ਹੁਸ਼ਿਆਰਪੁਰ ਵਿਚ ਸ਼ੋਅਰੂਮ ਮਾਲਕ ਨੇ ਕੋਲ ਕੰਮ ਕਰਦੇ ਕਰਿੰਦੇ ਨੂੰ ਮਾਰੀ ਗੋ.ਲ਼ੀ, ਮੌ.ਤ, ਪਿਤਾ ਦੀ ਮੌ.ਤ ਤੋਂ ਬਾਅਦ ਮਾਂ ਤੇ ਭਰਾ ਦਾ ਕਰਦਾ ਸੀ ਪਾਲਣ-ਪੋਸ਼ਣ

ਹੁਸ਼ਿਆਰਪੁਰ ਵਿਚ ਸ਼ੋਅਰੂਮ ਮਾਲਕ ਨੇ ਕੋਲ ਕੰਮ ਕਰਦੇ ਕਰਿੰਦੇ ਨੂੰ ਮਾਰੀ ਗੋ.ਲ਼ੀ, ਮੌ.ਤ, ਪਿਤਾ ਦੀ ਮੌ.ਤ ਤੋਂ ਬਾਅਦ ਮਾਂ ਤੇ ਭਰਾ ਦਾ ਕਰਦਾ ਸੀ ਪਾਲਣ-ਪੋਸ਼ਣ


ਵੀਓਪੀ ਬਿਊਰੋ, ਹੁਸ਼ਿਆਰਪੁਰ-ਹੁਸ਼ਿਆਰਪੁਰ ਦੇ ਦਸੂਹਾ ਵਿੱਚ ਬਜਾਜ ਸ਼ੋਅਰੂਮ ਦੇ ਮਾਲਕ ਨੇ ਆਪਣੇ ਸ਼ੋਅਰੂਮ ਵਿੱਚ ਕੰਮ ਕਰਦੇ ਕਰਮਚਾਰੀ ਨੂੰ ਗੋਲ਼ੀ ਮਾਰ ਦਿੱਤੀ। ਨੌਜਵਾਨ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਪਿੰਡ ਓਦਰਾ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਸ਼ੋਅਰੂਮ ਮਾਲਕ ਫਰਾਰ ਹੈ। ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਸ਼ੋਅਰੂਮ ਮਾਲਕ ਵੱਲੋਂ ਗੋਲ਼ੀ ਲੱਗਣ ਤੋਂ ਬਾਅਦ ਕਰਮਚਾਰੀ ਨੂੰ ਜ਼ਖ਼ਮੀ ਹਾਲਤ ਵਿੱਚ ਦਸੂਹਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।


ਜਦੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਸ਼ੋਅਰੂਮ ਮਾਲਕ ਆਪਣੀ ਥਾਰ ਕਾਰ ਛੱਡ ਕੇ ਉਥੋਂ ਭੱਜ ਗਿਆ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਿਵਲ ਹਸਪਤਾਲ ਪਹੁੰਚ ਗਿਆ।
ਥਾਣਾ ਦਸੂਹਾ ਦੇ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ | ਜਿਸ ਤੋਂ ਬਾਅਦ ਉਕਤ ਏਜੰਸੀ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਲਝਾ ਲਿਆ ਜਾਵੇਗਾ।
ਸਿਵਲ ਹਸਪਤਾਲ ਵਿਖੇ ਇਕੱਠੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਗੁਰਪ੍ਰੀਤ ਸਿੰਘ ਦਾ ਕ.ਤ.ਲ ਕੀਤਾ ਗਿਆ ਹੈ। ਮ੍ਰਿਤਕ ਦੇ ਤਾਏ ਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪਿਤਾ ਵੀ ਗੁਜ਼ਰ ਚੁੱਕਿਆ ਹੈ, ਉਹ ਆਪਣੀ ਮਾਂ ਤੇ ਭਰਾ ਦਾ ਪਾਲਣ ਪੋਸ਼ਣ ਕਰਦਾ ਸੀ।

error: Content is protected !!