14 ਸਾਲਾ ਲੜਕੇ ਨਾਲ ਤਿੰਨ ਜਣਿਆਂ ਨੇ ਕੀਤੀ ਬਦਫੈਲੀ, ਵੀਡੀਓ ਬਣਾ ਕੇ ਪੀੜਤ ਦੀ ਮਾਂ ਨੂੰ ਭੇਜੀ, ਪਹਿਲਾਂ ਚਟਾਈ ਜੁੱਤੀ ਫਿਰ ਚਾਕੂ ਨਾਲ ਇਸ਼ਾਰਾ ਕਰ ਕੇ ਮੂੰਹ ਵਿਚ…

14 ਸਾਲਾ ਲੜਕੇ ਨਾਲ ਤਿੰਨ ਜਣਿਆਂ ਨੇ ਕੀਤੀ ਬਦਫੈਲੀ, ਵੀਡੀਓ ਬਣਾ ਕੇ ਪੀੜਤ ਦੀ ਮਾਂ ਨੂੰ ਭੇਜੀ, ਪਹਿਲਾਂ ਚਟਾਈ ਜੁੱਤੀ ਫਿਰ ਚਾਕੂ ਨਾਲ ਇਸ਼ਾਰਾ ਕਰ ਕੇ ਮੂੰਹ ਵਿਚ…


ਵੀਓਪੀ ਬਿਊਰੋ, ਨੈਸ਼ਨਲ : 14 ਸਾਲਾ ਲੜਕੇ ਨਾਲ ਤਿੰਨ ਨਾਬਾਲਗ ਨੌਜਵਾਨਾਂ ਨੇ ਬਦਫੈਲੀ ਕੀਤੀ। ਚਾਕੂ ਦੀ ਨੋਕ ਉਤੇ ਤਿੰਨਾਂ ਨੇ ਪੀੜਤ ਨੂੰ ‘ਗੈਰ-ਕੁਦਰਤੀ ਸੈਕਸ’ਕਰਨ ਲਈ ਮਜਬੂਰ ਕੀਤਾ। ਨਾਲ ਹੀ, ਤਿੰਨਾਂ ਨੇ ਇਸ ਘਟਨਾ ਨੂੰ ਮੋਬਾਈਲ ਫੋਨ ਵਿਚ ਰਿਕਾਰਡ ਕੀਤਾ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ। ਤਿੰਨ ਨੌਜਵਾਨ ਹਮਲਾਵਰਾਂ ਵਿੱਚੋਂ ਇੱਕ ਨੇ ਐਤਵਾਰ ਰਾਤ ਨੂੰ ਲੜਕੇ ਦੀ ਮਾਂ ਨੂੰ ਇੱਕ ਵੀਡੀਓ ਭੇਜੀ। ਇਸ ਤੋਂ ਬਾਅਦ ਲੜਕੇ ਦੇ ਮਾਪਿਆਂ ਨੇ ਪੁਲਿਸ ਨਾਲ ਸੰਪਰਕ ਕੀਤਾ।


ਇਹ ਮਾਮਲ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦਾ। ਦੱਖਣੀ ਦਿੱਲੀ ਦੇ ਹੌਜ਼ ਖਾਸ ਇਲਾਕੇ ਵਿਚ ਇਹ ਘਟਨਾ ਵਾਪਰੀ। ਪੁਲਿਸ ਨੇ ਦੱਸਿਆ ਕਿ ਇੰਸਟਾਗ੍ਰਾਮ ਉਤੇ ਵੀਡੀਓ ਵੀ ਪੋਸਟ ਕੀਤੀ ਗਈ ਹੈ, ਜਿਸ ਵਿਚ ਲੜਕੇ ਨੂੰ ਚਾਕੂ ਦੀ ਨੋਕ ਉਤੇ ਜਬਰਦਸਤੀ ਕਰਦੇ ਦੇਖਿਆ ਜਾ ਸਕਦਾ ਹੈ। ਮੁਲਜ਼ਮ ਲੜਕੇ ਦੇ ਦੋਸਤ ਸਨ। ਪਹਿਲਾਂ ਉਨ੍ਹਾਂ ਨੇ ਲੜਕੇ ਨੂੰ ਜੁੱਤੀ ਚੱਟਣ ਅਤੇ ਗੁਪਤ ਅੰਗਾਂ ਨੂੰ ਛੂਹਣ ਲਈ ਕਿਹਾ, ਫਿਰ ਉਸ ਨੂੰ ਗੈਰ-ਕੁਦਰਤੀ ਸੈਕਸ ਕਰਨ ਲਈ ਮਜਬੂਰ ਕੀਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਇੱਕ ਪੀਸੀਆਰ ਕਾਲ ਦਾ ਜਵਾਬ ਦਿੰਦੇ ਹੋਏ, ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਜਿੱਥੇ ਕਾਲ ਕਰਨ ਵਾਲੇ ਨੇ ਕਿਹਾ ਕਿ ਕੁਝ ਮੁੰਡਿਆਂ ਨੇ ਉਸ ਦੇ 14 ਸਾਲ ਦੇ ਬੇਟੇ ਨਾਲ ਬਦਫੈਲੀ ਕੀਤੀ ਹੈ ਅਤੇ ਉਸ ਦੇ ਮੋਬਾਈਲ ਫੋਨ ਉਤੇ ਵੀਡੀਓ ਕਲਿੱਪ ਭੇਜੀ ਹੈ। ਲੜਕੇ ਨੂੰ ਮੈਡੀਕਲ ਜਾਂਚ ਅਤੇ ਫਿਰ ਕੌਂਸਲਿੰਗ ਲਈ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਪੀੜਤ ਸ਼ਨੀਵਾਰ ਸ਼ਾਮ ਕਰੀਬ 6.30 ਵਜੇ ਹੌਜ਼ ਖਾਸ ਦੇ ਸੈਂਟਰਲ ਪਾਰਕ ਵਿਚ ਖੇਡਣ ਤੋਂ ਬਾਅਦ ਘਰ ਜਾ ਰਿਹਾ ਸੀ ਤਾਂ ਉਸ ਦੇ ਤਿੰਨ ਦੋਸਤਾਂ, ਜਿਨ੍ਹਾਂ ਦੀ ਉਮਰ 12 ਤੋਂ 14 ਸਾਲ ਦੇ ਵਿਚਕਾਰ ਸੀ, ਨੇ ਉਸ ਨੂੰ ਜਬਰਦਸਤੀ ਆਪਣੇ ਨਾਲ ਇਕ ਖਾਲੀ ਜਗ੍ਹਾ ਉਤੇ ਲੈ ਲਿਆ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਕ ਮੁਲਜ਼ਮ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਇਸ਼ਾਰਾ ਕੀਤਾ ਅਤੇ ਉਸ ਦਾ ਗੁਪਤ ਅੰਗ ਪੀੜਤ ਦੇ ਮੂੰਹ ਵਿਚ ਪਾ ਦਿੱਤਾ। ਤਿੰਨਾਂ ਨੇ ਇਸ ਵਾਰਦਾਤ ਨੂੰ ਆਪਣੇ ਮੋਬਾਈਲ ਫੋਨਾਂ ਵਿਚ ਰਿਕਾਰਡ ਵੀ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਲੜਕੇ ਦੇ ਬਿਆਨ ਦੇ ਆਧਾਰ ਉਤੇ ਹੌਜ਼ ਖਾਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

 

error: Content is protected !!