੇ ਪਿੰਡ ਚੱਕ ਸਾਬੂ ਦੀ ਰਹਿਣ ਵਾਲੀ ਸੰਗੀਤਾ ਦੀ ਭੈਣ ਕਮਲੇਸ਼ ਅਤੇ ਭਰਾ ਅਜੇ ਨੇ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਿੰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦਾ ਜੀਜਾ ਜੀਤੂ ਆਪਣੀ ਨਾਬਾਲਗ 13 ਸਾਲ ਦੀ ਸਾਲੀ ’ਤੇ ਬੁਰੀ ਨਜ਼ਰ ਰੱਖਦਾ ਹੈ। ਉਸ ਨਾਲ ਵਿਆਹ ਰਚਾਉਣ ਲਈ ਉਨ੍ਹਾਂ ਦੀ ਭੈਣ ਸੰਗੀਤਾ ਦਬਾਅ ਬਣਾਉਂਦੇ ਹੋਏ ਰਾਤ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਘਰੋਂ ਬਾਹਰ ਮਾਂ ਅਤੇ ਨਵ-ਜੰਮੇ ਬੱਚੇ ਨੂੰ 5 ਡਿਗਰੀ ਟੈਂਪਰੇਚਰ ’ਚ ਪੂਰੀ ਰਾਤ ਰਹਿਣ ਲਈ ਮਜਬੂਰ ਕੀਤਾ, ਜਿਸ ਨਾਲ ਬੱਚੇ ਦੀ ਮੌ.ਤ ਹੋ ਗਈ। ਉਸ ਦੀ ਭੈਣ ਦੇ ਆਪਰੇਸ਼ਨ ਦੇ ਟਾਂਕੇ ਟੁੱਟ ਜਾਣ ਕਾਰਨ ਉਸ ’ਚੋਂ ਖ਼ੂਨ ਨਿਕਲਦਾ ਰਿਹਾ, ਜਿਸ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਤੱਕ ਉਸ ਦਾ ਇਲਾਜ ਚੱਲ ਰਿਹਾ ਹੈ।


ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼ੁੱਕਰਵਾਰ ਖ਼ਾਸ ਤੌਰ ’ਤੇ ਐੱਸ. ਡੀ. ਐੱਮ. ਨਕੋਦਰ ਗੁਰਸਿਮਰਨ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਸੁਨੀਤਾ ਖੁੱਲਰ ਅਤੇ ਚੌਂਕੀ ਇੰਚਾਰਜ ਅੱਪਰਾ ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਸ਼ਾਮ 5 ਵਜੇ ਸ਼ਮਸ਼ਾਨਘਾਟ ਪੁੱਜ ਕੇ ਕਬਰ ਨੂੰ ਪੁੱਟ ਕੇ ਮਾਸੂਮ ਬੱਚੇ ਦੀ ਲਾ.ਸ਼ ਨੂੰ ਬਾਹਰ ਕੱਢ ਲਿਆ। ਬੱਚੇ ਦੀ ਲਾ.ਸ਼ ਨੂੰ ਇਕ ਬਕਸੇ ’ਚ ਪਾ ਕੇ ਪੋਸਟਮਾਰਟਮ ਕਰਵਾਉਣ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਸ਼ਾਮ ਸਾਢੇ 6 ਵਜੇ ਐੱਸਡੀਐੱਮ ਢਿੱਲੋਂ ਵੱਲੋਂ ਡਾਕਟਰਾਂ ਦਾ ਇਕ ਪੈਨਲ ਬਣਾਇਆ ਗਿਆ, ਜਿਨ੍ਹਾਂ ਦੀ ਹਾਜ਼ਰੀ ’ਚ ਨਵ-ਜੰਮੇ ਬੱਚੇ ਦੀ ਲਾ.ਸ਼ ਦਾ ਪੋਸਟਮਾਰਟਮ ਕੀਤਾ ਗਿਆ। ਥਾਣਾ ਮੁਖੀ ਨੀਰਜ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬੱਚੇ ਦੀ ਲਾ.ਸ਼ ਨੂੰ ਵਾਪਸ ਕਬਰ ’ਚ ਦਫ਼ਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਗੀਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਜੀਤੂ ਖ਼ਿਲਾਫ਼ ਆਈਪੀਸੀ ਦੀ ਧਾਰਾ 304 ਤਹਿਤ ਪੁਲਸ ਨੇ ਪਹਿਲਾਂ ਤੋਂ ਹੀ ਮੁਕੱਦਮਾ ਦਰਜ ਕੀਤਾ ਹੋਇਆ ਹੈ।

error: Content is protected !!