Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
6
ਗਾਇਕ ਸ਼ੁੱਭ ਮੁੜ ਚਰਚਾ ਵਿਚ, ਨਵੇਂ ਗੀਤ ਵਿਚ ਕੰਗਣਾ ਰਣੌਤ ਉਤੇ ਕੱਸੇ ਤੰਜ, ਬੋਲਿਆ, ਭਾਲਦੀ ਏ ਫੇਮ ਤੇਰੀ ਮੂਵੀ ਵੀ ਨਾ ਚਲਦੀ, ਫੜ-ਫੜ ਲੀਡਰਾਂ ਦੇ ਹੱਥ, ਤੂੰ ਫੇਰ ਵੀ ਨਾ ਚਲਦੀ..!
international
Latest News
National
Punjab
ਗਾਇਕ ਸ਼ੁੱਭ ਮੁੜ ਚਰਚਾ ਵਿਚ, ਨਵੇਂ ਗੀਤ ਵਿਚ ਕੰਗਣਾ ਰਣੌਤ ਉਤੇ ਕੱਸੇ ਤੰਜ, ਬੋਲਿਆ, ਭਾਲਦੀ ਏ ਫੇਮ ਤੇਰੀ ਮੂਵੀ ਵੀ ਨਾ ਚਲਦੀ, ਫੜ-ਫੜ ਲੀਡਰਾਂ ਦੇ ਹੱਥ, ਤੂੰ ਫੇਰ ਵੀ ਨਾ ਚਲਦੀ..!
January 6, 2024
Voice of Punjab
ਗਾਇਕ ਸ਼ੁੱਭ ਮੁੜ ਚਰਚਾ ਵਿਚ, ਨਵੇਂ ਗੀਤ ਵਿਚ ਕੰਗਣਾ ਰਣੌਤ ਉਤੇ ਕੱਸੇ ਤੰਜ, ਬੋਲਿਆ, ਭਾਲਦੀ ਏ ਫੇਮ ਤੇਰੀ ਮੂਵੀ ਵੀ ਨਾ ਚਲਦੀ, ਫੜ-ਫੜ ਲੀਡਰਾਂ ਦੇ ਹੱਥ, ਤੂੰ ਫੇਰ ਵੀ ਨਾ ਚਲਦੀ..!
ਵੀਓਪੀ ਬਿਊਰੋ, ਜਲੰਧਰ-ਪੰਜਾਬੀ ਗਾਇਕ ਸ਼ੁਭ ਨੇ ਆਪਣੇ ਗੀਤਾਂ ਨਾਲ ਪੂਰੀ ਦੁਨੀਆ ਵਿਚ ਨਾਂ ਕਮਾ ਲਿਆ ਹੈ। ਸ਼ੁਭ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਿਆਰ ਮਿਲਦਾ ਹੈ। ਹਾਲਾਂਕਿ ਇਸ ਸਫ਼ਰ ਵਿਚਾਲੇ ਕਈ ਵਿਵਾਦ ਵਿਚ ਉਨ੍ਹਾਂ ਨਾਲ ਜੁੜੇ। ਇਸ ਵਿਚਾਲੇ ਉਨ੍ਹਾਂ ਨੂੰ ਕਈਆਂ ਨੇ ਮਾੜਾ ਚੰਗਾ ਵੀ ਬੋਲਿਆ। ਇਨ੍ਹਾਂ ਵਿਚ ਇਕ ਬਾਲੀਵੁੱਡ ਦੀ ਅਦਾਕਾਰਾ ਕੰਗਣਾ ਰਣੌਤ ਦਾ ਵੀ ਨਾਂ ਸ਼ਾਮਲ ਹੈ। ਇਸ ਦੌਰਾਨ ਹੁਣ ਸ਼ੁੱਭ ਆਪਣੀ ਨਵੀਂ ਈਪੀ ਲੀਓ ਦੇ ਚੱਲਦੇ ਇੱਕ ਵਾਰ ਫਿਰ ਸੁਰਖੀਆਂ ਬਟੋਰ ਰਹੇ ਹਨ। ਕਲਾਕਾਰ ਦੀ ਈਪੀ ਲੀਓ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਇਸ ਗੀਤ ਦੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਸ਼ੁਭ ਨੇ ਅਸਿੱਧੇ ਤੌਰ ਤੇ ਕੰਗਨਾ ਰਣੌਤ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।
ਦੱਸ ਦੇਈਏ ਕਿ ਸ਼ੁਭ ਦੀ ਈਪੀ ਲੀਓ ਵਿੱਚ ਇੱਕ ਲਾਈਨ ਹੈ, ਜੋ ਕਿ ਕੰਗਨਾ ਰਣੌਤ ਉਤੇ ਢੁੱਕਵੀਂ ਲੱਗਦੀ ਹੈ। ਜਿਸ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕੁਮੈਂਟ ਕੀਤੇ ਜਾ ਰਹੇ ਹਨ। ਦਰਅਸਲ, ਗੀਤ ਦੀ ਇੱਕ ਲਾਈਨ ‘ਭਾਲਦੀ ਏ ਫੇਮ ਤੇਰੀ ਮੂਵੀ ਨਾ ਚੱਲਦੀ, ਫੜ ਫੜ ਲੀਡਰਾਂ ਦੇ ਹੱਥ ਫਿਰੇ ਚਲਦੀ…ਤੂੰ ਫਿਰ ਵੀ ਨਾ ਚਲਦੀ’ ਨੂੰ ਲੋਕਾਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਜੋੜਿਆ ਹੈ। ਜਿਸ ਤੋਂ ਬਾਅਦ ਹਰ ਪਾਸੇ ਤਹਿਲਕਾ ਮੱਚ ਗਿਆ ਹੈ। ਇਸ ਉੱਪਰ ਪ੍ਰਸ਼ੰਸਕਾਂ ਵੱਲ਼ੋਂ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਹਰ ਕਿਸੇ ਦਾ ਇਹੀ ਕਹਿਣਾ ਹੈ ਕਿ ਅਸਿੱਧੇ ਤੌਰ ਤੇ ਕੰਗਨਾ ਨੂੰ ਹੀ ਸੁਣਾ ਦਿੱਤੀਆਂ।
———–
ਕੰਗਨਾ ਨੇ ਸ਼ੁਭ ਬਾਰੇ ਕਹੀਆਂ ਸੀ ਇਹ ਗੱਲਾਂ
ਕਾਬਿਲੇਗੌਰ ਹੈ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਗਾ ਕੁਈਨ ਐਵੇਂ ਹੀ ਨਹੀਂ ਕਿਹਾ ਜਾਂਦਾ। ਉਹ ਹਰ ਦੂਜੇ ਦਿਨ ਕਿਸੇ ਨਾ ਕਿਸੇ ਨਾਲ ਪੰਗੇ ਲੈਂਦੀ ਰਹਿੰਦੀ ਹੈ। ਖਾਸ ਕਰਕੇ ਉਹ ਪੰਜਾਬੀ ਕਲਾਕਾਰਾਂ ਨੂੰ ਨਿਸ਼ਾਨਾ ਜ਼ਰੂਰ ਬਣਾਉਂਦੀ ਹੈ। ਉਸ ਨੇ ਕਈ ਵਾਰ ਦਿਲਜੀਤ ਦੋਸਾਂਝ ਨੂੰ ਵੀ ਨਿਸ਼ਾਨਾ ਬਣਾਇਆ ਹੈ। ਦਿਲਜੀਤ ਦੋਂ ਬਾਅਦ ਕੰਗਨਾ ਨੇ ਪੰਜਾਬੀ ਗਾਇਕ ਸ਼ੁਭ ਨੂੰ ਵੀ ਨਹੀਂ ਛੱਡਿਆ। ਦਰਅਸਲ, ਸ਼ੁਭ ਵੱਲੋਂ ਪਹਿਨੀ ਹੁੱਡੀ ਕਰ ਕੇ ਕੰਗਨਾ ਰਣੌਤ ਨੇ ਪੰਜਾਬੀ ਗਾਇਕ ਸ਼ੁਭ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸ਼ੁਭ ‘ਤੇ ਕਈ ਸਵਾਲ ਖੜ੍ਹੇ ਕੀਤੇ। ਦੱਸਿਆ ਗਿਆ ਕਿ ਇੱਕ ਪੰਜਾਬੀ ਗਾਇਕ ਨੇ ਇੱਕ ਸੰਗੀਤ ਸਮਾਰੋਹ ਦੌਰਾਨ ਪੰਜਾਬ ਦੇ ਨਕਸ਼ੇ ਅਤੇ ਇੰਦਰਾ ਗਾਂਧੀ ਦੇ ਕਤਲ ਦੀ ਤਾਰੀਖ ਦਾ ਜ਼ਿਕਰ ਕੀਤਾ ਸੀ। ਹਾਲਾਂਕਿ ਇਸ ਵਿਵਾਦ ਤੋਂ ਬਾਅਦ ਕਲਾਕਾਰ ਨੇ ਇਸ ਨੂੰ ਸਾਰਿਆਂ ਦੇ ਸਾਹਮਣੇ ਸਪੱਸ਼ਟ ਜਵਾਬ ਦਿੱਤਾ ਸੀ।
Post navigation
ਤਰੁਣ ਚੁੱਘ ਨੂੰ ਐਸ.ਸੀ ਮੋਰਚਾ ਦਾ ਕੌਮੀ ਇੰਚਾਰਜ ਬਣਾਏ ਜਾਣ ’ਤੇ ਦਿੱਤੀ ਵਧਾਈ
ਤਿੰਨ ਦੋਸਤਾਂ ਨੇ SBI ਬੈਂਕ ਦੀ ਹੀ ਖੋਲ੍ਹ ਲਈ ਫਰਜ਼ੀ ਬ੍ਰਾਂਚ, ਕਰੋੜਾਂ ਦਾ ਕੀਤਾ ਘਾਲਾ-ਮਾਲਾ !
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us