ਤੜਕੇ ਤੜਕੇ ਵਾਪਰ ਗਿਆ ਭਾਣਾ, ਜਲ ਸਪਲਾਈ ਮੰਤਰੀ ਦੀ ਭਿਆਨਕ ਸੜਕ ਹਾਦਸੇ ਵਿਚ ਹੋਈ ਮੌ.ਤ, ਇਕ ਪੁਲਿਸ ਅਧਿਕਾਰੀ ਦੀ ਵੀ ਗਈ ਜਾਨ

ਤੜਕੇ ਤੜਕੇ ਵਾਪਰ ਗਿਆ ਭਾਣਾ, ਜਲ ਸਪਲਾਈ ਮੰਤਰੀ ਦੀ ਭਿਆਨਕ ਸੜਕ ਹਾਦਸੇ ਵਿਚ ਹੋਈ ਮੌ.ਤ, ਇਕ ਪੁਲਿਸ ਅਧਿਕਾਰੀ ਦੀ ਵੀ ਗਈ ਜਾਨ

ਵੀਓਪੀ ਬਿਊਰੋ, ਇੰਟਰਨੈਸ਼ਨਲ-ਵੀਰਵਾਰ ਨੂੰ ਤੜਕੇ ਵਾਪਰੇ ਭਿਆਨਕ ਹਾਦਸੇ ਵਿਚ ਸ਼੍ਰੀਲੰਕਾ ਦੇ ਜਲ ਸਪਲਾਈ ਰਾਜ ਮੰਤਰੀ ਸਨਥ ਨਿਸ਼ਾਂਤਾ ਅਤੇ ਇਕ ਪੁਲਿਸ ਅਧਿਕਾਰੀ ਦੀ ਮੌ.ਤ ਹੋ ਗਈ। ਇਹ ਹਾਦਸਾ ਵੀਰਵਾਰ ਨੂੰ ਕੋਲੰਬੋ-ਕਾਟੂਨਾਇਕ ਐਕਸਪ੍ਰੈਸਵੇਅ ‘ਤੇ ਵਾਪਰਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾ ਦੇ ਪਰਖੱਚੇ ਉਡ ਗਏ।


ਐਕਸਪ੍ਰੈਸ ਵੇਅ ਦੇ ਕੰਡਾਨਾ ਪੁਲਿਸ ਡਵੀਜ਼ਨ ਵਿਚ ਸਥਾਨਕ ਸਮੇਂ ਅਨੁਸਾਰ ਤੜਕੇ 2 ਵਜੇ ਰਾਜ ਮੰਤਰੀ ਦੀ ਗੱਡੀ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਮੰਤਰੀ ਤੇ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦੀ ਮੌ.ਤ ਹੋ ਗਈ ਅਤੇ ਉਨ੍ਹਾਂ ਦੇ ਵਾਹਨ ਦੇ ਡਰਾਈਵਰ ਦਾ ਇਲਾਜ ਚੱਲ ਰਿਹਾ ਹੈ।

error: Content is protected !!