ਦੇਵੀ ਤਾਲਾਬ ਮੰਦਿਰ ਦੇ ਸਰੋਵਰ ਵਿਚੋਂ ਮਿਲੀ ਲਾ.ਸ਼, ਸੇਵਾਦਾਰ ਨੇ ਵੇਖੀ ਤਾਂ ਮਚ ਗਈ ਹਫੜਾ-ਦਫੜੀ

ਦੇਵੀ ਤਾਲਾਬ ਮੰਦਿਰ ਦੇ ਸਰੋਵਰ ਵਿਚੋਂ ਮਿਲੀ ਲਾ.ਸ਼, ਸੇਵਾਦਾਰ ਨੇ ਵੇਖੀ ਤਾਂ ਮਚ ਗਈ ਹਫੜਾ-ਦਫੜੀ


ਵੀਓਪੀ ਬਿਊਰੋ, ਜਲੰਧਰ-ਪੰਜਾਬ ਦੇ ਜਲੰਧਰ ‘ਚ ਸਥਿਤ ਸ਼ਕਤੀ ਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਸਰੋਵਰ ‘ਚੋਂ ਇਕ ਵਿਅਕਤੀ ਦੀ ਲਾ.ਸ਼ ਮਿਲੀ ਹੈ। ਇੱਕ ਸੇਵਾਦਾਰ ਨੂੰ ਘਟਨਾ ਬਾਰੇ ਸਭ ਤੋਂ ਪਹਿਲਾਂ ਪਤਾ ਲੱਗਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਸ਼੍ਰੀ ਦੇਵੀ ਤਾਲਾਬ ਮੰਦਰ ਦੀ ਪੁਲਿਸ ਨੂੰ ਦਿੱਤੀ ਗਈ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪੁੱਜੀ ਸੀ। ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਥਾਣਾ-8 ਦੇ ਐਸ.ਐਚ.ਓ ਪ੍ਰਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਪੌਣੇ 11 ਵਜੇ ਸਾਨੂੰ ਸੂਚਨਾ ਮਿਲੀ ਸੀ। ਇਸ ਤੋਂ ਬਾਅਧ ਇਕ ਟੀਮ ਜਾਂਛ ਲਈ ਭੇਜੀ ਗਈ। ਫਿਲਹਾਲ ਇਹ ਖੁਦ.ਕੁਸ਼ੀ ਹੈ ਜਾਂ ਹਾਦਸਾ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਮਾਮਲੇ ਦੀ ਜਾਣਕਾਰੀ ਮੰਦਰ ਕਮੇਟੀ ਨੂੰ ਵੀ ਦਿੱਤੀ ਗਈ ਹੈ।


ਸ਼੍ਰੀ ਦੇਵੀ ਤਾਲਾਬ ਮੰਦਿਰ ਦੇ ਸਕਿਓਰਿਟੀ ਇੰਚਾਰਜ ਸਬ ਇੰਸਪੈਕਟਰ ਸੋਢੀ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਹਿਲ ਸ਼ਿਆਮਾ (33) ਦੇ ਰੂਪ ਵਿਚ ਹੋਈ ਹੈ। ਮੇਨ ਮੰਦਿਰ ਕੋਲੋਂ ਸਰੋਵਰ ਵਿਚ ਉਸ ਦੀ ਲਾਸ਼ ਬਰਾਮਦ ਹੋਈ ਹੈ। ਮੁੱਢਲੀ ਜਾਂਚ ਵਿਚ ਲਾਸ਼ ਦੋ ਦਿਨ ਪੁਰਾਣੀ ਲਗਦੀ ਹੈ। ਮ੍ਰਿਤਕ ਕੋਲੋਂ ਕਈ ਦਸਤਾਵੇਜ਼ ਬਰਾਮਦ ਹੋਏ ਹਨ। ਇਕ ਟੀਮ ਉਸ ਦੇ ਘਰ ਭੇਜੀ ਗਈ ਹੈ। ਘਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ।

error: Content is protected !!