ਚਾਵਾਂ ਨਾਲ ਅਮਰੀਕਾ ਭੇਜੇ ਨੌਜਵਾਨ ਪੁੱਤ ਦੀ ਮੌ.ਤ, ਮ੍ਰਿਤਕ ਦੇਹ ਵਾਪਸ ਲਿਆਉਣ ਲਈ ਮਿੰਨਤਾਂ ਕਰ ਰਹੇ ਮਾਪੇ

ਚਾਵਾਂ ਨਾਲ ਅਮਰੀਕਾ ਭੇਜੇ ਨੌਜਵਾਨ ਪੁੱਤ ਦੀ ਮੌ.ਤ, ਮ੍ਰਿਤਕ ਦੇਹ ਵਾਪਸ ਲਿਆਉਣ ਲਈ ਮਿੰਨਤਾਂ ਕਰ ਰਹੇ ਮਾਪੇ

ਹੁਸ਼ਿਆਰਪੁਰ (ਵੀਓਪੀ ਬਿਊਰੋ) ਪੰਜਾਬ ਦੀ ਨੌਜਵਾਨ ਪੀੜੀ ਦਾ ਵਿਦੇਸ਼ਾਂ ‘ਚ ਜਾਣ ਦਾ ਰੁਝਾਨ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ। ਇਸੇ ਕੜੀ ਵਿੱਚ ਲੋਕ ਕੈਨੇਡਾ ਅਮਰੀਕਾ ਦਾ ਵੱਧ ਰੁਖ ਕਰ ਰਹੇ ਹਨ। ਅਮਰੀਕਾ ਤੋਂ ਪੰਜਾਬੀਆਂ ਦੀ ਆਏ ਦਿਨ ਮੌਤ ਦੀ ਖਬਰ ਵੀ ਸਾਹਮਣੇ ਆਉਂਦੀ ਰਹਿੰਦੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੋਣ ਦੇ ਨਾਲ ਨਾਲ ਮ੍ਰਿਤਕਾਂ ਦੇ ਮਾਪਿਆਂ ਲਈ ਵੀ ਦੁੱਖ ਦੀ ਗੱਲ ਹੁੰਦੀ ਹੈ।

ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਪਿੰਡ ਭੰਗਾਲਾ ਦਾ ਨੌਜਵਾਨ ਵੀ ਰੋਜੀ ਰੋਟੀ ਤੇ ਵਧੀਆ ਭਵਿੱਖ ਦੀ ਭਾਲ ਵਿੱਚ ਅਮਰੀਕਾ ਗਿਆ ਸੀ ਅਤੇ ਆਪਣੇ ਮਾਪਿਆਂ ਨੂੰ ਖੁਸ਼ ਦੇਖਣਾ ਚਾਹੁੰਦਾ ਸੀ। ਪਰ ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਉਕਤ ਨੌਜਵਾਨ ਦੀ ਅਮਰੀਕਾ ਵਿਖੇ ਟਰੱਕ ਹਾਦਸੇ ’ਚ ਮੌਤ ਹੋ ਗਈ।

ਜਾਣਕਾਰੀ ਅਨੁਸਾਰ 28 ਸਾਲ ਦਾ ਸਿਮਰਨ ਪਾਲ ਸਿੰਘ, ਜੋ 2018 ’ਚ ਅਮਰੀਕਾ ਗਿਆ ਸੀ ਪਰ ਬੀਤੇ ਦਿਨ ਉਹ ਫਰਿਜਨੋ ਤੋਂ ਆਪਣਾ ਟਰੱਕ ਲੋਡ ਕਰ ਕੇ ਐਰੀਜ਼ੋਨਾ ਸ਼ਹਿਰ ਵੱਲ ਨੂੰ ਜਾ ਰਿਹਾ ਸੀ। ਬਰਫ਼ ਜ਼ਿਆਦਾ ਹੋਣ ਕਾਰਨ ਉਸ ਦਾ ਟਰੱਕ ਸਲਿਪ ਹੋ ਗਿਆ, ਜਿਸ ਕਾਰਨ ਟਰੱਕ ਹਾਦਸੇ ’ਚ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਪਹੁੰਚਾਈ ਜਾਵੇ।

error: Content is protected !!