Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
19
ਗੁਰੂਘਰ ਵਿਚ ਕ.ਤ.ਲ ਕਰਨ ਵਾਲੇ ਨਿਹੰਗ ਮੰਗੂ ਮੱਠ ਦੇ ਖੂਨ ਵਿਚ ਡਰੱਗਜ਼, ਪੁਲਿਸ ਨੇ ਕੀਤਾ ਖੁਲਾਸਾ- ਪਬਲੀਸਿਟੀ ਲਈ ਕੀਤਾ ਕ.ਤ.ਲ, ਕੋਈ ਬੇਅਦਬੀ ਨਹੀਂ ਹੋਈ
Latest News
Punjab
ਗੁਰੂਘਰ ਵਿਚ ਕ.ਤ.ਲ ਕਰਨ ਵਾਲੇ ਨਿਹੰਗ ਮੰਗੂ ਮੱਠ ਦੇ ਖੂਨ ਵਿਚ ਡਰੱਗਜ਼, ਪੁਲਿਸ ਨੇ ਕੀਤਾ ਖੁਲਾਸਾ- ਪਬਲੀਸਿਟੀ ਲਈ ਕੀਤਾ ਕ.ਤ.ਲ, ਕੋਈ ਬੇਅਦਬੀ ਨਹੀਂ ਹੋਈ
January 19, 2024
Voice of Punjab
ਗੁਰੂਘਰ ਵਿਚ ਕ.ਤ.ਲ ਕਰਨ ਵਾਲੇ ਨਿਹੰਗ ਮੰਗੂ ਮੱਠ ਦੇ ਖੂਨ ਵਿਚ ਡਰੱਗਜ਼, ਪੁਲਿਸ ਨੇ ਕੀਤਾ ਖੁਲਾਸਾ- ਪਬਲੀਸਿਟੀ ਲਈ ਕੀਤਾ ਕ.ਤ.ਲ, ਕੋਈ ਬੇਅਦਬੀ ਨਹੀਂ ਹੋਈ
ਵੀਓਪੀ ਬਿਊਰੋ, ਫਗਵਾੜਾ- ਗੁਰਦੁਆਰੇ ‘ਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਦੇ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਨਿਹੰਗ ਮੰਗੂ ਮੱਠ ਦਾ ਸਿਵਲ ਹਸਪਤਾਲ ‘ਚ ਪੁਲਿਸ ਨੇ ਡੋਪ ਟੈਸਟ ਕਰਵਾਇਆ। ਮੀਡੀਆ ਰਿਪੋਰਟਾਂ ਮੁਤਾਬਕ ਮੰਗੂ ਦੇ ਖੂਨ ‘ਚ ਨਸ਼ੀਲੇ ਪਦਾਰਥ ਮਿਲੇ ਹਨ। ਡਾਕਟਰਾਂ ਨੇ ਉਸ ਦੇ ਖੂਨ ਦੇ ਨਮੂਨੇ ਵਿਚ ਬੁਪ੍ਰੇਨੋਰਫਾਈਨ, ਬੈਂਜੋਡਾਇਆਜ਼ੇਪੀਨ ਅਤੇ ਮੋਰਫਿਨ ਪਾਇਆ।
ਮੰਗੂ ਨੇ 16 ਜਨਵਰੀ ਮੰਗਲਵਾਰ ਤੜਕੇ ਕਰੀਬ 3 ਵਜੇ ਨੌਜਵਾਨ ਦਾ ਤੇਜ਼ਧਾਰ ਹਥਿ.ਆਰ ਨਾਲ ਕ.ਤ.ਲ ਕਰ ਦਿਤਾ ਸੀ। ਉਸ ਖ਼ਿਲਾਫ਼ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿਚ 9 ਐਫਆਈਆਰ ਦਰਜ ਹਨ। ਇਕ ਸਾਲ ਪਹਿਲਾਂ ਉਸ ਨੇ ਅੰਮ੍ਰਿਤਸਰ ਵਿੱਚ ਤਲਵਾਰ ਨਾਲ ਇੱਕ ਨਿਹੰਗ ਦਾ ਹੱਥ ਵੱਢ ਦਿੱਤਾ ਸੀ। ਏਡੀਜੀਪੀ ਗੁਰਿੰਦਰ ਢਿੱਲੋਂ ਨੇ ਦੱਸਿਆ ਕਿ ਮੰਗੂ ਮੱਠ ਨੇ ਪਬਲੀਸਿਟੀ ਲਈ ਨੌਜਵਾਨ ਦਾ ਕ.ਤ.ਲ ਕੀਤਾ ਸੀ। ਉਹ ਇੱਕ ਪੇਸ਼ੇਵਰ ਅਪਰਾਧੀ ਹੈ। ਗੁਰਦੁਆਰਾ ਸਾਹਿਬ ਵਿੱਚ ਕੋਈ ਬੇਅਦਬੀ ਨਹੀਂ ਹੋਈ। ਮੁਲਜ਼ਮ ਦੀ ਆਮਦਨ ਦਾ ਸਰੋਤ ਵੀ ਸ਼ੱਕੀ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਪੋਸਟ ਕਰਕੇ ਫੰਡ ਇਕੱਠਾ ਕਰਦਾ ਹੈ ਅਤੇ ਅਪਰਾਧੀ ਮਾਨਸਿਕਤਾ ਵਾਲਾ ਵਿਅਕਤੀ ਹੈ।
ਏਡੀਜੀਪੀ ਨੇ ਕਿਹਾ ਕਿ ਕਾਤਲ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਉਹ ਵੀ ਨਿਹੰਗ ਦਾ ਬਾਣਾ (ਪਹਿਰਾਵਾ) ਸਿਰਫ਼ ਪੈਸਾ ਇਕੱਠਾ ਕਰਨ ਲਈ ਹੀ ਪਹਿਨਦਾ ਹੈ। ਕਾਤਲ ਨੇ ਆਤਮ ਰੱਖਿਆ ਵਿਚ ਨੌਜਵਾਨ ਦਾ ਕਤਲ ਨਹੀਂ ਕੀਤਾ। ਪੁਲਿਸ ਹੁਣ ਧਾਰਾ ਨੂੰ ਸੋਧਣ ਦੀ ਯੋਜਨਾ ਤਿਆਰ ਕਰ ਰਹੀ ਹੈ। ਇਸ ਮਾਮਲੇ ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਪੱਤਰ ਲਿਖਿਆ ਹੈ। ਜਿਸ ‘ਚ ਉਨ੍ਹਾਂ ਨੇ ਪੁਲਿਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਲਿਖਿਆ ਕਿ ਨੌਜਵਾਨ ਦੇ ਕਤਲ ਦੀ ਸੂਚਨਾ ਤਿੰਨ ਘੰਟੇ ਪਹਿਲਾਂ ਦਿਤੇ ਜਾਣ ਦੇ ਬਾਵਜੂਦ ਪੁਲਿਸ ਸਮੇਂ ਸਿਰ ਕੇਸ ਨੂੰ ਨਜਿੱਠਣ ਵਿਚ ਨਾਕਾਮ ਰਹੀ।
ਹਾਲਾਂਕਿ ਮਾਮਲੇ ਦੀ ਜਾਂਚ ਕਰ ਰਹੇ ਫਗਵਾੜਾ ਦੇ ਐਸਪੀ ਗੁਰਪ੍ਰੀਤ ਸਿੰਘ ਨੇ ਅਜਿਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਉਦੋਂ ਤੱਕ ਕਤਲ ਹੋ ਚੁੱਕਾ ਸੀ। ਨਿਹੰਗ ਖਿਲਾਫ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 4 ਵਿਚ ਮੋਟਰਸਾਈਕਲ ਚੋਰੀ ਅਤੇ ਅਸਲਾ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਾ ਕਰਨ ਦੇ ਮਾਮਲੇ ਵਿੱਚ ਸਲੇਮ ਟਾਬਰੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਸ਼ੰਭੂ ਬਾਰਡਰ ‘ਤੇ ਵੀ ਉਸ ਨੂੰ ਹਥਿਆਰਾਂ ਸਮੇਤ ਫੜਿਆ ਗਿਆ ਸੀ ਅਤੇ ਉਥੇ ਮਾਮਲਾ ਦਰਜ ਕੀਤਾ ਗਿਆ ਸੀ।
Post navigation
ਮਹਿਲਾ ਦੀ ਕਾਰ ਹੋਈ ਚੋਰੀ, ਜਾਂਚ ਮਗਰੋਂ ਪੁਲਿਸ ਨੇ ਪਤੀ ਨੂੰ ਹੀ ਕਰ ਲਿਆ ਗ੍ਰਿਫ਼.ਤਾਰ, ਇਸ ਕੰਮ ਲਈ ਚੋਰੀ ਕੀਤੀ ਜੀਵਨ ਸਾਥੀ ਦੀ ਕਾਰ
ਰਾਗਵ ਚੱਢਾ ਜਾਅਲੀ ਸਰਟੀਫਿਕੇਟ ਮਾਮਲੇ ‘ਚ ਪੁਲਿਸ ਨੇ ਕੀਤਾ ਗ੍ਰਿਫਤਾਰ, ਨਿੱਜੀ ਸਕੂਲ ਦਾ ਪ੍ਰਿੰਸੀਪਲ ਵੀ ਆਇਆ ਕਾਬੂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us