ਪਤਨੀ ਨਵਜੋਤ ਕੌਰ ਸਿੱਧੂ ਲੋਕ ਸਭਾ ਚੋਣਾਂ ਲੜਨਗੇ ਜਾਂ ਨਹੀਂ ਨਵਜੋਤ ਸਿੱਧੂ ਨੇ ਸਥਿਤੀ ਕੀਤੀ ਸਪੱਸ਼ਟ, ਸੋਸ਼ਲ ਮੀਡੀਆ ਉਤੇ ਕੀਤਾ ਖੁਲਾਸਾ

ਪਤਨੀ ਨਵਜੋਤ ਕੌਰ ਸਿੱਧੂ ਲੋਕ ਸਭਾ ਚੋਣਾਂ ਲੜਨਗੇ ਜਾਂ ਨਹੀਂ ਨਵਜੋਤ ਸਿੱਧੂ ਨੇ ਸਥਿਤੀ ਕੀਤੀ ਸਪੱਸ਼ਟ, ਸੋਸ਼ਲ ਮੀਡੀਆ ਉਤੇ ਕੀਤਾ ਖੁਲਾਸਾ

ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦੇ ਲੋਕ ਸਭਾ ਚੋਣਾਂ ‘ਚ ਹਿੱਸਾ ਲੈਣ ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਚਰਚਾ ਸੀ ਕਿ ਨਵਜੋਤ ਕੋਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਸੀਟ ਤੋਂ ਚੋਣ ਲੜਨਗੇ। ਕਾਂਗਰਸ ਨੇ ਇਸ ਸੀਟ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ।

ਇਸ ਤੋਂ ਬਾਅਦ ਨਵਜੋਤ ਕੋਰ ਦੇ ਨਾਂ ‘ਤੇ ਚਰਚਾ ਹੋਈ। ਪਰ ਨਵਜੋਤ ਸਿੰਘ ਸਿੱਧੂ ਦੀ ਇਸ ਪੋਸਟ ਨੇ ਆਉਣ ਵਾਲੀ ਲੋਕ ਸਭਾ ਦੀ ਤਸਵੀਰ ਸਾਫ਼ ਕਰ ਦਿੱਤੀ ਹੈ। ਸਿੱਧੂ ਨੇ ਬੀਤੇ ਸ਼ੁੱਕਰਵਾਰ ਨੂੰ ਇੰਟਰਨੈਟ ਮੀਡੀਆ ‘ਤੇ ਇਸ ਗੱਲ ਦਾ ਖੁਲਾਸਾ ਕੀਤਾ। ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਐਕਸ ‘ਤੇ ਪੋਸਟ ਕੀਤਾ ਕਿ ਉਹ ਅੱਜ ਯਮੁਨਾਨਗਰ ‘ਚ ਡਾ. ਰੁਪਿੰਦਰ ਨੂੰ ਮਿਲੇ। ਪਤਨੀ (ਨਵਜੋਤ ਕੌਰ) ਦਾ ਅਜੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ ਅਤੇ ਇਹ ਕੁਝ ਮਹੀਨਿਆਂ ਤਕ ਜਾਰੀ ਰਹੇਗਾ। ਇਸ ਹਾਲਾਤ ਨੂੰ ਦੇਖਦੇ ਹੋਏ ਉਸ ਦਾ ਧਿਆਨ ਸਿਰਫ਼ ਆਪਣੀ ਸਿਹਤ ‘ਤੇ ਹੀ ਰਹੇਗਾ। ਨਵਜੋਤ ਕੌਰ ਚੋਣਾਂ ਨਹੀਂ ਲੜਨਗੇ। ਇਸ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਕਿਆਸਅਰਾਈਆਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।

error: Content is protected !!