ਪਟਿਆਲਾ ‘ਚ ਦਰਦਨਾਕ ਹਾਦਸਾ, ਠੰਢ ਤੋਂ ਬਚਦਿਆਂ ਜਾਨ ਪਾ ਬੈਠੇ ਮੁਸੀਬਤ ‘ਚ, ਪਤੀ-ਪਤਨੀ ਤੇ 2 ਬੱਚਿਆਂ ਦੀ ਮੌ.ਤ

ਪਟਿਆਲਾ ‘ਚ ਦਰਦਨਾਕ ਹਾਦਸਾ, ਠੰਢ ਤੋਂ ਬਚਦਿਆਂ ਜਾਨ ਪਾ ਬੈਠੇ ਮੁਸੀਬਤ ‘ਚ, ਪਤੀ-ਪਤਨੀ ਤੇ 2 ਬੱਚਿਆਂ ਦੀ ਮੌ.ਤ

ਵੀਓਪੀ ਬਿਊਰੋ – ਪਟਿਆਲਾ ਦੇ ਥਾਣਾ ਸਦਰ ਅਧੀਨ ਪੈਂਦੀ ਮਰਕਲ ਕਲੋਨੀ ਵਿੱਚ ਠੰਢ ਤੋਂ ਬਚਣ ਲਈ ਆਪਣੇ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਹੋਏ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਤੀ, ਪਤਨੀ ਅਤੇ ਦੋ ਛੋਟੇ ਬੱਚੇ ਸ਼ਾਮਲ ਹਨ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਵਿੱਚ ਸ਼ਾਹਬਾਜ਼ ਖਾਨ (29) ਮੂਲ ਰੂਪ ਵਿੱਚ ਬਿਹਾਰ, ਉਸਦੀ ਪਤਨੀ ਜ਼ਰੀਨਾ ਖਾਨ (25), ਪੰਜ ਸਾਲ ਦੀ ਬੇਟੀ ਰੁਕਈਆ ਅਤੇ ਤਿੰਨ ਸਾਲ ਦਾ ਬੇਟਾ ਅਰਮਾਨ ਸ਼ਾਮਲ ਹਨ।

ਥਾਣਾ ਕੋਤਵਾਲੀ ਦੀ ਪੁਲਿਸ ਅਨੁਸਾਰ ਸ਼ਾਹਬਾਜ਼ ਖਾਨ ਪਟਿਆਲਾ ਦੀ ਮਰਕਲ ਕਲੋਨੀ ਵਿੱਚ ਕਿਰਾਏ ’ਤੇ ਕਮਰਾ ਲੈ ਕੇ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਰਹਿੰਦਾ ਸੀ। ਉਹ ਦੁਕਾਨਾਂ ਵਿੱਚ ਕੈਂਪਰਾਂ ਨੂੰ ਪਾਣੀ ਸਪਲਾਈ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਕੰਮ ਤੋਂ ਪਰਤ ਕੇ ਪਰਿਵਾਰ ਨਾਲ ਰਾਤ ਦਾ ਖਾਣਾ ਖਾਧਾ। ਪੁਲਿਸ ਅਨੁਸਾਰ ਜਦੋਂ ਸਾਹਮਣੇ ਵਾਲੇ ਕਮਰੇ ਵਿੱਚ ਕਿਰਾਏ ’ਤੇ ਰਹਿ ਰਹੇ ਪਰਿਵਾਰ ਨੂੰ ਕਾਫ਼ੀ ਦੇਰ ਤੱਕ ਸ਼ਾਹਬਾਜ਼ ਖ਼ਾਨ ਦੇ ਕਮਰੇ ਵਿੱਚੋਂ ਕੋਈ ਆਵਾਜ਼ ਜਾਂ ਕੋਈ ਹਿਲਜੁਲ ਨਜ਼ਰ ਨਹੀਂ ਆਈ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ।

ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਮਰੇ ਦਾ ਤਾਲਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਪਰਿਵਾਰ ਦੇ ਚਾਰੇ ਮੈਂਬਰ ਬੇਹੋਸ਼ ਪਏ ਸਨ। ਉਨ੍ਹਾਂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਤਾਬਕ ਇਹ ਹਾਦਸਾ ਰਾਤ ਕਰੀਬ 10.30 ਵਜੇ ਵਾਪਰਿਆ।

error: Content is protected !!