ਪੈਰੋਲ ਉਤੇ ਆਇਆ ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਹਨੀਪ੍ਰੀਤ ਵੀ ਦਿਸੀ ਨਾਲ, ਕਿਹਾ- ਰਾਮ ਜੀ ਦੇ ਪੁਰਬ ‘ਚ ਸ਼ਾਮਲ ਹੋਵੋ, ਦੀਵਾਲੀ ਵਾਂਗ ਮਨਾਓ

ਪੈਰੋਲ ਉਤੇ ਆਇਆ ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਹਨੀਪ੍ਰੀਤ ਵੀ ਦਿਸੀ ਨਾਲ, ਕਿਹਾ- ਰਾਮ ਜੀ ਦੇ ਪੁਰਬ ‘ਚ ਸ਼ਾਮਲ ਹੋਵੋ, ਦੀਵਾਲੀ ਵਾਂਗ ਮਨਾਓ


ਵੀਓਪੀ ਬਿਊਰੋ, ਨੈਸ਼ਨਲ-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 50 ਦਿਨਾਂ ਦੀ ਪੈਰੋਲ ‘ਤੇ ਸ਼ੁੱਕਰਵਾਰ ਰਾਤ ਬਰਨਾਵਾ ਆਸ਼ਰਮ ਪਹੁੰਚਿਆ। ਹਨੀਪ੍ਰੀਤ ਤੇ ਪਰਿਵਾਰਕ ਮੈਂਬਰ ਵੀ ਉਸ ਦੇ ਨਾਲ ਆਏ ਹਨ। ਡੇਰਾ ਮੁਖੀ ਨੇ ਲਾਈਵ ਹੋ ਕੇ ਪੈਰੋਕਾਰਾਂ ਨੂੰ ਅਪੀਲ ਕੀਤੀ ਤੇ ਕਿਹਾ ਕਿ ਰਾਮ ਜੀ ਦਾ ਪੁਰਬ ਮਨਾਇਆ ਜਾ ਰਿਹਾ ਹੈ। ਤੁਸੀਂ ਸਾਰੇ ਇਸ ਤਿਉਹਾਰ ‘ਚ ਪੁਰਬ ‘ਚ ਸ਼ਾਮਲ ਹੋਵੋ ਤੇ ਇਸ ਨੂੰ ਦੀਵਾਲੀ ਵਾਂਗ ਮਨਾਓ।
ਜਬਰ ਜਨਾਹ ਤੇ ਹੱਤਿਆ ਕੇਸ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਸ਼ਾਮ 5 ਵਜੇ ਸੁਰੱਖਿਆ ਹੇਠ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਵਾਨਾ ਹੋਇਆ।


ਗੁਰਮੀਤ ਸਿੰਘ ਨੂੰ ਪੁਲਿਸ ਦੀਆਂ ਚਾਰ ਗੱਡੀਆਂ ਦੀ ਸੁਰੱਖਿਆ ‘ਚ ਲੈ ਕੇ ਇੰਸਪੈਕਟਰ ਬਿਨੌਲੀ ਸ਼ਾਹ ਸਤਨਾਮ ਸਿੰਘ ਆਸ਼ਰਮ ਬਰਵਾਨਾ ‘ਚ ਦੇਰ ਸ਼ਾਮਲ 7.20 ਵਜੇ ਪੁੱਜੇ। ਡੇਰਾ ਮੁਖੀ ਗੁਰਮੀਤ ਸਿੰਘ ਨੂੰ ਪਹਿਲਾਂ 17 ਜੂਨ, 2022 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ, ਜਿਸ ਤੋਂ ਬਾਅਦ ਉਹ ਬਰਨਾਵਾ ਆਸ਼ਰਮ ‘ਚ ਰਿਹਾ। 18 ਜੁਲਾਈ ਨੂੰ ਵਾਪਸ ਸੁਨਾਰੀਆ ਜੇਲ੍ਹ ਗਿਆ।

88 ਦਿਨਾਂ ਬਾਅਦ ਉਸ ਨੂੰ 15 ਅਕਤੂਬਰ ਨੂੰ ਦੂਜੀ ਵਾਰ ਪੈਰੋਲ ਮਿਲੀ। 25 ਨਵੰਬਰ ਨੂੰ ਉਹ ਵਾਪਸ ਸੁਨਾਰੀਆ ਜੇਲ੍ਹ ਚਲਾ ਗਿਆ। 21 ਜਨਵਰੀ 2023 ਨੂੰ ਗੁਰਮੀਤ ਸਿੰਘ ਤੀਜੀ ਵਾਰ 40 ਦਿਨਾਂ ਦੀ ਪੈਰੋਲ ‘ਤੇ ਬਰਨਾਵਾ ਆਸ਼ਰਮ ਆਇਆ ਸੀ। 3 ਮਾਰਚ ਨੂੰ ਪੈਰੋਲ ਪੂਰੀ ਕਰਨ ਤੋਂ ਬਾਅਦ ਉਹ ਵਾਪਸ ਸੁਨਾਰੀਆ ਜੇਲ੍ਹ ਚਲਾ ਗਿਆ। ਚੌਥੀ ਵਾਰ ਡੇਰਾ ਮੁਖੀ 30 ਦਿਨਾਂ ਦੀ ਪੈਰੋਲ ‘ਤੇ 20 ਜੁਲਾਈ ਨੂੰ ਬਰਨਾਵਾ ਆਸ਼ਰਮ ਪਹੁੰਚਿਆ ਸੀ। ਫਿਰ ਉਹ 20 ਅਗਸਤ ਨੂੰ ਵਾਪਸ ਜੇਲ੍ਹ ਚਲਾ ਗਿਆ। 21 ਨਵੰਬਰ ਨੂੰ, ਬਰਨਾਵਾ 21 ਦਿਨਾਂ ਦੀ ਛੁੱਟੀ ‘ਤੇ ਪੰਜਵੀਂ ਵਾਰ ਮੁੜ ਆਇਆ। 13 ਦਸੰਬਰ ਨੂੰ ਵਾਪਸ ਸੁਨਾਰੀਆ ਜੇਲ੍ਹ ਗਿਆ।

error: Content is protected !!