‘ਮੈਂ ਉਸ ਨੂੰ ਜੇਲ੍ਹ ਜਾਂਦੇ ਨਹੀਂ ਵੇਖ ਸਕਦੀ’, ਸਟਾਫ ਨਰਸ ਤੇ ਕਤਲ ਕੇਸ ਵਿਚ ਵਾਂਟਿਡ ਮੁਲਜ਼ਮ ਨੇ ਕਰ ਲਈ ਖੁਦ.ਕੁਸ਼ੀ, ਜ਼ਹਿਰ ਨਿਗਲ ਕੇ ਇਕ ਦੂਜੇ ਨੂੰ ਪਿਆਇਆ ਪਾਣੀ, ਵੀਡੀਓ ਬਣਾਈ

‘ਮੈਂ ਉਸ ਨੂੰ ਜੇਲ੍ਹ ਜਾਂਦੇ ਨਹੀਂ ਵੇਖ ਸਕਦੀ’, ਸਟਾਫ ਨਰਸ ਤੇ ਕਤਲ ਕੇਸ ‘ਚ ਵਾਂਟਿਡ ਮੁਲਜ਼ਮ ਨੇ ਕਰ ਲਈ ਖੁਦ.ਕੁਸ਼ੀ, ਜ਼ਹਿ.ਰ ਨਿਗਲ ਕੇ ਇਕ ਦੂਜੇ ਨੂੰ ਪਿਆਇਆ ਪਾਣੀ, ਵੀਡੀਓ ਬਣਾਈ

ਵੀਓਪੀ ਬਿਊਰੋ, ਨੈਸ਼ਨਲ-ਮੈਡੀਕਲ ਕਾਲਜ ਦੀ ਸਟਾਫ ਨਰਸ ਨੇ ਕਤਲ ਕੇਸ ਵਿਚ ਵਾਂਟਿਡ ਪ੍ਰੇਮੀ ਨਾਲ ਖੁਦ.ਕੁਸ਼ੀ ਕਰ ਲਈ। ਦੋਵਾਂ ਨੇ ਕਮਰੇ ਵਿਚ ਖੁਦ ਨੂੰ ਬੰਦ ਕਰ ਕੇ ਜ਼ਹਿਰ ਨਿਗਲ ਲਿਆ। ਇਕ ਦੂਜੇ ਨੂੰ ਪਾਣੀ ਪਿਆਇਆ। ਆਪਣੇ ਆਪਣੇ ਮੋਬਾਈਲ ਵਿਚ ਵੀਡੀਓ ਬਣਾਈ। ਐਤਵਾਰ ਨੂੰ ਮਕਾਨ ਮਾਲਕ ਦੀ ਸੂਚਨਾ ਉਤੇ ਦਰਵਾਜਾ ਤੋੜ ਕੇ ਪੁਲਿਸ ਅੰਦਰ ਪਹੁੰਚੀ। ਉਥੇ ਦੋਵੇਂ ਬੇਹੋਸ਼ੀ ਦੀ ਹਾਲਤ ਵਿਚ ਪੈ ਗਏ ਸਨ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਪਹਿਲਾਂ ਪ੍ਰੇਮਿਕਾ ਤੇ ਫਿਰ ਪ੍ਰੇਮੀ ਦੀ ਮੌ.ਤ ਹੋ ਗਈ। ਕਮਰੇ ਵਿਚ ਸਟਾਫ ਨਰਸ ਦਾ ਲਿਖਿਆ ਹੋਇਆ ਸੁਸਾ.ਈਡ ਨੋਟ ਵੀ ਬਰਾਮਦ ਹੋਇਆ। ਜਿਸ ਵਿਚ ਉਸ ਨੇ ਲਿਖਿਆ, ‘ਮੈਂ ਇਸ ਨੂੰ ਜੇਲ੍ਹ ਜਾਂਦੇ ਨਹੀਂ ਵੇਖ ਸਕਦੀ, ਅਸੀਂ ਦੋਵੇਂ ਮਰਜ਼ੀ ਨਾਲ ਜਾਨ ਦੇ ਰਹੇ ਹਾਂ।

ਸਾਡਾ ਅੰਤਿਮ ਸਸਕਾਰ ਇਕੋ ਚਿਖਾ ਉਤੇ ਕੀਤਾ ਜਾਵੇ।’ ਸਟਾਫ ਨਰਸ ਦਾ ਨਾਂ ਗਾਰਗੀ ਯਾਦਵ, ਜਦਕਿ ਪ੍ਰੇਮੀ ਦਾ ਨਾਂ ਸੁਰਜੀਤ ਯਾਦਵ ਸੀ। ਸੁਰਜੀਤ ਪਹਿਲਾਂ ਤੋਂ ਵਿਆਹਿਆ ਹੋਇਆ ਸੀ। ਇਕ ਹੱਤਿਆ ਦੇ ਮਾਮਲੇ ਵਿਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਗਾਰਗੀ ਦਾ ਸੁਰਜੀਤ ਨਾਲ ਕਈ ਸਾਲਾਂ ਤੋਂ ਅਫੇਅਰ ਚਲ ਰਿਹਾ ਸੀ। ਉਹ ਗਾਰਗੀ ਦੇ ਗੁਆਂਢ ਦੇ ਪਿੰਡ ਨਗਲਾ ਮੰਢਾਤੀ ਦਾ ਰਹਿਣ ਵਾਲਾ ਸੀ।
ਐਸਐਸਪੀ ਰਾਜੇਸ਼ ਸਿੰਘ ਨੇ ਦੱਸਿਆ ਕਿ ਕਰੀਬ 7 ਸਾਲ ਪਹਿਲਾਂ ਜਸਰਾਣਾ ਪਿੰਡ ਵਿਚ ਢਾਬੇ ਉਤੇ 24 ਸਾਲ ਦੇ ਵਿੰਕਲ ਨਾਂ ਦੇ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਸੁਰਜੀਤ ਵਾਂਟਿਡ ਸੀ। ਉਹ ਇੱਧਰ ਉਧਰ ਭੱਜ ਕੇ ਜਾਨ ਬਚਾ ਰਿਹਾ ਸੀ। ਸ਼ਨਿਚਰਵਾਰ ਉਹ ਲੁਕ ਕੇ ਗਾਰਗੀ ਘਰ ਪਹੁੰਚਿਆ ਤੇ ਉਥੇ ਗਾਰਗੀ ਤੇ ਸੁਰਜੀਤ ਨੇ ਜ਼ਹਿਰ ਖਾ ਲਿਆ। ਉਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨੂੰ ਪਾਣੀ ਪਿਆਇਆ। ਇਸ ਦਾ ਵੀਡੀਓ ਉਨ੍ਹਾਂ ਦੇ ਫੋਨ ਵਿਚ ਮਿਲਿਆ ਹੈ। ਸੁਰਜੀਤ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਪਰ ਗਾਰਗੀ ਨਾਲ ਕਈ ਸਾਲਾਂ ਤੋਂ ਪ੍ਰੇਮ ਸਬੰਧ ਵਿਚ ਸੀ।

error: Content is protected !!