ਮਸ਼ਹੂਰ ਰੈਪਰ ਨੇ ਹੀਰਿਆਂ ਤੋਂ ਵੀ ਮਹਿੰਗੇ ਲਗਵਾਏ ਦੰਦ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

ਮਸ਼ਹੂਰ ਰੈਪਰ ਨੇ ਹੀਰਿਆਂ ਤੋਂ ਵੀ ਮਹਿੰਗੇ ਲਗਵਾਏ ਦੰਦ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ


ਵੀਓਪੀ ਬਿਊਰੋ, ਇੰਟਰਨੈਸ਼ਨਲ-ਅਮਰੀਕੀ ਰੈਪਰ ਕਾਨਿਆ ਵੈਸਟ ਨੇ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਆਪਣੇ ਅਸਲੀ ਦੰਦਾਂ ਨਾਲ ਟਾਈਟੇਨੀਅਮ ਦੰਦਾਂ ਨਾਲ ਬਦਲ ਦਿੱਤਾ ਹੈ। ਕਾਨਿਆ ਨੇ ਇੰਸਟਾਗ੍ਰਾਮ ’ਤੇ ਇਕ ਸਟੋਰੀ ਪੋਸਟ ਕਰਕੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਦੰਦ ਜੇਮਸ ਬਾਂਡ ਫ਼ਿਲਮ ਦੇ ਵਿਲੇਨ ਦੇ ਜਬਾੜੇ ਨਾਲ ਮਿਲਦੇ-ਜੁਲਦੇ ਹਨ। ਇਸ ਦੌਰਾਨ ਡੇਲੀਮੇਲ ਦੀ ਵਿਸ਼ੇਸ਼ ਤਸਵੀਰ ’ਚ ਕਾਨਿਆ ਦੇ ਅਸਾਧਾਰਨ ਦੰਦਾਂ ਨੂੰ ਦਿਖਾਇਆ ਗਿਆ ਹੈ। ਇਹ ਹੀਰੇ ਨਾਲੋਂ ਮਹਿੰਗੇ ਹਨ। ਇਨ੍ਹਾਂ ਦੰਦਾਂ ਦੀ ਕੀਮਤ ਲਗਪਗ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।


ਕਈ ਮੀਡੀਆ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ ਉਸ ਨੇ ਆਪਣੇ ਅਸਲੀ ਦੰਦ ਕੱਢਣ ਤੋਂ ਬਾਅਦ ਟਾਈਟੇਨੀਅਮ ਨੂੰ ਚੁਣਿਆ ਪਰ ਇਹ ਇਸ ਤਰ੍ਹਾਂ ਨਹੀਂ ਹੈ। ਟਾਈਟੇਨੀਅਮ ਨੂੰ ਫਿਕਸ ਕਰਨ ਲਈ ਉਸ ਨੇ ਪ੍ਰੋਸਥੋਡੋਨਟਿਕਸ ਨਾਮਕ ਵਿਧੀ ਦਾ ਸਹਾਰਾ ਲਿਆ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਸ ਦੀ ਕੀਮਤ 8,50,000 ਡਾਲਰਸ ਯਾਨੀ 7,07,04,657 ਰੁਪਏ ਹੈ।
ਦੰਦਾਂ ਦੇ ਡਾਕਟਰ ਥਾਮਸ ਕੋਨੇਲੀ ਵਲੋਂ ਕਾਨਿਆ ਦੇ ਨਵੇਂ ਦੰਦ ਫਿੱਟ ਕੀਤੇ ਗਏ ਹਨ। ਉਸ ਨੇ ਪੁਸ਼ਟੀ ਕੀਤੀ ਕਿ ਕਲਾਕਾਰਾਂ ਦੇ ਸਾਰੇ ਦੰਦ ਅਜੇ ਵੀ ਉਥੇ ਸਨ। ਦੰਦਾਂ ਨੂੰ ਹਟਾਉਣ ਬਾਰੇ ਕਿਆਸ ਅਰਾਈਆਂ ਬੁੱਧਵਾਰ ਨੂੰ ਤੇਜ਼ ਹੋ ਗਈਆਂ, ਜਦੋਂ ਕਲਾਕਾਰ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਆਪਣੇ ਨਵੇਂ ਟਾਈਟੇਨੀਅਮ ਦੰਦਾਂ ਨਾਲ ਮੁਸਕਰਾਉਂਦਿਆਂ ਆਪਣੀ ਇਕ ਤਸਵੀਰ ਸਾਂਝੀ ਕੀਤੀ। ਆਪਣੀ ਦੂਜੀ ਪੋਸਟ ’ਚ ਰੈਪਰ ਨੇ ਜੇਮਸ ਬਾਂਡ ਫ਼ਿਲਮ ਦੇ ਵੇਲਨ ਜੌਜ਼ ਦਾ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ।

error: Content is protected !!