ਸ਼ਰੇਆਮ ਆਟੋ ਵਿਚ ਨਸ਼ੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ, ਕਹਿੰਦਾ, ਪੈਸੇ ਇਕੱਠੇ ਕਰ ਕੇ ਨਸ਼ਾ ਕਰਨ ਲੱਗਾਂ, ਜਿੱਥੋਂ ਮਰਜ਼ੀ ਲੈ ਲਵੋ, ਮਿਲ ਜਾਂਦੈ’

ਸ਼ਰੇਆਮ ਆਟੋ ਵਿਚ ਨਸ਼ੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ, ਕਹਿੰਦਾ, ਪੈਸੇ ਇਕੱਠੇ ਕਰ ਕੇ ਨਸ਼ਾ ਕਰਨ ਲੱਗਾਂ, ਜਿੱਥੋਂ ਮਰਜ਼ੀ ਲੈ ਲਵੋ, ਮਿਲ ਜਾਂਦੈ’

ਵੀਓਪੀ ਬਿਊਰੋ, ਲੁਧਿਆਣਾ : ਸ਼ਹਿਰ ’ਚ ਨਸ਼ਾ ਤਸਕਰੀ ’ਤੇ ਪੁਲਿਸ ਸ਼ਿਕੰਜਾ ਕੱਸਣ ’ਚ ਨਾਕਾਮਯਾਬ ਸਾਬਤ ਹੋ ਰਹੀ ਹੈ। ਵਾਰ-ਵਾਰ ਇਕ ਹੀ ਖੇਤਰ ਤੇ ਇਕ ਹੀ ਪਾਰਕ ’ਚੋਂ ਸ਼ਰੇਆਮ ਨਸ਼ਾ ਕਰਨ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਹਾਲਾਤ ਇਹ ਹਨ ਕਿ ਨਸ਼ੇੜੀ ਸ਼ਰੇਆਮ ਸ਼ਹਿਰ ਦੀਆਂ ਸੜਕਾਂ ’ਤੇ ਨਸ਼ੇ ਦਾ ਸੇਵਨ ਕਰ ਰਹੇ ਹਨ ਤੇ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਸ਼ੁੱਕਰਵਾਰ ਦੇਰ ਸ਼ਾਮ ਇਕ ਨੌਜਵਾਨ ਨਿਊ ਕੁੰਦਨਪੁਰੀ ਖੇਤਰ ’ਚ ਸੜਕ ’ਤੇ ਆਟੋ ਖੜ੍ਹਾ ਕਰ ਕੇ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ।

ਸਮਾਜ ਸੇਵੀ ਵੱਲੋਂ ਇਸ ਦੀ ਵੀਡੀਓ ਬਣਾ ਲਈ ਗਈ। ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਖੇਤਰ ’ਚ ਨਸ਼ਾ ਕਰਨ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੋਵੇ। ਕਈ ਵਾਰ ਪੁਲਿਸ ਮੁਲਾਜ਼ਮਾਂ ਨੂੰ ਨਸ਼ਾ ਕਰਦੇ ਨੌਜਵਾਨ ਫੜਾਏ ਜਾਣ ਦੇ ਬਾਵਜੂਦ ਇਸ ਖੇਤਰ ’ਚ ਨਸ਼ੇ ਦੀ ਤਸਕਰੀ ਨਹੀਂ ਰੁਕ ਰਹੀ ਹੈ। ਨਿਊ ਕੁੰਦਨਪੁਰੀ ’ਚ ਇਕ ਨੌਜਵਾਨ ਜਦ ਸ਼ਰੇਆਮ ਟੀਕਾ ਲਗਾ ਰਿਹਾ ਸੀ ਤਾਂ ਉਥੇ ਮੈਡੀਕਲ ਸ਼ਾਪ ਚਲਾਉਣ ਵਾਲੇ ਹਰੀਸ਼ ਛਾਬੜਾ ਨੂੰ ਜਦ ਇਸ ਸਬੰਧੀ ਪਤਾ ਲੱਗਾ ਤਾਂ ਉਹ ਵੀਡੀਓ ਬਣਾਉਂਦੇ ਹੋਏ ਆਟੋ ਕੋਲ ਪੁੱਜੇ। ਆਟੋ ਚਾਲਕ ਕੋਲੋਂ ਜਦ ਪੁੱਛਿਆ ਕਿ ਉਸ ਨੂੰ ਨਸ਼ਾ ਕਰਦੇ ਡਰ ਨਹੀਂ ਲੱਗਦਾ ਤਾਂ ਉਸ ਨੇ ਕਿਹਾ ‘ਸਵੇਰ ਤੋਂ ਆਟੋ ਚਲਾ ਕੇ ਜੋ ਪੈਸੇ ਇਕੱਠੇ ਹੋਏ, ਉਸ ਨਾਲ ਨਸ਼ਾ ਕਰਨ ਲੱਗਾ ਹਾਂ। ਦੁਪਹਿਰ ਤੋਂ ਤੋੜ ਲੱਗੀ ਸੀ ਤੇ ਹੁਣ ਜਾ ਕੇ ਨਸ਼ਾ ਮਿਲਿਆ ਹੈ।’ਜਦ ਉਸ ਕੋਲੋਂ ਪੁੱਛਿਆ ਕਿ ਨਸ਼ਾ ਕਿੱਥੋਂ ਲੈ ਕੇ ਆਇਆ ਹੈ ਤਾਂ ਉਸ ਨੇ ਕਿਹਾ ‘ਇਹ ਜਿੱਥੋਂ ਮਰਜ਼ੀ ਲੈ ਲਵੋ।’

error: Content is protected !!