ਸ਼੍ਰੀ ਰਾਮ ਮੰਦਰ ਅੰਦਰ ਭੀੜ ਵਿਚ ਫਸੇ ਰਣਬੀਰ ਕਪੂਰ ਤੇ ਆਲੀਆ ਭੱਟ, ਪਤਨੀ ਨੂੰ ਸੰਭਾਲਦਿਆਂ ਚਿੰਤਾ ਵਿਚ ਦਿਖੇ ਰਣਬੀਰ

ਸ਼੍ਰੀ ਰਾਮ ਮੰਦਰ ਅੰਦਰ ਭੀੜ ਵਿਚ ਫਸੇ ਰਣਬੀਰ ਕਪੂਰ ਤੇ ਆਲੀਆ ਭੱਟ, ਪਤਨੀ ਨੂੰ ਸੰਭਾਲਦਿਆਂ ਚਿੰਤਾ ਵਿਚ ਦਿਖੇ ਰਣਬੀਰ

ਵੀਓਪੀ ਬਿਊਰੋ, ਨੈਸ਼ਨਲ- ਸ਼੍ਰੀ ਰਾਮ ਲਲਾ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ਕਈ ਫਿਲਮੀ ਸਿਤਾਰੇ ਅਯੁੱਧਿਆ ਪਹੁੰਚੇ। ਇਸ ਦੌਰਾਨ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਦੋਵੇਂ ਭੀੜ ਵਿਚਕਾਰ ਫਸੇ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਰਣਬੀਰ ਕਪੂਰ ਪਤਨੀ ਆਲੀਆ ਭੱਟ ਦਾ ਬਚਾਅ ਕਰਦੇ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ।

ਦਰਅਸਲ, ਇਹ ਵੀਡੀਓ ਉਸ ਸਮੇਂ ਦੀ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਦੇ ਪਵਿੱਤਰ ਅਸਥਾਨ ਤੋਂ ਬਾਹਰ ਨਿਕਲਦੇ ਹਨ ਤੇ ਇਸ ਤੋਂ ਬਾਅਦ ਉਥੇ ਆਉਣ ਵਾਲੇ ਮਹਿਮਾਨਾਂ ਦਾ ਅੰਦਰ ਜਾਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਭਗਵਾਨ ਰਾਮ ਲਲਾ ਦੇ ਦਰਸ਼ਨਾਂ ਲਈ ਭੀੜ ’ਚ ਹਰ ਕੋਈ ਹੌਲੀ-ਹੌਲੀ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਤੇ ਇਸ ਦੌਰਾਨ ਰਣਬੀਰ ਤੇ ਆਲੀਆ ਵੀ ਹੌਲੀ-ਹੌਲੀ ਅੱਗੇ ਵਧਦੇ ਨਜ਼ਰ ਆ ਰਹੇ ਹਨ।ਸੋਸ਼ਲ ਮੀਡੀਆ ’ਤੇ ਦਿਖਾਈ ਦੇ ਰਹੀ ਇਸ ਵੀਡੀਓ ’ਚ ਰਣਬੀਰ ਕਪੂਰ ਧੋਤੀ-ਕੁੜਤੇ ’ਚ ਰਾਮ ਮੰਦਰ ਦੇ ਅੰਦਰ ਨਜ਼ਰ ਆ ਰਹੇ ਹਨ ਤੇ ਆਲੀਆ ਉਨ੍ਹਾਂ ਦੇ ਅੱਗੇ ਨਜ਼ਰ ਆ ਰਹੀ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਦੋਵੇਂ ਹੱਥਾਂ ਨਾਲ ਫੜ ਰੱਖਿਆ ਹੈ। ਆਲੀਆ ਦੇ ਚਿਹਰੇ ’ਤੇ ਤਣਾਅ ਦੀਆਂ ਰੇਖਾਵਾਂ ਨਜ਼ਰ ਆ ਰਹੀਆਂ ਹਨ ਤੇ ਰਣਬੀਰ ਦੇ ਚਿਹਰੇ ’ਤੇ ਵੀ ਚਿੰਤਾ ਨਜ਼ਰ ਆ ਰਹੀ ਹੈ। ਹਾਲਾਂਕਿ ਭੀੜ ’ਚ ਕੁਝ ਲੋਕ ਉਨ੍ਹਾਂ ਨੂੰ ਅੱਗੇ ਵਧਣ ਦਾ ਰਸਤਾ ਵੀ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪਿੱਛੇ ਸ਼੍ਰੀਰਾਮ ਨੈਨੇ ਤੇ ਉਨ੍ਹਾਂ ਦੇ ਪਿੱਛੇ ਮਾਧੁਰੀ ਦੀਕਸ਼ਿਤ ਵੀ ਨਜ਼ਰ ਆ ਰਹੀ ਹੈ।

error: Content is protected !!