ਨਸ਼ੇੜੀ ਨੇ ਭਾਰਤੀ ਵਿਦਿਆਰਥੀ ਦੇ ਸਿਰ ਤੇ ਮੂੰਹ ਉਤੇ ਹਥੌੜੇ ਨਾਲ ਕੀਤੇ 50 ਵਾਰ, ਦਰਦਨਾਕ ਮੌ.ਤ, ਖਾਣ-ਪੀਣ ਲਈ ਦਿੱਤੇ ਚਿਪਸ-ਕੋਕ, ਪਹਿਨਾਈ ਜੈਕੇਟ ਫਿਰ ਵੀ ਕਰ’ਤਾ ਕਾਂਡ

ਨਸ਼ੇੜੀ ਨੇ ਭਾਰਤੀ ਵਿਦਿਆਰਥੀ ਦੇ ਸਿਰ ਤੇ ਮੂੰਹ ਉਤੇ ਹਥੌੜੇ ਨਾਲ ਕੀਤੇ 50 ਵਾਰ, ਦਰਦਨਾਕ ਮੌ.ਤ, ਖਾਣ-ਪੀਣ ਲਈ ਦਿੱਤੇ ਚਿਪਸ-ਕੋਕ, ਪਹਿਨਾਈ ਜੈਕੇਟ ਫਿਰ ਵੀ ਕਰ’ਤਾ ਕਾਂਡ


ਵੀਓਪੀ ਬਿਊਰੋ, ਇੰਟਰਨੈਸ਼ਨਲ : ਅਮਰੀਕਾ ਵਿੱਚ ਹਾਲ ਹੀ ਵਿੱਚ ਐਮਬੀਏ ਦੀ ਡਿਗਰੀ ਪੂਰੀ ਕਰਨ ਵਾਲੇ 25 ਸਾਲਾ ਭਾਰਤੀ ਵਿਦਿਆਰਥੀ ਨੂੰ ਜਾਰਜੀਆ ਰਾਜ ਦੇ ਲਿਥੋਨੀਆ ਸ਼ਹਿਰ ਵਿੱਚ ਇੱਕ ਬੇਘਰ ਨਸ਼ੇੜੀ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਮੁਲਜ਼ਮ ਜ਼ੁਲਮ ਕਰਦਾ ਨਜ਼ਰ ਆ ਰਿਹਾ ਹੈ। ਕੈਮਰੇ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਹਮਲਾਵਰ ਜੂਲੀਅਨ ਫਾਕਨਰ ਨੇ ਵਿਵੇਕ ਸੈਣੀ ਦੇ ਸਿਰ ‘ਤੇ ਹਥੌੜੇ ਨਾਲ ਕਰੀਬ 50 ਵਾਰ ਬੇਰਹਿਮੀ ਨਾਲ ਵਾਰ ਕੀਤੇ। ਮੀਡੀਆ ਰਿਪੋਰਟਾਂ ਮੁਤਾਬਕ ਵਿਵੇਕ ਸੈਣੀ ਪਿਛਲੇ ਕੁਝ ਦਿਨਾਂ ਤੋਂ ਹਮਲਾਵਰ ਦੀ ਮਦਦ ਕਰ ਰਿਹਾ ਸੀ, ਉਸ ਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਦੇ ਰਿਹਾ ਸੀ। ਇੱਥੋਂ ਤੱਕ ਕਿ ਵਿਵੇਕ ਸੈਣੀ ਨੇ ਮੁਲਜ਼ਮ ‘ਤੇ ਤਰਸ ਖਾਧਾ ਅਤੇ ਉਸ ਨੂੰ ਚਿਪਸ, ਕੋਕ, ਪਾਣੀ ਅਤੇ ਨਿੱਘ ਲਈ ਇੱਕ ਜੈਕਟ ਵੀ ਦਿੱਤੀ।


ਉਹ ਹਰ ਸਮੇਂ ਇੱਥੇ ਬੈਠਾ ਰਹਿੰਦਾ ਸੀ ਅਤੇ ਅਸੀਂ ਉਸਨੂੰ ਕਦੇ ਬਾਹਰ ਨਿਕਲਣ ਲਈ ਨਹੀਂ ਕਿਹਾ ਕਿਉਂਕਿ ਸਾਨੂੰ ਪਤਾ ਸੀ ਕਿ ਠੰਡ ਹੈ ਪਰ 16 ਜਨਵਰੀ ਦੀ ਰਾਤ ਨੂੰ ਸੈਣੀ ਨੇ ਫਾਕਨਰ ਨੂੰ ਇੱਥੋਂ ਚਲੇ ਜਾਣ ਲਈ ਕਿਹਾ, ਨਹੀਂ ਤਾਂ ਉਹ ਪੁਲਿਸ ਵਾਲਿਆਂ ਨੂੰ ਬੁਲਾਉਣ ਜਾ ਰਿਹਾ ਸੀ, ਫਾਕਨਰ 2 ਦਿਨਾਂ ਤੋਂ ਉੱਥੇ ਸੀ।” ਪੁਲਿਸ ਨੇ ਦੱਸਿਆ ਕਿ ਜਦੋਂ ਸੈਣੀ ਘਰ ਜਾਣ ਲਈ ਨਿਕਲਿਆ ਤਾਂ ਫਾਕਨਰ ਨੇ ਉਸ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ।
ਉਥੋਂ ਦੇ ਕਰਮਚਾਰੀ ਨੇ ਕਿਹਾ, “ਉਸ ਨੇ ਸੈਣੀ ‘ਤੇ ਪਿੱਛੋਂ ਹਥੌੜਾ ਮਾਰਿਆ ਅਤੇ ਫਿਰ ਉਹ ਚਿਹਰੇ ਅਤੇ ਸਿਰ ‘ਤੇ ਲਗਪਗ 50 ਵਾਰ ਕੀਤੇ।” ਇਹ ਭਿਆਨਕ ਘਟਨਾ ਕੈਮਰੇ ‘ਚ ਕੈਦ ਹੋ ਗਈ। ਘਟਨਾ ਦੀ ਰਿਪੋਰਟ ਦੇ ਅਨੁਸਾਰ, ਜਦੋਂ ਅਧਿਕਾਰੀ ਪਹੁੰਚੇ ਤਾਂ ਫਾਕਨਰ ਉਦੋਂ ਵੀ ਹਥੌੜਾ ਫੜ ਕੇ ਪੀੜਤ ਦੇ ਕੋਲ ਖੜ੍ਹਾ ਸੀ। ਪੁਲਿਸ ਨੇ ਉਸ ਨੂੰ ਹਥੌੜਾ ਸੁੱਟਣ ਲਈ ਕਿਹਾ। ਪੁਲਿਸ ਨੇ ਕਿਹਾ ਕਿ ਫਾਕਨਰ ਬੇਰਹਿਮੀ ਨਾਲ ਕ.ਤ.ਲ ਅਤੇ ਸਰਕਾਰੀ ਜਾਇਦਾਦ ਵਿੱਚ ਦਖ਼ਲ ਦੇਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹੈ।


ਦੱਸਦੇਈਏ ਕਿ ਬੀ.ਟੈਕ ਕਰਨ ਤੋਂ ਬਾਅਦ ਦੋ ਸਾਲ ਪਹਿਲਾਂ ਅਮਰੀਕਾ ਚਲੇ ਗਏ ਨੌਜਵਾਨ ਵਿਦਿਆਰਥੀ ਨੇ ਹਾਲ ਹੀ ਵਿੱਚ ਬਿਜ਼ਨੈਸ ਐਡਮਨਿਸਟ੍ਰੇਸ਼ਨ ਵਿੱਚ ਮਾਸਟਰ ਦੀ ਡਿਗਰੀ ਪੂਰੀ ਕੀਤੀ ਸੀ। ਹਰਿਆਣਾ ਵਿਚ ਸੈਣੀ ਦਾ ਪਰਿਵਾਰ ਆਪਣੇ ਹੋਣਹਾਰ ਬੇਟੇ ਦੇ ਦੇਹਾਂਤ ‘ਤੇ ਸੋਗ ਵਿਚ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਚੰਗੀ ਨੌਕਰੀ ਲੈਣ ਜਾ ਰਿਹਾ ਸੀ। ਉਸ ਦੇ ਮਾਤਾ-ਪਿਤਾ ਗੁਰਜੀਤ ਸਿੰਘ ਅਤੇ ਲਲਿਤਾ ਸੈਣੀ ਸਦਮੇ ਵਿੱਚ ਹਨ ਅਤੇ ਫਿਲਹਾਲ ਇਸ ਦੁਖਦਾਈ ਘਟਨਾ ਬਾਰੇ ਗੱਲ ਕਰਨ ਤੋਂ ਅਸਮਰੱਥ ਹਨ।

error: Content is protected !!