ਸਾਥੀਆਂ ਨਾਲ ਆਈ ਮਹਿਲਾ, ਦਰਵਾਜਾ ਖੋਲ੍ਹਦਿਆਂ ਹੀ ਚਾਕੂ ਨਾਲ ਵਾਰ ਕਰ ਕੇ ਕੱਟ ਦਿੱਤਾ ਪ੍ਰੇਮੀ ਦਾ ਪ੍ਰਾਈਵੇਟ ਪਾਰਟ

ਸਾਥੀਆਂ ਨਾਲ ਆਈ ਮਹਿਲਾ, ਦਰਵਾਜਾ ਖੋਲ੍ਹਦਿਆਂ ਹੀ ਚਾਕੂ ਨਾਲ ਵਾਰ ਕਰ ਕੇ ਕੱਟ ਦਿੱਤਾ ਨੌਜਵਾਨ ਦਾ ਪ੍ਰਾਈਵੇਟ ਪਾਰਟ

ਵੀਓਪੀ ਬਿਊਰੋ, ਨੈਸ਼ਨਲ-ਪ੍ਰੇਮੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕੀਤਾ ਤਾਂ ਮਹਿਲਾ ਨੇ ਚਾਕੂ ਨਾਲ ਉਸ ਦਾ ਨਿੱਜੀ ਅੰਗ ਹੀ ਕੱਟ ਦਿੱਤਾ। ਇਹ ਘਟਨਾ ਥਾਣਾ ਨਾਰਹਟ ਦੇ ਇੱਕ ਪਿੰਡ ਵਿੱਚ ਸ਼ਨੀਵਾਰ ਦੇਰ ਰਾਤ ਵਾਪਰੀ। ਹਫੜਾ ਦਫੜੀ ਵਿਚ ਨੌਜਵਾਨ ਨੂੰ ਪਰਿਵਾਰ ਵਾਲਿਆਂ ਨੇ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ। ਇੱਥੇ ਡਾਕਟਰ ਨੇ ਉਸ ਨੂੰ ਮੈਡੀਕਲ ਕਾਲਜ, ਝਾਂਸੀ ਰੈਫਰ ਕੀਤਾ। ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਪ੍ਰੇਮਿਕਾ ਅਤੇ ਚਾਰ ਹੋਰ ਸਾਥੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।


ਨੌਜਵਾਨ ਮੁਤਾਬਰਕ ਉਹ ਰਾਜਸਥਾਨ ਵਿੱਚ ਮਜ਼ਦੂਰੀ ਕਰਦਾ ਹੈ। ਥਾਣਾ ਸੁਜਨਾ ਕੇ ਇਕ ਪਿੰਡ ਦੀ ਲੜਕੀ ਵੀ ਮਜ਼ਦੂਰੀ ਕਰਦੀ ਹੈ। ਦੋਵਾਂ ਦੇ ਵਿਚਕਾਰ ਪ੍ਰੇਮ ਸਬੰਧ ਬਣ ਗਏ। ਕੁਝ ਮਹੀਨੇ ਪਹਿਲਾਂ ਨੌਜਵਾਨ ਅਤੇ ਮਹਿਲਾ ਰਾਜਸਥਾਨ ਤੋਂ ਵਾਪਸ ਆਪਣੇ-ਆਪਣੇ ਪਿੰਡ ਆਏ।
ਨੌਜਵਾਨ ਨੇ ਕਿਹਾ ਕਿ ਮਹਿਲਾ ਉਸ ਉਤੇ ਕੋਰਟ ਮੈਰਿਜ ਦਾ ਦਬਾਅ ਬਣਾਉਂਦੀ ਸੀ। ਸ਼ਨਿਚਰਵਾਰ ਨੂੰ ਇੱਕ ਨੌਜਵਾਨ ਆਪਣੇ ਪਿੰਡ ਵਿੱਚ ਦੂਜੇ ਮਕਾਨ ਵਿੱਚ ਸੌ ਰਿਹਾ ਸੀ। ਇਸੇ ਦੌਰਾਨ ਮਹਿਲਾ ਆਪਣੇ ਤਿੰਨ-ਚਾਰ ਸਾਥੀਆਂ ਨਾਲ ਉਸ ਘਰ ਆਈ। ਦਰਵਾਜਾ ਖੋਲ੍ਹਣ ਉਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਾ ਸਕਦਾ, ਮਹਿਲਾ ਨੇ ਚਾਕੂ ਕੱਢਿਆ ਤੇ ਹਮਲਾ ਕਰ ਦਿੱਤਾ। ਉਸ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ। ਰੌਲਾ ਪੈਣ ਉਤੇ ਮੁਲਜ਼ਮ ਉਥੋਂ ਫਰਾਰ ਹੋ ਗਏ ਜਾਂਚ ਅਧਿਕਾਰੀ ਰਛਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

error: Content is protected !!