FD ਦੇ ਪੈਸੇ ਦੇਣ ਤੋਂ ਨਾਬਾਲਿਗ ਧੀ ਨੇ ਕੀਤਾ ਇਨਕਾਰ, ਮਾਪਿਆਂ ਨੇ ਹੱਤਿ.ਆ ਕਰ ਕੇ ਲਾ.ਸ਼ ਛੱਤ ਨਾਲ ਲਟਕਾਈ

FD ਦੇ ਪੈਸੇ ਦੇਣ ਤੋਂ ਨਾਬਾਲਿਗ ਧੀ ਨੇ ਕੀਤਾ ਇਨਕਾਰ, ਮਾਪਿਆਂ ਨੇ ਹੱਤਿ.ਆ ਕਰ ਕੇ ਲਾ.ਸ਼ ਛੱਤ ਨਾਲ ਲਟਕਾਈ


ਵੀਓਪੀ ਬਿਊਰੋ, ਨੈਸ਼ਨਲ-ਧੀਆਂ-ਪੁੱਤ ਮਾਪਿਆਂ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰੇ ਹੁੰਦੇ ਹਨ ਪਰ ਇਸ ਦੇ ਉਲਟ ਇਕ ਜੋੜੇ ਨੇ ਆਪਣੀ ਨਾਬਾਲਿਗ ਧੀ ਦੀ ਹੱਤਿ.ਆ ਕਰ ਕੇ ਲਾਸ਼ ਛੱਤ ਨਾਲ ਲਟਕਾ ਦਿੱਤੀ।
ਮਾਮਲਾ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦਾ ਹੈ। 17 ਸਾਲਾ ਲੜਕੀ ਦਾ ਉਸ ਦੇ ਪਿਤਾ ਅਤੇ ਮਤਰੇਈ ਮਾਂ ਨੇ ਕ.ਤ.ਲ ਕਰ ਦਿੱਤਾ। ਉਸ ਲੜਕੀ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਆਪਣੇ ਐੱਫ.ਡੀ. ਖਾਤੇ ‘ਚ ਜਮ੍ਹਾ ਪੈਸੇ ਆਪਣੇ ਮਾਪਿਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਲੜਕੀ ਦੀ ਲਾ.ਸ਼ ਉਸ ਦੇ ਕਮਰੇ ਵਿੱਚ ਛੱਤ ਨਾਲ ਲਟਕ ਰਹੀ ਸੀ।

ਪੁਲਿਸ ਨੇ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਪਿਤਾ ਅਤੇ ਮਤਰੇਈ ਮਾਂ ਨੂੰ ਗ੍ਰਿਫ.ਤਾਰ ਕਰ ਲਿਆ ਹੈ। ਕ.ਤ.ਲ ਦੀ ਇਹ ਸਨਸਨੀਖੇਜ਼ ਘਟਨਾ 13 ਜਨਵਰੀ ਨੂੰ ਸਾਹਮਣੇ ਆਈ ਸੀ। ਉਦੋਂ ਤੱਕ ਨਾਬਾਲਗ ਲੜਕੀ ਦੀ ਮੌ.ਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਸੀ। ਉਸ ਦੀ ਪਛਾਣ 17 ਸਾਲਾ ਖੁਸ਼ੀ ਕੁਮਾਰੀ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਖੁਸ਼ੀ ਕੁਮਾਰੀ ਦੇ ਭਰਾ ਨੇ ਬਾਅਦ ਵਿੱਚ ਭਦਾਨੀਨਗਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ। ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਦੇ ਪਿਤਾ ਅਤੇ ਮਤਰੇਈ ਮਾਂ ਨੇ ਮਿਲ ਕੇ ਉਸ ਦੀ ਭੈਣ ਦਾ ਕ.ਤ.ਲ ਕਰ ਕੇ ਉਸਦੀ ਲਾ.ਸ਼ ਨੂੰ ਲਟਕਾ ਦਿੱਤਾ ਹੈ। ਕਿਉਂਕਿ ਉਸਨੇ ਆਪਣੀ ਐਫਡੀ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਮੁਤਾਬਕ ਖੁਸ਼ੀ ਦੇ ਬੈਂਕ ਖਾਤੇ ‘ਚ 6 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਸੀ, ਜੋ ਕਿ ਮਚਿਓਰ ਹੋਣ ਵਾਲੀ ਸੀ।

error: Content is protected !!