ਬਲਾਤ.ਕਾਰ ਦੇ ਕੇਸ ਵਿਚ ਫਸਿਆ ਦੱਸ ਕੇ ਮਾਪਿਆਂ ਤੋਂ ਠੱਗ ਲਏ 46 ਲੱਖ ਰੁਪਏ, ਰੌਣ ਦੀ ਆਵਾਜ਼ ਕੱਢਣ ਲਈ ਵਰਤਿਆ AI

ਬਲਾਤ.ਕਾਰ ਦੇ ਕੇਸ ਵਿਚ ਫਸਿਆ ਦੱਸ ਕੇ ਮਾਪਿਆਂ ਤੋਂ ਠੱਗ ਲਏ 46 ਲੱਖ ਰੁਪਏ, ਰੌਣ ਦੀ ਆਵਾਜ਼ ਕੱਢਣ ਲਈ ਵਰਤਿਆ AI

ਵੀਓਪੀ ਬਿਊਰੋ, ਫਰੀਦਾਬਾਦ-ਰੇਪ ਕੇਸ ਵਿਚ ਫਸਣ ਬਾਰੇ ਦੱਸ ਕੇ ਮਾਪਿਆਂ ਕੋਲੋਂ 46 ਲੱਖ ਰੁਪਏ ਠੱਗ ਲਏ ਗਏ। ਠੱਗੀ ਨੂੰ ਅੰਜਾਮ ਦੇਣ ਲਈ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਰਤੋਂ ਕਰ ਕੇ ਰੌਣ ਦੀ ਆਵਾਜ਼ ਕੱਢੀ ਤਾਂ ਜੋ ਮਾਪਿਆਂ ਨੂੰ ਯਕੀਨ ਹੋ ਸਕੇ ਕਿ ਪੁੱਤ ਪੁਲਿਸ ਕਸਟਡੀ ਵਿਚ ਰੌ ਰਿਹਾ ਹੈ। ਜਾਣਕਾਰੀ ਅਨੁਸਾਰ ਅਮਰੀਕਾ ਵਿਚ ਨੌਕਰੀ ਕਰਦੇ ਫਰੀਦਾਬਾਦ ਦੇ ਇਕ ਨੌਜਵਾਨ ਦੀ ਗ੍ਰਿਫ.ਤਾਰੀ ਵਿਖਾ ਕੇ ਉਸ ਦੀ ਮਾਂ ਤੋਂ 46 ਲੱਖ ਰੁਪਏ ਦੀ ਠੱਗੀ ਮਾਰ ਲਈ। ਧੋਖੇਬਾਜ਼ਾਂ ਨੇ ਔਰਤ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਕੀ ਉਸ ਦਾ ਬੇਟਾ ਕਿਸੇ ਅਮਰੀਕੀ ਆਈਟੀ ਕੰਪਨੀ ਵਿੱਚ ਇੰਜੀਨੀਅਰ ਹੈ? ਔਰਤ ਨੇ ਹਾਂ ਕਹਿ ਦਿੱਤੀ, ਜਿਸ ਤੋਂ ਬਾਅਦ ਠੱਗਾਂ ਨੇ ਜਾਲ ਵਿਛਾ ਦਿੱਤਾ ਤੇ ਕਿਹਾ ਕਿ ਇਹ ਕਾਲ ਅਮਰੀਕਾ ਪੁਲਿਸ ਦੀ ਸੀ।
ਤੁਹਾਡੇ ਬੇਟੇ ਨੂੰ ਅਮਰੀਕੀ ਪੁਲਿਸ ਨੇ ਬਲਾ.ਤਕਾਰ ਦੇ ਕੇਸ ਵਿੱਚ ਫੜ ਲਿਆ ਹੈ। ਉਸ ਦਾ ਪਾਸਪੋਰਟ, ਕਾਰ ਅਤੇ ਫ਼ੋਨ ਪੁਲਿਸ ਦੇ ਕਬਜ਼ੇ ਵਿਚ ਹਨ। ਬੇਟੇ ਨੂੰ ਬਚਾਉਣ ਦੇ ਨਾਂ ‘ਤੇ ਮਾਂ ਤੋਂ ਕਰੀਬ 46 ਲੱਖ ਰੁਪਏ ਵੱਖ-ਵੱਖ ਖਾਤਿਆਂ ‘ਚ ਕਈ ਵਾਰ ਜਮ੍ਹਾ ਕਰਵਾਏ ਗਏ। ਇੰਨਾ ਹੀ ਨਹੀਂ, ਠੱਗਾਂ ਨੇ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਮਦਦ ਨਾਲ ਬੇਟੇ ਦੀ ਆਵਾਜ਼ ਵੀ ਸੁਣਾਈ।


ਮੁਲਜ਼ਮਾਂ ਨੇ ਨੌਜਵਾਨ ਦੇ ਮਾਤਾ-ਪਿਤਾ ਨੂੰ ਡਰਾ ਧਮਕਾ ਕੇ ਤਿੰਨ ਦਿਨਾਂ ਤੱਕ ਡਿਜੀਟਲ ਹਿਰਾਸਤ ਵਿਚ ਰੱਖਿਆ। ਪੀੜਤ ਜੋੜੇ ਦੀ ਸ਼ਿਕਾਇਤ ‘ਤੇ ਸਾਈਬਰ ਥਾਣਾ ਸਦਰ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਫਰੀਦਾਬਾਦ ਦੇ ਸੈਕਟਰ-15ਏ ਵਿਚ ਰਹਿਣ ਵਾਲੇ ਇਕ ਸੇਵਾਮੁਕਤ ਬੈਂਕ ਅਧਿਕਾਰੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਥੇ ਆਪਣੀ ਪਤਨੀ ਨਾਲ ਰਹਿੰਦਾ ਹੈ। ਉਸ ਦਾ ਪੁੱਤਰ ਵਿਦੇਸ਼ ਵਿੱਚ ਇੱਕ ਆਈਟੀ ਇੰਜੀਨੀਅਰ ਹੈ। ਜੋੜੇ ਨੇ ਦੱਸਿਆ ਕਿ ਉਨ੍ਹਾਂ ਨੂੰ 12 ਦਸੰਬਰ ਨੂੰ ਵਟਸਐਪ ‘ਤੇ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਆਪਣੀ ਜਾਣ-ਪਛਾਣ ਅਮਰੀਕੀ ਪੁਲਿਸ ਅਧਿਕਾਰੀ ਵਜੋਂ ਕਰਵਾਈ। ਪਹਿਲਾਂ ਪੁੱਛਿਆ ਕਿ ਤੁਹਾਡਾ ਲੜਕਾ ਅਮਰੀਕਾ ਵਿਚ ਹੈ। ਜਦੋਂ ਪੀੜਤ ਜੋੜੇ ਨੇ ਹਾਂ ਕਰ ਦਿਤੀ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਧੋਖੇ ਨਾਲ ਗੱਲਬਾਤ ਕੀਤੀ ਅਤੇ ਪੈਸੇ ਵਸੂਲ ਕੀਤੇ।


ਪੀੜਤ ਨੇ ਦੱਸਿਆ ਕਿ ਫੋਨ ਕਰਨ ‘ਤੇ ਉਸ ਨੇ ਮੁਲਜ਼ਮ ਨੂੰ ਆਪਣੇ ਲੜਕੇ ਨਾਲ ਗੱਲ ਕਰਨ ਲਈ ਕਿਹਾ। ਜਦੋਂ ਉਨ੍ਹਾਂ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਲ ‘ਤੇ ਉੱਚੀ-ਉੱਚੀ ਰੋਣ ਦੀ ਆਵਾਜ਼ ਆਈ, ਜਿਸ ਤੋਂ ਤੁਰੰਤ ਬਾਅਦ ਆਪਣੇ ਆਪ ਨੂੰ ਅਮਰੀਕੀ ਪੁਲਿਸ ਅਧਿਕਾਰੀ ਦੱਸਣ ਵਾਲੇ ਵਿਅਕਤੀ ਨੇ ਫੋਨ ਖੋਹ ਲਿਆ। ਫੋਨ ਕਰਨ ਵਾਲਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਇਹ ਉਨ੍ਹਾਂ ਦੇ ਪੁੱਤਰ ਲਈ ਚੰਗਾ ਨਹੀਂ ਹੋਵੇਗਾ।
ਪੀੜਤ ਜੋੜੇ ਨੇ ਦੱਸਿਆ ਕਿ ਜਦੋਂ ਠੱਗਾਂ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਤਾਂ ਉਹ ਡਰ ਗਏ। ਦੋਸ਼ੀ ਤਿੰਨ ਦਿਨਾਂ ਤੱਕ ਲਗਾਤਾਰ ਕਾਲਾਂ ‘ਤੇ ਉਨ੍ਹਾਂ ਨਾਲ ਜੁੜੇ ਰਹੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬੇਟੇ ਨੂੰ ਬਲਾਤਕਾਰ ਦੇ ਕੇਸ ਤੋਂ ਬਚਾਉਣ ਲਈ 12 ਦਸੰਬਰ ਤੋਂ 14 ਦਸੰਬਰ ਦਰਮਿਆਨ ਕਈ ਵਾਰ ਵੱਖ-ਵੱਖ ਖਾਤਾ ਨੰਬਰ ਦੇ ਕੇ 46 ਲੱਖ ਰੁਪਏ ਟਰਾਂਸਫਰ ਕੀਤੇ। ਪੈਸੇ ਦੇਣ ਤੋਂ ਬਾਅਦ ਉਸ ਨੇ ਆਪਣੇ ਲੜਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਜਦੋਂ ਉਸ ਦੇ ਪੁੱਤਰ ਨੇ ਫੋਨ ਕੀਤਾ ਤਾਂ ਧੋਖਾਧੜੀ ਦਾ ਪਤਾ ਲੱਗਾ।

error: Content is protected !!