ਖੁਦ ਨਾ ਖੜ੍ਹ ਸਕਦੈ ਨਾ ਬੈਠ, ਆਪਣੇ ਅਪਾਹਿਜ ਪੁੱਤ ਨਾਲ ਭੂਆ ਕਰਵਾਉਣ ਲੱਗੀ ਸੀ 14 ਸਾਲਾ ਭਤੀਜੀ ਦਾ ਵਿਆਹ, ਮੌਕੇ ਉਤੇ ਪੁੱਜੀ ਪੁਲਿਸ

ਖੁਦ ਨਾ ਖੜ੍ਹ ਸਕਦੈ ਨਾ ਬੈਠ, ਆਪਣੇ ਅਪਾਹਿਜ ਪੁੱਤ ਨਾਲ ਭੂਆ ਕਰਵਾਉਣ ਲੱਗੀ ਸੀ 14 ਸਾਲਾ ਭਤੀਜੀ ਦਾ ਵਿਆਹ, ਮੌਕੇ ਉਤੇ ਪੁੱਜੀ ਪੁਲਿਸ

ਵੀਓਪੀ ਬਿਊਰੋ, ਅੰਮ੍ਰਿਤਸਰ-ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚਾਈਲਡ ਵੈਲਫੇਅਰ ਵਿਭਾਗ ਵੱਲੋਂ ਇਕ 14 ਸਾਲ ਦੀ ਨਾਬਾਲਿਗ ਲੜਕੀ ਦਾ ਵਿਆਹ ਰੋਕਿਆ ਗਿਆ। ਲੜਕੀ ਦਾ ਵਿਆਹ ਉਸ ਦੇ ਹੀ ਚਚੇਰੇ ਭਰਾ ਨਾਲ ਕੀਤਾ ਜਾ ਰਿਹਾ ਸੀ। ਭੂਆ ਉਸ ਨਾਬਾਲਗ ਲੜਕੀ ਦਾ ਵਿਆਹ ਆਪਣੇ ਅਪਾਹਿਜ ਪੁੱਤ ਨਾਲ ਕਰਵਾ ਰਹੀ ਸੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਚਾਈਲਡ ਵੈਲਫੇਅਰ ਵਿਭਾਗ ਮੌਕੇ ‘ਤੇ ਪਹੁੰਚ ਗਿਆ ਅਤੇ ਵਿਆਹ ਨੂੰ ਰੋਕ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।


ਮਾਮਲਾ ਮੋਕਮਪੁਰਾ ਦਾ ਹੈ। ਜਾਣਕਾਰੀ ਮੁਤਾਬਕ ਲੜਕੀ ਦੇ ਮਾਤਾ-ਪਿਤਾ ਇਸ ਦੁਨੀਆ ‘ਚ ਨਹੀਂ ਹਨ। ਲੜਕੀ ਪਿਛਲੇ ਇੱਕ ਸਾਲ ਤੋਂ ਆਪਣੀ ਭੂਆ ਕੋਲ ਰਹਿ ਰਹੀ ਸੀ, ਜਿਸ ਦਾ ਪੁੱਤਰ ਪੂਰੀ ਤਰ੍ਹਾਂ ਨਾਲ ਅਪਾਹਿਜ ਹੈ ਤੇ ਪੈਰਾਲਾਈਸਿਸ ਦਾ ਸ਼ਿਕਾਰ ਹੈ। ਹਾਲਾਂਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦਾ ਐਕਸੀਡੈਂਟ ਹੋ ਗਿਆ ਸੀ। ਲੜਕਾ ਪੂਰੀ ਤਰ੍ਹਾਂ ਦੂਜਿਆਂ ਉਤੇ ਨਿਰਭਰ ਹੈ। ਖੁਦ ਉਹ ਨਾ ਉਠ ਸਕਦਾ ਹੈ ਤੇ ਨਾ ਹੀ ਬੈਠ ਸਕਦਾ ਹੈ। ਲੜਕੀ ਦੀ ਭੂਆ ਦਾ ਕਹਿਣਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਵਿਆਹ ਕਰ ਰਹੀ ਹੈ ਤੇ ਉਹ ਉਸ ਨੂੰ ਆਸਰਾ ਦੇ ਰਹੇ ਹਨ। ਉਨ੍ਹਾਂ ਦਾ ਪੁੱਤ ਜਵਾਨ ਹੈ ਤੇ 21 ਸਾਲ ਦਾ ਹੈ। ਉਧਰ, ਵਿਆਹ ਲਈ ਘੋੜੀ ਤੇ ਡੋਲੀ ਵਾਲੀ ਕਾਰ ਵੀ ਆ ਗਈ। ਪੂਰੀਆਂ ਤਿਆਰੀਆਂ ਹੋ ਗਈਆਂ। ਲੜਕਾ ਬੈਡ ਤੇ ਲੇਟਿਆ ਸੀ ਜਿਸ ਨੂੰ ਲੜਕੀ ਖੁਦ ਤਿਆਰ ਕਰ ਰਹੀ ਸੀ। ਪਰ, ਇੱਕ ਐਨਜੀਓ ਨੇ ਇਸ ਬਾਰੇ ਹਵਾ ਦਿੱਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮਹਿਲਾ ਪੁਲਿਸ ਦੇ ਨਾਲ ਵਿਆਹ ਵਾਲੇ ਘਰ ਪਹੁੰਚੀ ਅਤੇ ਵਿਆਹ ਨੂੰ ਰੋਕ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੜਕੇ ਦੇ ਮਾਪਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਐਨਜੀਓ ਵਰਕਰ ਮੀਨਾ ਦੇਵੀ ਨੇ ਦੱਸਿਆ ਕਿ ਲੜਕੀ ਦੀ ਭੂਆ ਉਸ ਨੂੰ 10 ਮਹੀਨਿਆਂ ਤੋਂ ਆਪਣੇ ਕੋਲ ਰੱਖ ਕੇ ਉਸ ਦੇ ਲੜਕੇ ਦਾ ਵਿਆਹ ਕਰਵਾ ਰਹੀ ਸੀ। ਸਪਨਾ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ 14 ਸਾਲ ਦੀ ਲੜਕੀ ਹੈ, ਜਿਸ ਦੇ ਮਾਤਾ-ਪਿਤਾ ਨਹੀਂ ਹਨ। ਉਸ ਦਾ ਵਿਆਹ ਇੱਕ ਅਜਿਹੇ ਲੜਕੇ ਨਾਲ ਕੀਤਾ ਜਾ ਰਿਹਾ ਹੈ ਜੋ ਅਨਫਿਟ ਹੈ। ਪੁਲੀਸ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

error: Content is protected !!