ਹਸਾ-ਹਸਾ ਢਿੱਡੀਂ ਪੀੜਾਂ ਪਾਉਣ ਲਈ ਤਿਆਰ ਐਮੀ ਵਿਰਕ ਦੀ ਫਿਲਮ ‘ਗੱਡੀ ਜਾਂਦੀ ਐ ਛਲਾਂਗਾ ਮਾਰਦੀ’, ਹੁਣ ਚੌਪਾਲ ‘ਤੇ ਹੋ ਰਹੀ ਸਟ੍ਰੀਮ

ਹਸਾ-ਹਸਾ ਢਿੱਡੀਂ ਪੀੜਾਂ ਪਾਉਣ ਲਈ ਤਿਆਰ ਐਮੀ ਵਿਰਕ ਦੀ ਫਿਲਮ ‘ਗੱਡੀ ਜਾਂਦੀ ਐ ਛਲਾਂਗਾ ਮਾਰਦੀ’, ਹੁਣ ਚੌਪਾਲ ‘ਤੇ ਹੋ ਰਹੀ ਸਟ੍ਰੀਮ

‘ਵੀਓਪੀ ਬਿਊਰੋ, ਜਲੰਧਰ-ਹਾਸੇ ਨਾਲ ਭਰਪੂਰ ਢਿੱਡੀਂ ਪੀੜਾਂ ਪਾਉਣ ਲਈ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਆਖਰਕਾਰ OTT ਪਲੇਟਫਾਰਮ ਚੌਪਾਲ ‘ਤੇ ਪ੍ਰਸਾਰਿਤ ਹੋਣ ਲਈ ਤਿਆਰ ਹੈ। ਇੱਕ ਸ਼ਾਨਦਾਰ ਅਤੇ ਪ੍ਰਤਿਭਾਸ਼ਾਲੀ ਕਾਸਟ, ਇੱਕ ਦਿਲਚਸਪ ਕਹਾਣੀ ਅਤੇ ਸ਼ਾਨਦਾਰ ਗੀਤਾਂ ਦੇ ਨਾਲ, ਇਹ ਫਿਲਮ ਤੁਹਾਡੇ ਲਈ ਸਾਲ ਦੀ ਇੱਕ ਆਰਾਮਦਾਇਕ ਸ਼ੁਰੂਆਤ ਕਰਨ ਲਈ ਸੰਪੂਰਨ ਸੰਪੰਨ ਹੈ।
ਮਸ਼ਹੂਰ ਸਮੀਪ ਕੰਗ ਵੱਲੋਂ ਨਿਰਦੇਸ਼ਤ, ਨਰੇਸ਼ ਕਥੂਰੀਆ ਵੱਲੋਂ ਲਿਖੀ ਹੋਈ ਅਤੇ ਸੰਦੀਪ ਬਾਂਸਲ, ਗੁਣਬੀਰ ਸਿੱਧੂ ਅਤੇ ਮਨਮੋੜ ਸਿੱਧੂ ਵੱਲੋਂ ਨਿਰਮਿਤ ‘ਗੱਡੀ ਜਾਂਦੀ ਐ ਛਲਾਂਗਾ ਮਾਰਦੀ’ ਇੱਕ ਅਜਿਹੇ ਆਦਮੀ ਦੀ ਕਹਾਣੀ ਹੈ ਜੋ ਆਪਣੇ ਪਿਆਰ ਨਾਲ ਵਿਆਹ ਕਰਾਉਣ ਲਈ ਆਪਣੇ ਲਾਲਚੀ ਪਿਤਾ ਨਾਲ ਸੰਘਰਸ਼ ਕਰਦਾ ਹੈ। ਜੋ ਆਪਣੇ ਪੁੱਤਰ ਲਈ ਦਾਜ ਲੈਣਾ ਉਸ ਦਾ ਜਨਮ ਅਧਿਕਾਰ ਸਮਝਦਾ ਹੈ। ਇਸ ਕਹਾਣੀ ਨੂੰ ਹੋਰ ਦਿਲਚਸਪ ਬਣਾਉਣ ਲਈ ਇੱਕ ਕਾਰ ਹੈ, ਜੋ ਦੋਨਾਂ ਪਰਿਵਾਰਾਂ ਨੂੰ ਰੋਲਰਕਾਸਟਰ ਰਾਈਡ ‘ਤੇ ਲੈ ਜਾਂਦੀ ਹੈ।
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਦਾਜ ਵਰਗੀਆਂ ਸਮਾਜਿਕ ਬੁਰਾਈਆਂ ਦੇ ਨਾਲ ਲੜਨ ਤੋਂ ਬਾਅਦ ਸਾਲਾਂ ਬਾਅਦ ਵੀ ਸਾਡੇ ਸਮਾਜ ਵਿੱਚ ਅਜੇ ਵੀ ਅਜਿਹੀਆਂ ਪ੍ਰਥਾਵਾਂ ਬਹੁਤ ਪ੍ਰਚਲਿਤ ਹਨ। ਦੇਸ਼ ਵਿੱਚ ਸਾਖਰਤਾ ਦਰ ਵਿੱਚ ਵਾਧੇ ਦੇ ਨਾਲ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸਾਡਾ ਸਮਾਜ ਹਜੇ ਵੀ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਕਰਦਾ ਹੈ। ਇੰਨਾ ਹੀ ਨਹੀਂ ਸਾਡੀ ਨਿਆਂਪਾਲਿਕਾ ਨੇ ਵੀ ਅਜਿਹੇ ਕਾਨੂੰਨ ਬਣਾਏ ਹਨ ਜਿੱਥੇ ਦਾਜ ਦੇਣਾ ਅਤੇ ਲੈਣਾ ਅਪਰਾਧ ਹੈ। ਪਰ ਅਜਿਹੇ ਕਾਨੂੰਨਾਂ ਦੇ ਬਾਵਜੂਦ, ਸ਼ਹਿਰੀ ਸਮਾਜਾਂ ਵਿੱਚ ਵੀ ਬਹੁਤ ਸਾਰੇ ਪਰਿਵਾਰ ਇਸ ਸਦੀਆਂ ਪੁਰਾਣੀ ਬੇਲੋੜੀ ਪਰੰਪਰਾ ਦੀ ਪਾਲਣਾ ਕਰਦੇ ਹਨ। ਇਹ ਫਿਲਮ ਉਸੇ ਮੁੱਦੇ ਬਾਰੇ ਗੱਲ ਕਰਦੀ ਹੈ ਪਰ ਇੱਕ ਮਜ਼ੇਦਾਰ ਤਰੀਕੇ ਨਾਲ ਤਾਂ ਜੋ ਇਹ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਆਸਾਨੀ ਨਾਲ ਸਮਝ ਵੀ ਆ ਜਾਵੇ।


ਇਹ ਫਿਲਮ ਭਾਵਨਾਵਾਂ ਦੇ ਰੋਲਰਕਾਸਟਰ ਦਾ ਵਾਅਦਾ ਕਰਦੀ ਹੈ, ਜੋ ਭਰਪੂਰ ਹਾਸੇ ਤੋਂ ਲੈ ਕੇ ਦਿਲ ਨੂੰ ਛੂਹਣ ਵਾਲੇ ਦ੍ਰਿਸ਼ਾਂ ਤੱਕ, ਇਸ ਨੂੰ ਇੱਕ ਸੰਪੂਰਨ ਪਰਿਵਾਰਕ ਕਾਮੇਡੀ ਫਿਲਮ ਬਣਾਉਂਦੀ ਹੈ। ਦਰਸ਼ਕ 2023 ਦੀ ਸਟਾਰ ਕਾਸਟ ਦੇ ਸਭ ਤੋਂ ਵੱਡੇ ਇਕੱਠ ਤੋਂ ਬੇਮਿਸਾਲ ਪ੍ਰਦਰਸ਼ਨ ਦੀ ਉਮੀਦ ਕਰ ਸਕਦੇ ਹਨ ਜਿਸ ਵਿੱਚ ਐਮੀ ਵਿਰਕ, ਬਿਨੂ ਢਿੱਲੋਂ, ਜੈਸਮੀਨ ਬਾਜਵਾ, ਜਸਵਿੰਦਰ ਭੱਲਾ ਹਨੀ ਮੱਟੂ, ਮਾਹੀ ਸ਼ਰਮਾ, ਅਤੇ ਸੀਮਾ ਕੌਸ਼ਲ ਸਮੇਤ ਹੋਰ ਕਈ ਫ਼ਿਲਮੀ ਸਿਤਾਰੇ ਸ਼ਾਮਲ ਹਨ। ਸ਼ਾਨਦਾਰ ਸਿਨੇਮੈਟੋਗ੍ਰਾਫੀ, ਅਤੇ ਮਜ਼ੇਦਾਰ ਗੀਤ ਜਿੰਨਾ ਤੇ ਤੁਹਾਡੇ ਪੈਰ ਭੰਗੜਾ ਕਰਨ ਲਈ ਮਜਬੂਰ ਹੋ ਜਾਣਗੇ।
ਚੌਪਾਲ ਦੇ M.D. ਅਤੇ ਫਿਲਮ ਦੇ ਨਿਰਮਾਤਾ ਸ਼੍ਰੀ ਸੰਦੀਪ ਬਾਂਸਲ ਨੇ ਟਿੱਪਣੀ ਕੀਤੀ ਕਿ “ਇਸ ਸਾਲ ਦੀ ਸ਼ੁਰੂਆਤ ਚੌਪਾਲ ‘ਤੇ ਗੱਡੀ ਜਾਂਦੀ ਐ ਛਲਾਂਗਾ ਮਾਰਦੀ ਵਰਗੀ ਵੱਡੀ ਫਿਲਮ ਦੁਨੀਆ ਭਰ ਦੇ ਪੰਜਾਬੀ ਦਰਸ਼ਕਾਂ ਲਈ ਨਵੇਂ ਸਾਲ ਦਾ ਤੋਹਫ਼ਾ ਹੈ। ਇਹ ਵੱਡੀ ਰਿਲੀਜ਼ ਉਹਨਾਂ ਨੂੰ ਭਰੋਸਾ ਦਿਵਾਏਗੀ ਕਿ ਇਸ ਸਾਲ ਚੌਪਾਲ ਐਪ ਜਨਵਰੀ ਤੋਂ ਦਸੰਬਰ ਤੱਕ ਸਾਰਾ ਸਾਲ ਉਹਨਾਂ ਦਾ ਮਨੋਰੰਜਨ ਕਰਨ ਲਈ ਸਭ ਤੋਂ ਵਧੀਆ ਅਤੇ ਨਵੀਆਂ ਫ਼ਿਲਮਾਂ ਤੇ ਵੈੱਬ ਸੀਰੀਜ਼ ਲਿਆਵੇਗੀ।”
ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਅਤੇ ਵੈੱਬ ਸੀਰੀਜ਼ਾਂ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਦੇਖਣ ਲਈ ਇੱਕੋ ਇੱਕ OTT ਪਲੇਟਫਾਰਮ ਹੈ। ਕੁਝ ਨਵੀਂ ਸਮੱਗਰੀ ਵਿੱਚ ਬੂਹੇ ਬਾਰੀਆਂ, ਸ਼ਿਕਾਰੀ 2, ਕਲੀ ਜੋਟਾ, ਕੈਰੀ ਆਨ ਜੱਟਾ 3, ਆਊਟਲਾਅ, ਪੰਛੀ, ਆਜਾ ਮੈਕਸੀਕੋ ਚੱਲੀਏ, ਅਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਤੇ ਵੈੱਬ ਸੀਰੀਜ਼ ਸ਼ਾਮਲ ਹਨ। ਚੌਪਾਲ ਤੁਹਾਡੀ ਅੰਤਮ ਮਨੋਰੰਜਨ ਕਰਨ ਵਾਲੀ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਅਤੇ ਇਸ ਤੇ ਤੁਸੀਂ ਕੰਟੈਂਟ ਨੂੰ ਡਾਊਨਲੋਡ ਕਰਕੇ ਆਫ਼ਲਾਈਨ ਦੇਖ ਸਕਦੇ ਹੋ । ਇਸ ਤੇ ਤੁਸੀਂ ਇੱਕ ਤੋਂ ਵੱਧ ਪ੍ਰੋਫਾਈਲਾਂ ਵੀ ਬਣਾ ਸਕਦੇ ਹੋ । ਚੌਪਾਲ ਉੱਤੇ ਤੁਸੀਂ ਸਾਰਾ ਸਾਲ ਬਿਨਾ ਕਿਸੇ ਰੁਕਾਵਟ ਦੇ ਕੀਤੇ ਵੀ ਅਤੇ ਕਿਸੇ ਵੀ ਸਮੇਂ ਮਨੋਰੰਜਨ ਦਾ ਆਨੰਦ ਮਾਣ ਸਕਦੇ ਹੋ।

error: Content is protected !!