Viral Video ; ਦਾਰੂ ਦੀ ਬੋਤਲ ਪਿੱਛੇ ਪਾਕਿਸਤਾਨੀ ਸਿੰਗਰ ਰਾਹਤ ਫਤਿਹ ਅਲੀ ਖਾਨ ਨੇ ਕੁੱਟਿਆ ਆਪਣਾ ਨੌਕਰ

ਵੀਓਪੀ ਬਿਊਰੋ – viral video ; ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
https://twitter.com/drdia_a/status/1751262637445226825?t=G-2FjKdVKIL-CqbLJDpZ9g&s=19
ਵੀਡੀਓ ‘ਚ ਗਾਇਕ ਰਾਹਤ ਫਤਿਹ ਆਪਣੇ ਘਰ ‘ਚ ਇਕ ਨੌਜਵਾਨ ਦੀ ਕੁੱਟਮਾਰ ਕਰ ਰਿਹਾ ਹੈ।

ਹਾਲਾਂਕਿ, ਰਾਹਤ ਫਤਿਹ ਅਲੀ ਖਾਨ ਨੇ ਬਾਅਦ ਵਿੱਚ ਮੁਆਫੀ ਮੰਗੀ ਅਤੇ ਆਪਣੇ ਚੇਲੇ ਅਤੇ ਚੇਲੇ ਦੇ ਪਿਤਾ ਨਾਲ ਇੱਕ ਸਪੱਸ਼ਟੀਕਰਨ ਵਾਲਾ ਵੀਡੀਓ ਜਾਰੀ ਕੀਤਾ। ਉਸ ਨੇ ਦੱਸਿਆ ਕਿ ਉਸ ਵੱਲੋਂ ਮੰਗਵਾਈ ਗਈ ਬੋਤਲ ਵਿੱਚ ਸ਼ਰਾਬ ਨਹੀਂ ਸੀ। ਇਸ ਦੀ ਬਜਾਏ, ਇਸ ਵਿੱਚ ਇੱਕ ਧਾਰਮਿਕ ਮੌਲਵੀ ਦਾ ਪਵਿੱਤਰ ਜਲ ਸੀ।

ਸਾਹਮਣੇ ਆਈ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਰਾਹਤ ਇਕ ਵਿਅਕਤੀ ਨੂੰ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਦਾ ਅਤੇ ਉਸ ‘ਤੇ ਰੌਲਾ ਪਾ ਰਿਹਾ ਹੈ ਕਿ ਮੇਰੀ ਬੋਤਲ ਕਿੱਥੇ ਹੈ। ਇਸ ਤੋਂ ਬਾਅਦ ਉਹ ਨੌਕਰ ਨੂੰ ਘਸੀਟਦਾ ਵੀ ਨਜ਼ਰ ਆ ਰਿਹਾ ਹੈ। ਵੀਡੀਓ ਸਾਹਮਣੇ ਆਉਂਦੇ ਹੀ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਲੋਕਾਂ ਮੁਤਾਬਕ ਇਸ ਵੀਡੀਓ ‘ਚ ਕੁੱਟਮਾਰ ਕਰਦੇ ਨਜ਼ਰ ਆ ਰਹੇ ਵਿਅਕਤੀ ਨੂੰ ਪ੍ਰਸ਼ੰਸਕਾਂ ਵੱਲੋਂ ਰਾਹਤ ਫਤਿਹ ਅਲੀ ਖਾਨ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਟਵਿਟਰ ‘ਤੇ ਸ਼ੇਅਰ ਕਰਦੇ ਹੋਏ ਪ੍ਰਸ਼ੰਸਕ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਰਾਹਤ ਫਤਿਹ ਅਲੀ ਖਾਨ ਦਾ ਹੈ ਜੋ ਸ਼ਰਾਬ ਦੀ ਬੋਤਲ ਲਈ ਆਪਣੇ ਨੌਕਰ ਨੂੰ ਕੁੱਟ ਰਿਹਾ ਹੈ। ਕੁਝ ਪ੍ਰਸ਼ੰਸਕ ਤਿੱਖੀ ਟਿੱਪਣੀ ਕਰਕੇ ਸਿੰਘ ਨੂੰ ਟ੍ਰੋਲ ਕਰਦੇ ਨਜ਼ਰ ਆ ਰਹੇ ਹਨ। ਕੋਈ ਉਸਨੂੰ ਸ਼ਰਾਬੀ ਕਹਿ ਰਿਹਾ ਸੀ ਤੇ ਕੋਈ ਉਸਨੂੰ ਬੇਦਰਦ ਕਹਿ ਰਿਹਾ ਸੀ।