ਸਿੱਧੂ ਦੀ ਮੋਗਾ ਰੈਲੀ ਉਤੇ ਘਮਾਸਾਨ, ਮਿਲੇ ਨੋਟਿਸ ਉਤੇ ਬੋਲੇ ਮਹੇਸ਼ਇੰਦਰ, ਪਹਿਲਾਂ ਸਾਬਕਾ ਪ੍ਰਧਾਨ ਨੂੰ ਨੋਟਿਸ ਕੱਢੋ, ਵੜਿੰਗ ਨੇ ਕਿਹਾ-ਅਗਲੀ ਵਾਰ ਨੋਟਿਸ ਵੀ ਨਹੀਂ ਮਿਲਣਾ, ਸਿੱਧਾ…

ਸਿੱਧੂ ਦੀ ਮੋਗਾ ਰੈਲੀ ਉਤੇ ਘਮਾਸਾਨ, ਮਿਲੇ ਨੋਟਿਸ ਉਤੇ ਬੋਲੇ ਮਹੇਸ਼ਇੰਦਰ, ਪਹਿਲਾਂ ਸਾਬਕਾ ਪ੍ਰਧਾਨ ਨੂੰ ਨੋਟਿਸ ਕੱਢੋ, ਵੜਿੰਗ ਨੇ ਕਿਹਾ-ਅਗਲੀ ਵਾਰ ਨੋਟਿਸ ਵੀ ਨਹੀਂ ਮਿਲਣਾ, ਸਿੱਧਾ…


ਵੀਓਪੀ ਬਿਊਰੋ, ਪੰਜਾਬ-ਪੰਜਾਬ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਕਾਰਨ ਹੰਗਾਮਾ ਮਚਿਆ ਹੋਇਆ ਹੈ। 21 ਜਨਵਰੀ ਨੂੰ ਮੋਗਾ ਵਿਚ ਸਿੱਧੂ ਦੀ ਰੈਲੀ ਕਰਵਾਉਣ ਵਾਲੇ ਮਹੇਸ਼ ਇੰਦਰ ਸਿੰਘ ਨੂੰ ਸੂਬਾ ਕਾਂਗਰਸ ਕਮੇਟੀ (PPCC)ਵ੍ਲੋਂ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ। ਇਸ ਵਿਚਾਲੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਬਾਘਾਪੁਰਾਣਾ ਵਿਚ ਨਵਜੋਤ ਸਿੱਧੂ ਦੀ ਰੈਲੀ ਕਰਵਾਉਣ ਦਾ ਐਲਾਨ ਕੀਤਾ ਹੈ।


ਉਧਰ, ਮਹੇਸ਼ਇੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਬੁੱਧਵਾਰ ਨੂੰ ਨੋਟਿਸ ਦਾ ਜਵਾਬ ਦੇਣਗੇ। ਇਹ ਰੈਲੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ। ਉਨ੍ਹਾਂ ਨੇ ਤਾਂ ਸਿਰਫ਼ ਇਸ ਨੂੰ ਆਯੋਜਿਤ ਕੀਤਾ ਹੈ। ਇਸ ਰੈਲੀ ਵਿਚ ਸੀਨੀਅਰ ਲੀਡਰ ਲਾਲ ਸਿੰਘ ਵੀ ਮੌਜੂਦ ਸਨ। ਰੈਲੀ ਖਤਮ ਹੋਣ ਤੋਂ ਬਾਅਦ ਨੋਟਿਸ ਉਨ੍ਹਾਂ ਨੂੰ ਭੇਜਿਆ ਗਿਆ। ਜੇ ਅਜਿਹਾ ਹੀ ਸੀ ਤਾਂ ਪਹਿਲਾਂ ਸਾਬਕਾ PPCC ਪ੍ਰਧਾਨ ਨੂੰ ਨੋਟਿਸ ਦੇਣਾ ਚਾਹੀਦਾ ਸੀ।
ਨਵਜੋਤ ਸਿੰਘ ਸਿੱਧੂ ਨੇ ਖੁਦ ਰੈਲੀ ਦਾ ਐਲਾਨ ਕੀਤਾ ਸੀ। ਜਦੋਂ ਇਹ ਐਲਾਨ ਹੋਇਆ ਤਾਂ ਦੇਵੇਂਦਰ ਯਾਦਵ ਪੰਜਾਬ ਕਾਂਗਰਸ ਇੰਚਾਰਜ ਸੂਬੇ ਵਿਚ ਹੀ ਮੌਜੂਦ ਸਨ। ਉਹ ਮਨਾ ਕਰ ਿਦੰਦੇ ਜਾਂ ਰਾਜਾ ਵੜਿੰਗ ਸਾਨੂੰ ਮਨ੍ਹਾ ਕਰ ਦਿੰਦੇ ਤਾਂ ਰੈਲੀ ਨਹੀਂ ਕਰਦੇ। ਇਹ ਰੈਲੀ ਕਾਂਗਰਸ ਦੇ ਝੰਡੇ ਹੇਠ ਕੀਤੀ ਗਈ।
ਉਧਰ, ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਗੜਬੜੀ ਜਾਂ ਗਲਤੀ ਕਰੇਗਾ ਉਸ ਨੂੰ ਅਗਲੀ ਵਾਰ ਬਾਹਰ ਕਰ ਸੁੱਟਾਂਗੇ। ਨੋਟਿਸ ਵੀ ਜਾਰੀ ਨਹੀਂ ਹੋਵੇਗਾ। ਇਹ ਕਿਸੇ ਇਕ ਲਈ ਨਹੀਂ ਇਹ ਨਿਯਮ ਉਨ੍ਹਾਂ ਉਤੇ ਵੀ ਲਾਗੂ ਹੁੰਦਾ ਹੈ।

error: Content is protected !!