ਮੌ.ਤ ਮਗਰੋਂ ਇੰਸਟਾਗ੍ਰਾਮ ਉਤੇ ਪਈ ਪੂਨਮ ਪਾਂਡੇ ਦੀ ਵੀਡੀਓ, ਦੱਸਿਆ ਮੌ.ਤ ਦਾ ਰਹੱਸ, ਵੇਖੋ ਵੀਡੀਓ
ਵੀਓਪੀ ਬਿਊਰੋ, ਨੈਸ਼ਨਲ-ਅਦਾਕਾਰ ਪੂਨਮ ਪਾਂਡੇ ਬਾਰੇ ਬੀਤੇ ਦਿਨ ਖਬਰ ਵਾਇਰਲ ਹੋਈ ਸੀ ਕਿ ਉਸ ਦੀ ਮੌ.ਤ ਹੋ ਗਈ ਹੈ। ਕਾਰਨ ਕੈਂਸਰ ਦੀ ਬਿਮਾਰੀ ਦੱਸੀ ਗਈ ਪਰ ਅੱਜ ਇੰਸਟਾਗ੍ਰਾਮ ਅਕਾਊਂਟ ਉਤੇ ਪੂਨਮ ਪਾਂਡੇ ਦੀ ਇਕ ਵੀਡੀਓ ਪਾਈ ਗਈ ਹੈ। ਜਿਸ ਵਿਚ ਉਸ ਦੀ ਮੌਤ ਦਾ ਰਹੱਸ ਦਸਿਆ ਗਿਆ ਹੈ। ਦਰਅਸਲ, ਅਦਾਕਾਰਾ ਹਾਲੇ ਜ਼ਿੰਦਾ ਹੈ। ਉਸ ਨੇ ਸ਼ਨੀਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ। ਪੂਨਮ ਨੇ ਦੱਸਿਆ ਕਿ ਉਸ ਨੇ ਕੈਂਸਰ ਸਬੰਧੀ ਜਾਗਰੂਕਤਾ ਫੈਲਾਉਣ ਲਈ ਇਹ ਪਬਲੀਸਿਟੀ ਸਟੰਟ ਕੀਤਾ ਸੀ। ਇਕ ਹੋਰ ਵੀਡੀਓ ਸ਼ੇਅਰ ਕਰਦੇ ਹੋਏ ਪੂਨਮ ਨੇ ਸਾਰਿਆਂ ਤੋਂ ਮਾਫੀ ਵੀ ਮੰਗੀ ਹੈ। ਜਾਣਕਾਰੀ ਮੁਤਾਬਕ ਪੂਨਮ ਕੱਲ੍ਹ ਯਾਨੀ ਐਤਵਾਰ ਸਵੇਰੇ 10 ਵਜੇ ਲਾਈਵ ਹੋ ਕੇ ਇਹ ਜਾਣਕਾਰੀ ਦੇਣਾ ਚਾਹੁੰਦੀ ਸੀ ਪਰ ਉਨ੍ਹਾਂ ਦੇ ਦੇਹਾਂਤ ਦੀ ਖਬਰ ‘ਤੇ ਲੋਕਾਂ ਨੂੰ ਪਰੇਸ਼ਾਨ ਅਤੇ ਉਲਝਣ ‘ਚ ਦੇਖਦੇ ਹੋਏ ਉਨ੍ਹਾਂ ਨੇ ਅੱਜ ਹੀ ਵੀਡੀਓ ਸ਼ੇਅਰ ਕਰਨ ਦਾ ਫੈਸਲਾ ਕੀਤਾ।
Video Player
00:00
00:00