ਕੁੱਕੜ ਨੇ ਵਧਾਈ ਪੁਲਿਸ ਦੀ ਸਿਰਦਰਦੀ, ਅਸਲੇ ਵਾਂਗੂ ਸਾਂਭ-ਸਾਂਭ ਰੱਖਣ ਨੂੰ ਮਜਬੂਰ, ਵਾਰ-ਵਾਰ ਲੈਣੀ ਪੈ ਰਹੀ ਸਾਰ ! ਜਾਣੋ ਕੀ ਹੈ ਹੈਰਾਨ ਕਰਨ ਵਾਲਾ ਮਾਮਲਾ

ਕੁੱਕੜ ਨੇ ਵਧਾਈ ਪੁਲਿਸ ਦੀ ਸਿਰਦਰਦੀ, ਅਸਲੇ ਵਾਂਗੂ ਸਾਂਭ-ਸਾਂਭ ਰੱਖਣ ਨੂੰ ਮਜਬੂਰ, ਵਾਰ-ਵਾਰ ਲੈਣੀ ਪੈ ਰਹੀ ਸਾਰ ! ਜਾਣੋ ਕੀ ਹੈ ਹੈਰਾਨ ਕਰਨ ਵਾਲਾ ਮਾਮਲਾ


ਵੀਓਪੀ ਬਿਊਰੋ, ਬਠਿੰਡਾ : ਪੰਜਾਬ ‘ਚ ਇਕ ਕੁੱਕੜ ਨੇ ਪੁਲਿਸ ਦੀ ਟੈਂਸ਼ਨ ਵਧਾ ਦਿੱਤੀ ਹੈ। ਪੁਲਿਸ ਨੇ ਬਠਿੰਡਾ ਵਿਚ ਕੁੱਕੜਾਂ ਦੀ ਲੜਾਈ ਦੇ ਮੁਕਾਬਲੇ ਦੀ ਸੂਚਨਾ ‘ਤੇ ਰੇਡ ਕੀਤੀ ਸੀ। ਜਿਸ ਮਗਰੋਂ ਇਸ ਮੁਰਗੇ ਨੂੰ ਫੜਿਆ ਗਿਆ। ਹੁਣ ਮੁਸ਼ਕਲ ਇਹ ਹੈ ਕਿ ਮੁਰਗਾ ਕੇਸ ਵਿਚ ਪ੍ਰਾਪਰਟੀ ਬਣ ਗਿਆ ਹੈ। ਪੁਲਿਸ ਨੂੰ ਉਸ ਨੂੰ ਹਰ ਪੇਸ਼ੀ ਵਿਚ ਅਦਾਲਤ ਲਿਜਾਣਾ ਹੋਵੇਗਾ। ਹੋਰ ਤਾਂ ਹੋਰ ਉਸ ਨੂੰ ਆਪਣੀ ਹਿਰਾਸਤ ਵਿਚ ਹੀ ਰੱਖ ਕੇ ਸਹੀ ਢੰਗ ਨਾਲ ਪਾਲਣਾ ਵੀ ਹੋਵੇਗਾ। ਇਹ ਮੁਕਾਬਲਾ 2 ਦਿਨ ਪਹਿਲਾਂ ਬਠਿੰਡਾ ਦੇ ਪਿੰਡ ਬੱਲੁਆਣਾ ਵਿਚ ਹੋ ਰਿਹਾ ਸੀ।

ਪੁਲਿਸ ਨੇ ਜਦੋਂ ਰੇਡ ਮਾਰੀ ਤਾਂ ਦਰਸ਼ਕ ਤੇ ਪ੍ਰਬੰਧਕ ਤਾਂ ਮੌਕੇ ਤੋਂ ਫ਼ਰਾਰ ਹੋ ਗਏ ਪਰ ਪੁਲਿਸ ਨੇ ਲੜਾਈ ਲਈ ਲਿਆਂਦੇ ਇਸ ਕੁੱਕੜ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਮੁਤਾਬਕ ਕੁੱਕੜ ਇਸ ਕੇਸ ਵਿਚ ਪੀੜਤ ਹੈ, ਕਿਉਂਕਿ ਸਰਕਾਰ ਨੇ ਪਸ਼ੂ-ਪੰਛੀਆਂ ਦੇ ਮੁਕਾਬਲੇ ‘ਤੇ ਪਾਬੰਦੀ ਲਗਾ ਰੱਖੀ ਹੈ। ਅਜਿਹੇ ਟੂਰਨਾਮੈਂਟ ਕਰਵਾਉਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਪੰਛੀਆਂ ਤੇ ਜਾਨਵਰਾਂ ਪ੍ਰਤੀ ਕਰੂਰਤਾ ਦੇ ਦੋਸ਼ ਹੇਠ ਮਾਮਲਾ ਦਰਜ ਕਰਨ ਦੇ ਹੁਕਮ ਹਨ।
ਪੁਲਿਸ ਨੇ ਜਾਣਕਾਰ ਨੂੰ ਸੌਂਪੀ ਮੁਰਗੇ ਦੀ ਜ਼ਿੰਮੇਵਾਰੀ, ਵਾਰ-ਵਾਰ ਲੈਣ ਜਾ ਰਹੀ ਸਾਰ
ਪੁਲਿਸ ਨੇ ਫ਼ਿਲਹਾਲ ਇਸ ਮੁਰਗੇ ਨੂੰ ਕਿਸੇ ਜਾਣਕਾਰ ਦੇ ਕੋਲ ਛੱਡਿਆ ਹੈ। ਥਾਣੇ ਵਿਚ ਰੱਖਣ ਨਾਲ ਮੁਰਗਾ ਇਕੱਲਾ ਹੁੰਦਾ, ਇਸ ਲਈ ਕਿਸੇ ਕੁੱਕੜ ਪਾਲਣ ਵਾਲੇ ਵਿਅਕਤੀ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਾਲਾਂਕਿ ਕੁੱਕੜ ਨੂੰ ਕੋਈ ਨੁਕਸਾਨ ਨਾ ਹੋਵੇ, ਇਸ ਲਈ ਪੁਲਿਸ ਵਾਰ-ਵਾਰ ਉਸ ਵਿਅਕਤੀ ਕੋਲ ਗੇੜੇ ਮਾਰ ਰਹੀ ਹੈ ਤੇ ਉਸ ਦੀ ਸਾਰ ਲੈ ਰਹੀ ਹੈ।

error: Content is protected !!