‘ਬੰਦ ਕਮਰੇ ‘ਚ ਮਿਲੋ, ਦਿਆਂਗਾ ਸਾਰੇ ਜਵਾਬ’, ਨਵਜੋਤ ਸਿੱਧੂ ਦੀ ਸੀਐਮ ਨੂੰ ਚੁਣੌਤੀ, ਸ਼੍ਰੀ ਰਾਮ ਮੰਦਰ ਦੇ ਮੁੱਦੇ ਉਤੇ ਕੀ ਕਿਹਾ, ਪੜ੍ਹੋ ਖਬਰ

‘ਬੰਦ ਕਮਰੇ ‘ਚ ਮਿਲੋ, ਦਿਆਂਗਾ ਸਾਰੇ ਜਵਾਬ’, ਨਵਜੋਤ ਸਿੱਧੂ ਦੀ ਸੀਐਮ ਨੂੰ ਚੁਣੌਤੀ, ਸ਼੍ਰੀ ਰਾਮ ਮੰਦਰ ਦੇ ਮੁੱਦੇ ਉਤੇ ਕੀ ਕਿਹਾ, ਪੜ੍ਹੋ ਖਬਰ


ਵੀਓਪੀ ਬਿਊਰੋ, ਮੋਗਾ : ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਮੋਗਾ ’ਚ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਕਹਿੰਦੇ ਹਨ ਕਿ ਸਿੱਧੂ ਕੋਲ ਤੱਥ ਨਹੀਂ ਹਨ ਪਰ ਉਹ ਉਨ੍ਹਾਂ ਨਾਲ ਬੰਦ ਕਮਰੇ ਵਿਚ ਬਹਿਸ ਕਰਨ ਤਾਂ ਉਹ ਤੱਥਾਂ ਨਾਲ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਉਦੋਂ ਤੱਕ ਆਪਣੇ ਪੈਰਾਂ ’ਤੇ ਖੜ੍ਹਾ ਨਹੀਂ ਹੋ ਸਕਦਾ ਜਦੋਂ ਤੱਕ ਉਸ ਦੀ ਆਰਥਿਕਤਾ ਮਜ਼ਬੂਤ ਨਹੀਂ ਹੁੰਦੀ। ਉਨ੍ਹਾਂ ਦਾ ਮਕਸਦ ਸਿਰਫ਼ ਮਾੜੇ ਸਿਸਟਮ ਖ਼ਿਲਾਫ਼ ਲੜਨਾ ਹੈ ਅਤੇ ਇਹ ਦੇਖਣਾ ਹੈ ਕਿ ਪੰਜਾਬ ਮੁੜ ਕਿਸ ਤਰ੍ਹਾਂ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ, ਹਰ ਰੋਜ਼ ਕ.ਤ.ਲ ਹੋ ਰਹੇ ਹਨ, ਚਿੱਟਾ ਵੇਚ ਕੇ ਨੌਜਵਾਨਾਂ ਨੂੰ ਮੌ.ਤ ਦੇ ਮੂੰਹ ਧੱਕਿਆ ਜਾ ਰਿਹਾ ਹੈ ਪਰ ਸੂਬੇ ’ਚੋਂ ਨਸ਼ਾ ਖ਼ਤਮ ਕਰਨ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਚੁੱਪ ਹਨ।

ਉਨ੍ਹਾਂ ਕਿਹਾ ਕਿ ਜੇ ਉੱਤਰ ਭਾਰਤ ਦਾ ਭਲਾ ਕਰਨਾ ਹੈ ਤਾਂ ਤੁਰੰਤ ਬਾਰਡਰ ਖੋਲ੍ਹੇ ਜਾਣ ਤਾਂ ਜੋ ਸੂਬੇ ਦੇ ਕਿਸਾਨ ਦੂਜੇ ਦੇਸ਼ਾਂ ਨਾਲ ਵਪਾਰ ਕਰ ਸਕਣ। ਉਨ੍ਹਾਂ ਕਿਹਾ ਕਿ ਜਦੋਂ ਅਨਾਜ ਦੀ ਲੋੜ ਸੀ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਦੇ ਨਾਂ ’ਤੇ ਪੰਜਾਬ ਨੂੰ ਖ਼ੂਬ ਵਰਤਿਆ ਗਿਆ ਪਰ ਹੁਣ ਲੋੜ ਨਾ ਹੋਣ ’ਤੇ ਪੰਜਾਬ ਨੂੰ ਵਿਸਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰੇਤੇ ’ਚੋਂ 20 ਹਜ਼ਾਰ ਕਰੋੜ ਰੁਪਏ ਦਾ ਮੁਨਾਫ਼ਾ ਕੱਢਣ ਵਾਲਿਆਂ ਦੇ ਰਾਜ ਵਿਚ ਰੇਤੇ ਦੀ ਟਰਾਲੀ ਹੀ 21000 ਦੀ ਮਿਲ ਰਹੀ ਹੈ।
ਇਸ ਦੌਰਾਨ ਸਿੱਧੂ ਨੇ ਰਾਮ ਮੰਦਰ ਦੇ ਉਦਘਾਟਨ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ, ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਨੇ ਜਿੰਨਾ ਸੋਨਾ ਹਰਿਮੰਦਰ ਸਾਹਿਬ ਵਿਚ ਦਿੱਤਾ ਸੀ, ਓਨਾ ਹੀ ਕਾਸ਼ੀ ਵਿਸ਼ਵਨਾਥ ਵਿਚ ਦਿੱਤਾ ਸੀ। ਅੱਜ ਵੀ ਕਾਸ਼ੀ ਵਿਸ਼ਵਨਾਥ ਵਿਚ ਸ਼ਾਮ ਦੀ ਆਰਤੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਕੀ ਜੈ ਕਿਹਾ ਜਾਂਦਾ ਹੈ। ਰਾਮ ਸਭ ਦੇ ਹਨ। ਰਾਮ ਹਰ ਕਣ ਵਿਚ ਮੌਜੂਦ ਹੈ।

error: Content is protected !!