ਪੁਲਿਸ ਥਾਣੇ ‘ਚ ਹੀ ਭਾਜਪਾ ਵਿਧਾਇਕ ਨੇ ਸ਼ਿਵ ਸੈਨਾ ਦੇ ਆਗੂ ਨੂੰ ਮਾਰੀ ਗੋ.ਲੀ, ਬੇਧੜਕ ਹੋ ਕੇ ਮਾਰੇ ਲਲਕਾਰੇ

ਪੁਲਿਸ ਥਾਣੇ ‘ਚ ਹੀ ਭਾਜਪਾ ਵਿਧਾਇਕ ਨੇ ਸ਼ਿਵ ਸੈਨਾ ਦੇ ਆਗੂ ਨੂੰ ਮਾਰੀ ਗੋ.ਲੀ, ਬੇਧੜਕ ਹੋ ਕੇ ਮਾਰੇ ਲਲਕਾਰੇ

 

ੋ ੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋੋ

 

ਮੁੰਬਈ (ਵੀਓਪੀ ਬਿਊਰੋ) ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪਾਰਟੀ ਦੇ ਨੇਤਾ ਨੂੰ ਭਾਜਪਾ ਵਿਧਾਇਕ ਵੱਲੋਂ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਵਿਧਾਇਕ ਨੇ ਸ਼ਿਵ ਸੈਨਾ ਆਗੂ ਨੂੰ ਥਾਣੇ ਵਿੱਚ ਹੀ ਗੋਲੀ ਮਾਰ ਦਿੱਤੀ।

ਪੁਲਿਸ ਨੇ ਇਸ ਮਾਮਲੇ ਵਿੱਚ ਭਾਜਪਾ ਵਿਧਾਇਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜ਼ਮੀਨ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇਤਾ ਮਹੇਸ਼ ਗਾਇਕਵਾੜ ਅਤੇ ਕਲਿਆਣ ਪੂਰਬੀ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਇਸ ਝਗੜੇ ਨੂੰ ਲੈ ਕੇ ਬੀਤੀ ਰਾਤ ਦੋਵੇਂ ਧਿਰਾਂ ਉਲਹਾਸਨਗਰ ਦੇ ਹਿੱਲ ਲਾਈਨ ਥਾਣੇ ਪਹੁੰਚ ਗਈਆਂ ਸਨ।

ਦੋਵਾਂ ਧਿਰਾਂ ਵਿੱਚ ਝਗੜਾ ਵੱਧ ਗਿਆ ਅਤੇ ਥਾਣੇ ਵਿੱਚ ਤਣਾਅ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਨੇ ਮਹੇਸ਼ ਗਾਇਕਵਾੜ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਇਕ ਪਾਸੇ ਤੋਂ ਗੋਲੀਬਾਰੀ ਹੋਈ, ਜਿਸ ‘ਚ ਦੋ ਲੋਕ ਜ਼ਖਮੀ ਹੋ ਗਏ।

ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਗੋਲੀ ਚਲਾਉਣ ਵਾਲੇ ਭਾਜਪਾ ਵਿਧਾਇਕ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਸ਼ਿਵ ਸੈਨਾ ਆਗੂ ਦੇ ਸਰੀਰ ਵਿੱਚੋਂ ਪੰਜ ਗੋਲੀਆਂ ਕੱਢੀਆਂ ਗਈਆਂ ਹਨ, ਪਰ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਭਾਜਪਾ ਵਿਧਾਇਕ ਨੇ ਕਿਹਾ ਕਿ ਮਹੇਸ਼ ਗਾਇਕਵਾੜ ਅਤੇ ਉਸ ਦੇ ਸਮਰਥਕਾਂ ਨੇ ਉਸ ਦੇ ਪੁੱਤਰ ਨਾਲ ਦੁਰਵਿਵਹਾਰ ਕੀਤਾ ਸੀ, ਜਿਸ ਕਾਰਨ ਉਸ ਨੇ ਆਤਮ ਰੱਖਿਆ ‘ਚ ਗੋਲੀ ਚਲਾ ਦਿੱਤੀ।

error: Content is protected !!