ਮੁੰਡੇ ਵਾਲਿਆਂ ਦੇ 28 ਲੱਖ ਖਰਚਾ ਕੇ ਵਿਦੇਸ਼ ਪਹੁੰਚੀ ਲਾੜੀ ਨੇ ਕਰ’ਤਾ ਬਲੌਕ, ਮਾਮਲਾ ਠੰਢਾ ਸਮਝ 8 ਸਾਲ ਬਾਅਦ ਵਾਪਸ ਆਈ ਤਾਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੁੰਡੇ ਵਾਲਿਆਂ ਦੇ 28 ਲੱਖ ਖਰਚਾ ਕੇ ਵਿਦੇਸ਼ ਪਹੁੰਚੀ ਲਾੜੀ ਨੇ ਕਰ’ਤਾ ਬਲੌਕ, ਮਾਮਲਾ ਠੰਢਾ ਸਮਝ 8 ਸਾਲ ਬਾਅਦ ਵਾਪਸ ਆਈ ਤਾਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ


ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਦੀ ਨੌਜਵਾਨ ਪੀੜੀ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣ ਅਤੇ ਆਪਣੇ ਉਜਵਲ ਭਵਿੱਖ ਲਈ ਲੋਕ ਕਈ ਹੀਲੇ ਵਸੀਲੇ ਅਪਨਾ ਰਹੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਤਰੀਕਾ ਹੈ ਕਿ ਸਟੱਡੀ ਵੀਜ਼ੇ ‘ਤੇ ਲੜਕੀ ਨੂੰ ਵਿਦੇਸ਼ ਭੇਜੋ ਤੇ ਲੜਕਾ ਉਸ ਨਾਲ ਬਾਹਰ ਚਲੇ ਜਾਂਦਾ ਹੈ। ਪਰ ਇਸ ਵਿਚਕਾਰ ਧੋਖਾਧੜੀ ਦੇ ਵੀ ਕਈ ਮਾਮਲੇ ਸਾਹਮਣੇ ਆਏ।

ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਰਾਏਕੋਟ ਦੇ ਲਾੜੇ ਨੂੰ ਧੋਖਾ ਦੇਣ ਵਾਲੀ ਲਾੜੀ ਆਖਿਰਕਾਰ 8 ਸਾਲਾਂ ਬਾਅਦ ਪੁਲਿਸ ਦੇ ਹੱਥੇ ਚੜ੍ਹ ਗਈ ਹੈ। ਕੈਨੇਡਾ ਤੋਂ ਵਾਪਸ ਆਈ ਇਸ ਲਾੜੀ ਨੂੰ ਦਿੱਲੀ ਏਅਰਪੋਰਟ ‘ਤੇ ਉਤਰਦੇ ਹੀ ਗ੍ਰਿਫਤਾਰ ਕਰ ਲਿਆ ਗਿਆ।

ਉਕਤ ਲੜਕੀ ਉੱਪਰ ਦੋਸ਼ ਹੈ ਕਿ ਉਹ ਆਪਣੇ ਪਤੀ ਦੇ ਪੈਸੇ ਲੈ ਕੇ ਕੈਨੇਡਾ ਗਈ ਸੀ ਪਰ ਬਾਅਦ ਵਿੱਚ ਆਪਣੇ ਪਤੀ ਨੂੰ ਵਿਦੇਸ਼ ਨਹੀਂ ਬੁਲਾਇਆ। ਲਾੜੇ ਦੇ ਪਰਿਵਾਰ ਨੇ ਲੜਕੀ ਨੂੰ ਵਿਦੇਸ਼ ਭੇਜਣ ਲਈ 28 ਲੱਖ ਰੁਪਏ ਖਰਚ ਕੀਤੇ ਸਨ। ਧੋਖਾਧੜੀ ਦਾ ਖੁਲਾਸਾ ਹੋਣ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਰਾਏਕੋਟ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ।

ਦੋਵਾਂ ਨੇ ਇਕਰਾਰਨਾਮੇ ਦੇ ਆਧਾਰ ‘ਤੇ ਵਿਆਹ ਕਰਵਾ ਲਿਆ ਕਿ ਲੜਕੀ ਦੇ ਕੈਨੇਡਾ ਜਾਣ ਤੋਂ ਬਾਅਦ ਉਹ ਲੜਕੇ ਨੂੰ ਵੀ ਬੁਲਾਏਗੀ। ਦਿੱਲੀ ਏਅਰਪੋਰਟ ‘ਤੇ ਲੜਕੀ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰਾਏਕੋਟ ਪੁਲਿਸ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਉੱਥੇ ਪਹੁੰਚ ਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਲੜਕੀ ਕੁਰੂਕਸ਼ੇਤਰ ਦੀ ਵਸਨੀਕ ਹੈ ਅਤੇ ਉਹ ਆਪਣੀ ਭੈਣ ਦੇ ਵਿਆਹ ਲਈ ਵਾਪਸ ਭਾਰਤ ਆਈ ਸੀ।

ਪੁਲਿਸ ਮੁਤਾਬਕ ਲਾੜੀ ਕੋਲ ਵਿਦੇਸ਼ ਜਾਣ ਲਈ ਪੈਸੇ ਨਹੀਂ ਸਨ ਅਤੇ ਲਾੜੇ ਕੋਲ ਵਿਦੇਸ਼ ਜਾਣ ਲਈ ਪੂਰੀ ਪੜ੍ਹਾਈ ਨਹੀਂ ਸੀ। ਵਿਆਹ ਤੋਂ ਬਾਅਦ ਅਤੇ ਕੈਨੇਡਾ ਜਾਣ ਤੋਂ ਬਾਅਦ ਪਹਿਲਾਂ ਸਭ ਠੀਕ ਰਿਹਾ। ਜਦੋਂ ਲੜਕੀ ਨੂੰ ਕੈਨੇਡਾ ਦੀ ਪੱਕੀ ਨਾਗਰਿਕਤਾ ਮਿਲੀ ਤਾਂ ਉਸ ਨੇ ਗੱਲ ਕਰਨੀ ਬੰਦ ਕਰ ਦਿੱਤੀ। ਜਦੋਂ ਉਸ ਦਾ ਪਰਿਵਾਰ ਉਸ ਦੀ ਸੱਸ ਅਤੇ ਸਹੁਰੇ ਨੂੰ ਮਿਲਿਆ ਤਾਂ ਉਨ੍ਹਾਂ ਨੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।

ਜਦੋਂ ਉਸ ਨੂੰ ਧੋਖੇ ਦਾ ਅਹਿਸਾਸ ਹੋਇਆ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। 2021 ‘ਚ ਥਾਣਾ ਰਾਏਕੋਟ ‘ਚ ਜਸਵੀਨ ਅਤੇ ਹੋਰਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਲੁੱਕ ਆਊਟ ਸਰਕੂਲਰ ਕਾਰਨ ਜਸਵੀਨ ਫੜੀ ਗਈ… ਪੁਲਿਸ ਰਿਕਾਰਡ ‘ਚ ਜਸਵੀਨ ਨੂੰ ਭਗੌੜਾ ਦਿਖਾਇਆ ਗਿਆ ਹੈ।

error: Content is protected !!