ਮਾਂ ਦੀ ਮੌ.ਤ ਦਾ ਗਮ ਨਾ ਸਹਾਰ ਸਕਿਆ, ਪੁੱਤ ਵੀ ਤੁਰ ਗਿਆ ਜਹਾਨੋਂ, ਇਕੋ ਚਿਖਾ ਉਤੇ ਕੀਤਾ ਗਿਆ ਦੋਵਾਂ ਦਾ ਸਸਕਾਰ

ਮਾਂ ਦੀ ਮੌ.ਤ ਦਾ ਗਮ ਨਾ ਸਹਾਰ ਸਕਿਆ, ਪੁੱਤ ਵੀ ਤੁਰ ਗਿਆ ਜਹਾਨੋਂ, ਇਕੋ ਚਿਖਾ ਉਤੇ ਕੀਤਾ ਗਿਆ ਦੋਵਾਂ ਦਾ ਸਸਕਾਰ

ਵੀਓਪੀ ਬਿਊਰੋ, ਨੈਸ਼ਨਲ-ਇਕ ਪੁੱਤ ਆਪਣੀ ਬਜ਼ੁਰਗ ਮਾਂ ਦੀ ਮੌ.ਤ ਦਾ ਸਦਮਾ ਬਰਦਾਸ਼ਤ ਨਾ ਕਰ ਸਕਿਆ। ਪਰਿਵਾਰ ਬਜ਼ੁਰਗ ਔਰਤ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਸੀ, ਇਸੇ ਦੌਰਾਨ ਹਰਿਆਣਾ ਰੋਡਵੇਜ਼ ‘ਚ ਕੰਮ ਕਰਦੇ ਉਸ ਦੇ ਪੁੱਤ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ ਹੋ ਗਈ।ਪਰਿਵਾਰ ਨੇ ਦੋਹਾਂ ਦਾ ਇਕੋ ਚਿਖਾ ਉਤੇ ਸਸਕਾਰ ਕੀਤਾ। ਦੋ ਮੌ.ਤਾਂ ਕਾਰਨ ਪਰਿਵਾਰ ਸਦਮੇ ਵਿਚ ਹੈ।ਇਹ ਮਾਮਲਾ ਹੈ ਹਰਿਆਣਾ ਦੇ ਸੋਨੀਪਤ ਦਾ।


ਸੋਨੀਪਤ ਸ਼ਹਿਰ ਦੇ ਜਟਵਾੜਾ ਦੀ ਰਹਿਣ ਵਾਲੀ 84 ਸਾਲਾ ਔਰਤ ਸਾਵਿੱਤਰੀ ਦੇਵੀ ਦੀ ਐਤਵਾਰ ਦੁਪਹਿਰ ਕਰੀਬ 3.30 ਵਜੇ ਮੌ.ਤ ਹੋ ਗਈ। ਇਸ ਦੀ ਸੂਚਨਾ ਹੋਰ ਥਾਵਾਂ ’ਤੇ ਰਹਿੰਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਦਿੱਤੀ ਗਈ। ਜਦੋਂ ਸ਼ਾਮ ਤਕ ਸਾਰੇ ਰਿਸ਼ਤੇਦਾਰ ਨਾ ਪਹੁੰਚ ਸਕੇ ਤਾਂ ਪਰਿਵਾਰ ਨੇ ਫੈਸਲਾ ਕੀਤਾ ਕਿ ਸਾਵਿੱਤਰੀ ਦੇਵੀ ਦਾ ਸਸਕਾਰ ਸੋਮਵਾਰ ਸਵੇਰੇ ਕੀਤਾ ਜਾਵੇਗਾ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਸੋਮਵਾਰ ਸਵੇਰੇ ਸਾਵਿੱਤਰੀ ਦੇ ਸਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸੇ ਦੌਰਾਨ ਸਵੇਰੇ 10 ਵਜੇ ਦੇ ਕਰੀਬ ਉਸ ਦੇ ਪੁੱਤਰ ਪ੍ਰਮੋਦ ਕੁਮਾਰ (51) ਨੂੰ ਛਾਤੀ ਵਿਚ ਦਰਦ ਮਹਿਸੂਸ ਹੋਇਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਪ੍ਰਮੋਦ ਨੂੰ ਵੀ ਮ੍ਰਿਤਕ ਐਲਾਨ ਦਿਤਾ।
ਪ੍ਰਮੋਦ ਕੁਮਾਰ ਹਰਿਆਣਾ ਰੋਡਵੇਜ਼ ਸੋਨੀਪਤ ਵਿਚ ਮਕੈਨਿਕ ਸੀ। ਹਾਲਾਂਕਿ ਪ੍ਰਮੋਦ ਕੁਮਾਰ ਦਾ ਇਕ ਪੁੱਤਰ ਰਾਹੁਲ, ਇਕ ਨੂੰਹ ਅਤੇ ਇਕ ਧੀ ਹੈ, ਪਰ ਉਸ ਦਾ ਅਪਣੀ ਮਾਂ ਨਾਲ ਬਹੁਤ ਪਿਆਰ ਸੀ। ਇਸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਸੋਨੀਪਤ ਦੇ ਰਿਸ਼ੀ ਕਾਲੋਨੀ ਸਥਿਤ ਸ਼ਮਸ਼ਾਨਘਾਟ ‘ਚ ਮਾਂ-ਪੁੱਤ ਦਾ ਸਸਕਾਰ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਪੁੱਜੇ। ਪ੍ਰਮੋਦ ਕੁਮਾਰ ਦੀ ਪਤਨੀ ਮੋਨਿਕਾ ਦੀ ਸਾਲ 2015 ਵਿਚ ਮੌਤ ਹੋ ਗਈ ਸੀ। ਮਾਂ ਦੀ ਦੇਖਭਾਲ ਅਤੇ ਬੱਚਿਆਂ ਨੂੰ ਪਾਲਣ ਲਈ ਪਰਵਾਰ ਨੇ 2016 ‘ਚ ਪ੍ਰਮੋਦ ਦਾ ਦੂਜਾ ਵਿਆਹ ਕਰਵਾਇਆ। ਉਸ ਦੀ ਦੂਜੀ ਪਤਨੀ ਪਾਰੁਲ ਨੇ ਬਾਅਦ ਵਿਚ ਉਸ ਨੂੰ ਛੱਡ ਦਿਤਾ।

error: Content is protected !!