ਬਠਿੰਡਾ ‘ਚ ਔਰਤ ਨੇ ਸ਼੍ਰੀ ਰਾਮ ਤੇ ਭਗਤਾਂ ਖਿਲਾਫ਼ ਬੋਲੇ ਅਪਸ਼ਬਦ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਬਠਿੰਡਾ ‘ਚ ਔਰਤ ਨੇ ਸ਼੍ਰੀ ਰਾਮ ਤੇ ਭਗਤਾਂ ਖਿਲਾਫ਼ ਬੋਲੇ ਅਪਸ਼ਬਦ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵੀਓਪੀ ਬਿਊਰੋ – ਬਠਿੰਡਾ ਜ਼ਿਲੇ ਦੇ ਰਾਮਾ ਮੰਡੀ ਦੇ ਬਾਜ਼ਾਰ ‘ਚ ਸਥਿਤ ਇਕ ਸੈਲੂਨ ‘ਚ ਕੰਮ ਕਰਨ ਵਾਲੀ ਸ਼ਾਇਨਾ ਨਾਂ ਦੀ ਔਰਤ ਨੇ ਬੁੱਧਵਾਰ ਰਾਤ ਆਪਣੇ ਇੰਸਟਾਗ੍ਰਾਮ ‘ਤੇ ਭਗਵਾਨ ਰਾਮ ਅਤੇ ਰਾਮ ਭਗਤਾਂ ਖਿਲਾਫ ਇਤਰਾਜ਼ਯੋਗ ਵੀਡੀਓ ਬਣਾਈ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀਰਵਾਰ ਨੂੰ ਰਾਮਾ ਮੰਡੀ ਦੇ ਵਪਾਰੀਆਂ, ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਰੋਸ ਵਜੋਂ ਬਾਜ਼ਾਰ ਬੰਦ ਕਰਕੇ ਰੋਸ ਮਾਰਚ ਕੱਢਿਆ।

ਉਨ੍ਹਾਂ ਸਥਾਨਕ ਗਾਂਧੀ ਚੌਂਕ ਵਿਖੇ ਧਰਨਾ ਦਿੱਤਾ ਅਤੇ ਦੋਸ਼ੀ ਔਰਤ ਦੀ ਗ੍ਰਿਫਤਾਰੀ ਅਤੇ ਉਸਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਮਾਮਲੇ ਦੀ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਬਾਜ਼ਾਰ ‘ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ।


ਧਰਨੇ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਸਰਾਂ ਨੇ ਸ਼ਮੂਲੀਅਤ ਕੀਤੀ। ਰਾਮ ਭਗਤਾਂ ਨੇ ਦੁਕਾਨਾਂ ਬੰਦ ਕਰਵਾ ਕੇ ਸਥਾਨਕ ਗਾਂਧੀ ਚੌਕ ਵਿੱਚ ਧਰਨਾ ਦਿੱਤਾ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਤਲਵੰਡੀ ਸਾਬੋ ਦੇ ਡੀਐਸਪੀ ਰਾਜੇਸ਼ ਸਨੇਹੀ ਨੇ ਮੁਲਜ਼ਮ ਔਰਤ ਸ਼ਾਇਨਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

error: Content is protected !!