ਤਿੰਨ ਦੋਸਤਾਂ ਨੇ SBI ਬੈਂਕ ਦੀ ਹੀ ਖੋਲ੍ਹ ਲਈ ਫਰਜ਼ੀ ਬ੍ਰਾਂਚ, ਕਰੋੜਾਂ ਦਾ ਕੀਤਾ ਘਾਲਾ-ਮਾਲਾ !

ਤਿੰਨ ਦੋਸਤਾਂ ਨੇ SBI ਬੈਂਕ ਦੀ ਹੀ ਖੋਲ੍ਹ ਲਈ ਫਰਜ਼ੀ ਬ੍ਰਾਂਚ, ਕਰੋੜਾਂ ਦਾ ਕੀਤਾ ਘਾਲਾ-ਮਾਲਾ !

ਵੀਓਪੀ ਬਿਊਰੋ, ਨੈਸ਼ਨਲ-ਪੈਸਿਆਂ ਦੇ ਚੱਕਰ ਵਿਚ ਲੋਕ ਅਜਿਹੇ ਰਸਤੇ ਵੀ ਫੜ ਲੈਂਦੇ ਹਨ ਕਿ ਫਿਰ ਜੇਲ੍ਹ ਦੀ ਰੋਟੀ ਖਾਣੀ ਪੈ ਜਾਂਦੀ ਹੈ। ਹੁਣ ਅਜਿਹਾ ਹੀ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ, ਜਿੱਥੇ ਤਿੰਨ ਲੋਕਾਂ ਨੇ ਮਿਲ ਕੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਖੋਲ੍ਹੀ। ਇਸ ਬ੍ਰਾਂਚ ਨੂੰ ਉਕਤ ਲੋਕ ਦੋ-ਤਿੰਨ ਦਿਨਾਂ ਤੋਂ ਨਹੀਂ ਚਲਾ ਰਹੇ ਸਨ, ਸਗੋਂ ਪਿਛਲੇ ਤਿੰਨ ਮਹੀਨਿਆਂ ਤੋਂ ਐਸਬੀਆਈ ਦੀ ਫਰਜ਼ੀ ਸ਼ਾਖਾ ਖੋਲ੍ਹ ਰੱਖੀ ਸੀ। ਇਸ ਦਾ ਪਤਾ ਲੱਗਣ ‘ਤੇ ਤਾਮਿਲਨਾਡੂ ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਗ੍ਰਿਫ਼.ਤਾਰ ਕਰ ਲਿਆ ਹੈ। ਹਾਲਾਂਕਿ ਅਜੇ ਤਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਨ੍ਹਾਂ ਤਿੰਨਾਂ ਨੇ ਕਿੰਨੇ ਗਾਹਕਾਂ ਨਾਲ ਕਿੰਨ ਕਰੋੜ ਜਾਂ ਕਿੰਨੇ ਲੱਖਾਂ ਦੀ ਧੋਖਾਧੜੀ ਕੀਤੀ ਅਤੇ ਕਿੰਨੀ ਰਕਮ ਦੀ ਠੱਗੀ ਮਾਰੀ ਹੈ।

ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮਾਮਲਾ ਤਾਮਿਲਨਾਡੂ ਦਾ ਹੈ, ਜਿੱਥੇ ਤਿੰਨ ਲੋਕ ਮਿਲ ਕੇ ਤਿੰਨ ਮਹੀਨਿਆਂ ਤੋਂ SBI ਦੀ ਫਰਜ਼ੀ ਬ੍ਰਾਂਚ ਚਲਾ ਰਹੇ ਸਨ। ਤਾਮਿਲਨਾਡੂ ਪੁਲਿਸ ਨੇ ਕਿਹਾ ਕਿ ਪਨਰੂਤੀ ਵਿੱਚ ਇੱਕ ਅਸਾਧਾਰਨ ਅਪਰਾਧ ਵਿੱਚ ਹਿੱਸਾ ਲੈਣ ਲਈ ਤਿੰਨ ਲੋਕਾਂ ਨੂੰ ਗ੍ਰਿਫ਼.ਤਾਰ ਕੀਤਾ ਹੈ, ਜੋ ਡੁਪਲੀਕੇਟ ਸ਼ਾਖਾ ਚਲਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਇੱਕ ਸਾਬਕਾ ਬੈਂਕ ਕਰਮਚਾਰੀ ਦਾ ਪੁੱਤਰ ਵੀ ਸ਼ਾਮਲ ਹੈ। ਐੱਸਬੀਆਈ ਦੀ ਫਰਜ਼ੀ ਸ਼ਾਖਾ ਖੋਲ੍ਹਣ ਦਾ ਮਾਸਟਰਮਾਈਂਡ ਕਮਲ ਬਾਬੂ ਸੀ। ਬਾਬੂ ਦੇ ਮਾਤਾ-ਪਿਤਾ ਦੋਵੇਂ ਸਾਬਕਾ ਬੈਂਕ ਕਰਮਚਾਰੀ ਸਨ। ਉਸ ਦੇ ਪਿਤਾ ਦੀ 10 ਸਾਲ ਪਹਿਲਾਂ ਮੌ.ਤ ਹੋ ਗਈ ਸੀ, ਜਦੋਂ ਕਿ ਉਸ ਦੀ ਮਾਂ ਦੋ ਸਾਲ ਪਹਿਲਾਂ ਬੈਂਕ ਤੋਂ ਸੇਵਾਮੁਕਤ ਹੋਈ ਸੀ। ਦੂਜਾ ਮੁਲਜ਼ਮਾਂ ਪੰਰੂਤੀ ਵਿੱਚ ਪ੍ਰਿੰਟਿੰਗ ਪ੍ਰੈਸ ਚਲਾਉਂਦਾ ਹੈ, ਜਦੋਂ ਕਿ ਤੀਜਾ ਰਬੜ ਸਟੈਂਪ ਛਾਪਣ ਦਾ ਕੰਮ ਕਰਦਾ ਸੀ।
ਪੁਲਿਸ ਅਨੁਸਾਰ ਤਿੰਨਾਂ ਵਿੱਚੋਂ ਇੱਕ ਵਿਅਕਤੀ ਪ੍ਰਿੰਟਿੰਗ ਪ੍ਰੈਸ ਚਲਾਉਂਦਾ ਸੀ, ਜਿੱਥੋਂ ਬੈਂਕ ਨਾਲ ਸਬੰਧਤ ਸਾਰੇ ਫਰਜ਼ੀ ਚਲਾਨ ਅਤੇ ਹੋਰ ਦਸਤਾਵੇਜ਼ ਛਾਪੇ ਜਾਂਦੇ ਸਨ। ਇਸ ਦੇ ਨਾਲ ਹੀ ਬੈਂਕ ਦੀਆਂ ਸਟੈਂਪਾਂ ਆਦਿ ਤਿਆਰ ਕਰ ਕੇ ਰਬੜ ਸਟੈਂਪ ਦੀਆਂ ਦੁਕਾਨਾਂ ਤੋਂ ਲਾਈਆਂ ਗਈਆਂ, ਤਾਂ ਜੋ ਲੋਕਾਂ ਨੂੰ ਇਨ੍ਹਾਂ ਦੇ ਜਾਅਲੀ ਹੋਣ ਦਾ ਸ਼ੱਕ ਨਾ ਹੋਵੇ। ਇਸ ਮਾਮਲੇ ਦੀ ਪੁਲਿਸ ਅਜੇ ਜਾਂਚ ਕਰ ਰਹੀ ਹੈ, ਜਿਸ ਦੌਰਾਨ ਹੋਰ ਵੱਡੇ ਖ਼ੁਲਾਸੇ ਹੋ ਸਕਦੇ ਹਨ।

error: Content is protected !!