ਮਾਂ ਧੀਆਂ ਦੇ ਨਾਂਅ ਕਰਵਾਉਣਾ ਚਾਹੁੰਦੀ ਸੀ ਜ਼ਮੀਨ, ਕਲਯੁੱਗੀ ਪੁੱਤ ਨੇ ਘਰਵਾਲੀ ਨਾਲ ਮਿਲ ਕੇ ਮਾਂ ਦਾ ਕਰ’ਤਾ ਕ.ਤ.ਲ

ਮਾਂ ਧੀਆਂ ਦੇ ਨਾਂਅ ਕਰਵਾਉਣਾ ਚਾਹੁੰਦੀ ਸੀ ਜ਼ਮੀਨ, ਕਲਯੁੱਗੀ ਪੁੱਤ ਨੇ ਘਰਵਾਲੀ ਨਾਲ ਮਿਲ ਕੇ ਮਾਂ ਦਾ ਕਰ’ਤਾ ਕ.ਤ.ਲ

ਬਿਜਨੌਰ (ਵੀਓਪੀ ਬਿਊਰੋ)- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ਦੇ ਨਗੀਨਾ ਦੇਹਾਤ ਥਾਣਾ ਖੇਤਰ ‘ਚ ਜ਼ਮੀਨ ਦੇ ਲਾਲਚ ‘ਚ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਮਿਲ ਕੇ ਕਥਿਤ ਤੌਰ ‘ਤੇ ਕੁਹਾੜੀ ਨਾਲ ਹਮਲਾ ਕਰਕੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋਸ਼ੀ ਬੇਟੇ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਧੀਕ ਪੁਲਿਸ ਸੁਪਰਡੈਂਟ (ਦਿਹਾਤੀ) ਰਾਮ ਆਰਜ ਨੇ ਦੱਸਿਆ ਕਿ ਨਗੀਨਾ ਦੇਹਾਤ ਥਾਣੇ ਦੇ ਪਿੰਡ ਅਜੂਪੁਰਾ ਰਾਣੀ ਵਿੱਚ ਵੀਰਵਾਰ ਸ਼ਾਮ ਫਿਰੋਜ਼ਾ (63) ਦਾ ਘਰ ਦੇ ਅੰਦਰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।

ਪੁਲਿਸ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਮ੍ਰਿਤਕ ਦੇ ਬੇਟੇ ਦਾਨਿਸ਼ ਅਤੇ ਉਸਦੀ ਪਤਨੀ ਉਜ਼ਮਾ ਨੇ ਕਤਲ ਦਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਨੇ ਦੱਸਿਆ, ”ਫਿਰੋਜ਼ਾ 25 ਵਿੱਘੇ ਜ਼ਮੀਨ ਆਪਣੀਆਂ ਧੀਆਂ ਦੇ ਨਾਂ ‘ਤੇ ਦੇਣਾ ਚਾਹੁੰਦੀ ਸੀ, ਇਸ ਲਈ ਜ਼ਮੀਨ ਦੇ ਲਾਲਚ ‘ਚ ਦਾਨਿਸ਼ ਅਤੇ ਉਜ਼ਮਾ ਨੇ ਕੁਹਾੜੀ ਨਾਲ ਫਿਰੋਜ਼ਾ ਦੀ ਗਰਦਨ ‘ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।

ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਹੈ। ਏਐਸਪੀ ਨੇ ਦੱਸਿਆ ਕਿ ਮਾਮਲੇ ਸਬੰਧੀ ਅਗਾਊਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!