ਕਫ ਸਿਰਪ ਪਿਆ ਕੇ ਪਹਿਲਾਂ ਕੀਤਾ ਬੇਸੁੱਧ, ਫਿਰ ਸਿਰਹਾਣੇ ਨਾਲ ਦਮ ਘੁੱਟਿਆ, ਚਾਰ ਸਾਲਾ ਪੁੱਤ ਦੀ ਹੱਤਿ.ਆ ਦੀ ਮੁਲਜ਼ਮ ਮਾਂ ਨੂੰ ਸਤਾ ਰਿਹਾ ਸੀ ਕਿਹੜਾ ਡਰ, ਵਕੀਲ ਨੇ ਕੀਤਾ ਖੁਲਾਸਾ

ਕਫ ਸਿਰਪ ਪਿਆ ਕੇ ਪਹਿਲਾਂ ਕੀਤਾ ਬੇਸੁੱਧ, ਫਿਰ ਸਿਰਹਾਣੇ ਨਾਲ ਦਮ ਘੁੱਟਿਆ, ਚਾਰ ਸਾਲਾ ਪੁੱਤ ਦੀ ਹੱਤਿ.ਆ ਦੀ ਮੁਲਜ਼ਮ ਮਾਂ ਨੂੰ ਸਤਾ ਰਿਹਾ ਸੀ ਕਿਹੜਾ ਡਰ, ਵਕੀਲ ਨੇ ਕੀਤਾ ਖੁਲਾਸਾ

ਵੀਓਪੀ ਬਿਊਰੋ, ਨੈਸ਼ਨਲ-ਚਾਰ ਸਾਲ ਦੇ ਮਾਸੂਮ ਪੁੱਤ ਦੀ ਹੱਤਿ.ਆ ਦੇ ਦੋਸ਼ ਵਿਚ ਗ੍ਰਿਫਤਾਰ ਹੋਈ ਮਾਈਂਡਫੁੱਲ ਏਆਈ ਲੈਬ ਦੀ ਫਾਊਂਡਰ ਅਤੇ ਸੀਈਓ ਸੂਚਾਨਾ ਸੇਠ ਨੂੰ ਛੇ ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਹੈ। ਪੁਲਿਸ ਟੀਮ ਲਗਾਤਾਰ ਕਤਲ ਕੇਸ ਦੇ ਬਾਰੇ ਵਿੱਚ ਪੁੱਛਗਿੱਛ ਕਰ ਰਹੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਉਹ ਜਾਂਚ ਵਿੱਚ ਸਹਾਇਤਾ ਨਹੀਂ ਕਰ ਰਹੀ ਹੈ। ਇਕ ਸ਼ਾਤਿਰ ਅਪਰਾਧੀ ਵਾਂਗ ਚੁੱਪ ਬੈਠੀ ਰਹਿੰਦੀ ਹੈ। ਇੱਥੇ ਤੱਕ ਕਿ ਉਸਦਾ ਕਹਿਣਾ ਹੈ ਕਿ ਉਸ ਨੇ ਆਪਣੇ ਪੁੱਤ ਦਾ ਕ.ਤ.ਲ ਨਹੀਂ ਕੀਤਾ ਹੈ। ਉਸ ਨੇ ਅਜੇ ਤੱਕ ਆਪਣਾ ਜੁਰਮ ਸਵੀਕਾਰ ਨਹੀਂ ਕੀਤਾ, ਪਰ ਇਹ ਕਹਿ ਰਹੀ ਹੈ ਕਿ ਉਸ ਦਾ ਪਤੀ ਨਾਲ ਰਿਸ਼ਤਾ ਠੀਕ ਨਹੀਂ ਹੈ।

ਉਹ ਗੋਆ ਆਪਣੇ ਬੱਚੇ ਨੂੰ ਘੁਮਾਉਣ ਲਈ ਲਿਆਈ ਸੀ, ਕਿਉਂਕਿ ਉਸ ਨੂੰ ਬੀਚ ਉਤੇ ਖੇਡਣਾ ਪਸੰਦ ਸੀ। ਦੂਜੇ ਪਾਸੇ ਗੋਆ ਦੇ ਸੇਲ ਬਨਯਾਨ ਗਰੈਂਡ ਹੋਟਲ ਵਿਚ ਤਲਾਸ਼ੀ ਲੈਣ ਸਮੇਂ ਪੁਲਿਸ ਨੂੰ ਕਫ ਸਿਰਪ ਦੀਆਂ ਦੋ ਬੋਤਲਾਂ ਮਿਲੀਆਂ ਹਨ। ਇੱਕ ਬੋਤਲ ਕਫ਼ ਸਿਰਪ ਸੂਚਾਨਾ ਆਪਣੇ ਨਾਲ ਲਿਆਈ ਸੀ, ਦੂਜੀ ਉਸ ਨੇ ਹੋਟਲ ਦੇ ਸਟਾਫ ਕੋਲੋਂ ਮੰਗਵਾਈ ਸੀ। ਇਸ ਤੋਂ ਬਾਅਦ ਮਰਡਰ ਦੀ ਇੱਕ ਨਵੀਂ ਥਿਊਰੀ ਸਾਹਮਣੇ ਆ ਰਹੀ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਸੀਆਈਓ ਔਰਤ ਨੇ ਪਹਿਲਾਂ ਆਪਣੇ ਪੁੱਤ ਨੂੰ ਕਫ ਸਿਰਪ ਪਿਆ ਕੇ ਬੇਸੁੱਧ ਕਰ ਦਿੱਤਾ ਹੋਵੇਗਾ। ਉਸ ਤੋਂ ਬਾਅਦ ਤੌਲੀਏ ਜਾਂ ਤਕੀਏ ਗਲਾ ਸਾਹ ਘੁੱਟ ਕੇ ਉਸਦੀ ਹੱਤਿ.ਆ ਕਰ ਦਿੱਤੀ ਹੋਵੇਗੀ। ਕਫ਼ ਸਿਰਪ ਦੇ ਨਸ਼ੇ ਵਿਚ ਹੋਣ ਕਾਰਨ ਬੱਚੇ ਨੇ ਕੋਈ ਸੰਘਰਸ਼ ਨਹੀਂ ਕੀਤਾ, ਨਾ ਹੀ ਰੋਇਆ-ਚੀਕਿਆ। ਇਸ ਤਰ੍ਹਾਂ ਕਤਲਕਾਂਡ ਨੂੰ ਬੜੇ ਆਰਾਮ ਨਾਲ ਅੰਜਾਮ ਦੇਣ ਦੇ ਬਾਅਦ ਉਹ ਗੋਆ ਤੋਂ ਬੰਗਲੁਰੂ ਲਈ ਨਿਕਲਿਆ।
ਉਧਰ, ਸੀਈਓ ਔਰਤ ਦੇ ਵਕੀਲ ਨੇ ਕਿਹਾ ਕਿ ਸਟਾਰਟ ਕੰਪਨੀ ਮਾਈਂਡਫੁੱਲ ਏਆਈ ਲੈਬ ਸ਼ੁਰੂ ਕਰਨ ਤੋਂ ਬਾਅਦ ਉਸਦਾ ਕੰਮ ਠੀਕ ਨਹੀਂ ਚੱਲ ਰਿਹਾ ਸੀ। ਪਤੀ ਦੇ ਨਾਲ ਝਗੜੇ ਦੀ ਵਜ੍ਹਾ ਤੋਂ ਵੀ ਉਹ ਪਰੇਸ਼ਾਨ ਸੀ। ਇਹ ਵੀ ਕਿਹਾ ਗਿਆ ਹੈ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਉਸ ਨੂੰ ਲਗ ਰਿਹਾ ਸੀ ਕਿ ਪੁੱਤ ਨੂੰ ਪਤੀ ਖੋਹ ਲਵੇਗਾ। ਇਹ ਉਹ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ।

error: Content is protected !!