ਰਾਜਾ ਵੜਿੰਗ ਦੀ ਨਵਜੋਤ ਸਿੱਧੂ ਨੂੰ ਦੋ ਟੁੱਕ, ਕਮਜ਼ੋਰ ਨਾ ਸਮਝੋ, ਅਜਿਹਾ ਟੀਕਾ ਲੱਗੇਗਾ, ਲੱਭੇ ਨਹੀਂ ਲੱਭਣਾ !

ਰਾਜਾ ਵੜਿੰਗ ਦੀ ਨਵਜੋਤ ਸਿੱਧੂ ਨੂੰ ਦੋ ਟੁੱਕ, ਕਮਜ਼ੋਰ ਨਾ ਸਮਝੋ, ਅਜਿਹਾ ਟੀਕਾ ਲੱਗੇਗਾ, ਲੱਭੇ ਨਹੀਂ ਲੱਭਣਾ !


ਜਲੰਧਰ/ਚੰਡੀਗੜ੍ਹ- ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਰੈਲੀਆਂ ਵਿਰੁੱਧ ਪਹਿਲੀ ਵਾਰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁੱਲ ਕੇ ਬੋਲੇ। ਨਾਰਾਜ਼ਗੀ ਪ੍ਰਗਟਾਉਂਦਿਆਂ ਰਾਜਾ ਵੜਿੰਗ ਨੇ ਸਿੱਧੂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ, ‘ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਕੋਈ ਵੀ ਕਮਜ਼ੋਰ ਨਹੀਂ ਹੈ। ਕਈ ਵਾਰ ਜਿਸ ਨੂੰ ਕਮਜ਼ੋਰ ਸਮਝਦੇ ਹਾਂ, ਉਹ ਅਜਿਹਾ ਟੀਕਾ ਲਗਾਉਂਦਾ ਹਨ ਕਿ ਲੱਭੇ ਨਹੀਂ ਮਿਲਦਾ। ਰਾਜਾ ਵੜਿੰਗ ਨੇ ਇਹ ਚਿਤਾਵਨੀ ਉਦੋਂ ਦਿੱਤੀ ਜਦੋਂ ਕਾਂਗਰਸ ਦੇ ਨਵੇਂ ਸੂਬਾ ਇੰਚਾਰਜ ਦੇਵੇਂਦਰ ਯਾਦਵ ਪਾਰਟੀ ਦੇ ਕੰਮਕਾਜ ਦੀ ਨਿਗਰਾਨੀ ਲਈ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਵਿੱਚ ਹਨ ਅਤੇ ਪਿਛਲੇ ਦੋ ਦਿਨਾਂ ਤੋਂ ਪਾਰਟੀ ਆਗੂ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰ ਰਹੇ ਹਨ।


ਬਲਾਕ ਪ੍ਰਧਾਨਾਂ ਨਾਲ ਮੀਟਿੰਗ ਤੋਂ ਬਾਅਦ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਕਦੇ 75:25 ਅਤੇ ਕਦੇ 80:20 ਦੀ ਗੱਲ ਕਰਦੇ ਹਨ। ਉਹ ਸਮਾਂ ਵੀ ਆਵੇਗਾ ਜਦੋਂ ਉਹ 90:10 (ਸੱਤਾ ਅਤੇ ਵਿਰੋਧੀ ਧਿਰ ਦੀ ਹਿੱਸੇਦਾਰੀ) ਬਾਰੇ ਗੱਲ ਕਰਨਾ ਸ਼ੁਰੂ ਕਰ ਦੇਣਗੇ। ਉਹ ਇਹ ਕਿਵੇਂ ਕਹਿ ਰਹੇ ਹਨ, ਇਸ ਦਾ ਜਵਾਬ ਤਾਂ ਸਿੱਧੂ ਹੀ ਦੇ ਸਕਦੇ ਹਨ ਪਰ ਕਿਸੇ ਨੂੰ ਵੀ ਰੰਗ ਵਿਚ ਭੰਗ ਨਹੀਂ ਪਾਉਣਾ ਚਾਹੀਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਵੜਿੰਗ ਨੇ ਇਥੋਂ ਤੱਕ ਕਿਹਾ ਕਿ ਉਸ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਕੋਈ ਵੀ ਕਮਜ਼ੋਰ ਨਹੀਂ ਹੁੰਦਾ। ਕਈ ਵਾਰ ਕੋਈ ਵਿਅਕਤੀ ਜਿਸ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ, ਅਜਿਹੇ ਟੀਕੇ ਲਗਾਉਂਦਾ ਹੈ ਕਿ ਉਹ ਲੱਭੇ ਨਹੀਂ ਲੱਭਦੇ।

error: Content is protected !!