ਪੂਨਮ ਪਾਂਡੇ ਦੀ ਮੌ.ਤ ਬਣੀ ਰਹੱਸ, ਸੂਤਰਾਂ ਦਾ ਕਹਿਣਾ- ਇਹ ਸਭ ਪਬਲੀਸਿਟੀ ਲਈ ਸਟੰਟ, ਲਾ.ਸ਼ ਕਿੱਥੇ ਆ

ਪੂਨਮ ਪਾਂਡੇ ਦੀ ਮੌ.ਤ ਬਣੀ ਰਹੱਸ, ਸੂਤਰਾਂ ਦਾ ਕਹਿਣਾ- ਇਹ ਸਭ ਪਬਲੀਸਿਟੀ ਲਈ ਸਟੰਟ, ਲਾ.ਸ਼ ਕਿੱਥੇ ਆ

ਮੁੰਬਈ (ਵੀਓਪੀ ਬਿਊਰੋ)- ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੀ ਮੌਤ ਦੀ ਖ਼ਬਰ ਜਾਣ ਕੇ ਹਰ ਕੋਈ ਹੈਰਾਨ ਹੈ ਪਰ ਇਸ ਦੌਰਾਨ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਪੂਨਮ ਪਾਂਡੇ ਦੀ ਮੌਤ ਹੋ ਗਈ ਹੈ ਤਾਂ ਉਨ੍ਹਾਂ ਦੀ ਲਾਸ਼ ਕਿੱਥੇ ਹੈ। ਮ੍ਰਿਤਕ ਦੇਹ ਦੇ ਨੇੜੇ ਪਰਿਵਾਰ ਦੇ ਕਿਸੇ ਮੈਂਬਰ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ। ਨਾ ਹੀ ਇਹ ਸਪੱਸ਼ਟ ਹੈ ਕਿ ਪੂਨਮ ਦੀ ਮੌਤ ਕਿਸ ਸਮੇਂ ਹੋਈ।

ਹਾਲਾਂਕਿ ਜਦੋਂ ਕੁਝ ਮੀਡੀਆ ਹਾਊਸਾਂ ਨੇ ਆਪਣੇ ਪੱਧਰ ‘ਤੇ ਜਾਂਚ ਕੀਤੀ ਤਾਂ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ। ਜਿਵੇਂ ਕਿ ਪਰਿਵਾਰਕ ਡਰਾਈਵਰ ਨੇ ਦੱਸਿਆ ਕਿ ਮੈਡਮ ਕੱਲ੍ਹ ਤੱਕ ਠੀਕ ਸੀ। ਉਹ ਸ਼ੂਟਿੰਗ ‘ਚ ਰੁੱਝੀ ਹੋਈ ਸੀ। ਭੈਣ ਦਾ ਫੋਨ ਵੀ ਬੰਦ ਹੈ। ਸਮਝ ਨਹੀਂ ਆ ਰਿਹਾ ਕਿ ਕੀ ਹੋ ਗਿਆ ਹੈ। ਅਜਿਹਾ ਲੱਗ ਰਿਹਾ ਹੈ ਕਿ ਉਸ ਦਾ ਇੰਸਟਾਗ੍ਰਾਮ ਹੈਕ ਹੋ ਗਿਆ ਹੈ।” ਇਕ ਹੋਰ ਮੀਡੀਆ ਰਿਪੋਰਟ ‘ਚ ਪੂਨਮ ਦੀ ਮੌਤ ਦੀ ਖਬਰ ਦੇ ਪ੍ਰੈੱਸ ਨੋਟ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰੈੱਸ ਨੋਟ ‘ਤੇ ਲਿਖਿਆ ਮੋਬਾਈਲ ਨੰਬਰ ਫਰਜ਼ੀ ਨਿਕਲਿਆ।

ਇਹ ਵੀ ਖਬਰਾਂ ਹਨ ਕਿ ਪੂਨਮ ਪਾਂਡੇ ਦੀ ਖੁਦਕੁਸ਼ੀ ਕਾਰਨ ਮੌਤ ਹੋ ਗਈ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਦਰਅਸਲ, ਪੂਨਮ ਦਾ ਰਿਕਾਰਡ ਹੈ ਕਿ ਉਹ ਪਬਲੀਸਿਟੀ ਸਟੰਟ ਕਰਦੀ ਰਹਿੰਦੀ ਹੈ ਜੋ ਬਾਅਦ ‘ਚ ਝੂਠੇ ਸਾਬਤ ਹੋਏ। ਹਾਲਾਂਕਿ ਕੁਝ ਲੋਕ ਕਹਿ ਰਹੇ ਹਨ ਕਿ ਉਸ ਦੀ ਲਾਸ਼ ਪੁਣੇ ‘ਚ ਹੈ ਅਤੇ ਕੁਝ ਦਾਅਵਾ ਕਰ ਰਹੇ ਹਨ ਕਿ ਇਹ ਕਾਨਪੁਰ ‘ਚ ਹੈ।

error: Content is protected !!