ਗੈਰ-ਕਾਨੂੰਨੀ ਬਣਾਈ ਪਟਾਕਿਆਂ ਦੀ ਫੈਕਟਰੀ ‘ਚ ਜ਼ਬਰਦਸਤ ਧਮਾਕੇ, ਸੜਕ ਤੱਕ ਖਿਲਰੀਆਂ ਮਿਲੀਆਂ ਲਾ.ਸ਼ਾਂ, ਆਸਮਾਨ ਤੱਕ ਦਿਖੀਆਂ ਅੱਗ ਦੀਆਂ ਲਪਟਾਂ

ਗੈਰ-ਕਾਨੂੰਨੀ ਬਣਾਈ ਪਟਾਕਿਆਂ ਦੀ ਫੈਕਟਰੀ ‘ਚ ਜ਼ਬਰਦਸਤ ਧਮਾਕੇ, ਸੜਕ ਤੱਕ ਖਿਲਰੀਆਂ ਮਿਲੀਆਂ ਲਾ.ਸ਼ਾਂ, ਆਸਮਾਨ ਤੱਕ ਦਿਖੀਆਂ ਅੱਗ ਦੀਆਂ ਲਪਟਾਂ

ਹਰਦਾ (ਵੀਓਪੀ ਬਿਊਰੋ): ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਵਿੱਚ ਚੱਲ ਰਹੀ ਇੱਕ ਗੈਰ ਕਾਨੂੰਨੀ ਪਟਾਕਾ ਫੈਕਟਰੀ ਵਿੱਚ ਕਈ ਧਮਾਕਿਆਂ ਨਾਲ ਭਿਆਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 11 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹਨ। ਇਸ ਘਟਨਾ ਵਿੱਚ ਦਰਜਨਾਂ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ।

ਸੀਐਮ ਡਾ: ਮੋਹਨ ਨੇ ਇਸ ਘਟਨਾ ਨੂੰ ਲੈ ਕੇ ਮੰਤਰਾਲੇ ਵਿੱਚ ਹੰਗਾਮੀ ਮੀਟਿੰਗ ਬੁਲਾਈ ਹੈ। ਘਟਨਾ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਲਾਸ਼ਾਂ ਸੜਕਾਂ ‘ਤੇ ਖਿੱਲਰੀਆਂ ਪਈਆਂ ਹਨ।

ਇਕ ਚਸ਼ਮਦੀਦ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਰੀਬ 200 ਮੀਟਰ ਦੀ ਦੂਰੀ ‘ਤੇ ਸਥਿਤ ਮੇਰੇ ਘਰ ਤੋਂ ਟੀਨਾਂ ਉੱਡਣ ਲੱਗੀਆਂ। ਅਸੀਂ ਡਰ ਗਏ ਅਤੇ ਬਾਹਰ ਭੱਜ ਗਏ। ਇਸ ਦੌਰਾਨ ਇਕ ਹੋਰ ਧਮਾਕਾ ਹੋਇਆ। ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ।

ਜਾਣਕਾਰੀ ਮੁਤਾਬਕ ਮਗਰਧਾ ਰੋਡ ‘ਤੇ ਸਥਿਤ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ‘ਚ ਮੰਗਲਵਾਰ ਨੂੰ ਧਮਾਕਿਆਂ ਨਾਲ ਅੱਗ ਲੱਗ ਗਈ। ਇਸ ਅੱਗ ਨੇ ਭਿਆਨਕ ਰੂਪ ਧਾਰ ਲਿਆ ਹੈ ਅਤੇ ਕਈ ਘਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅਸਮਾਨ ਵਿੱਚ ਅੱਗ ਅਤੇ ਧੂੰਏਂ ਦੇ ਬੱਦਲ ਦਿਖਾਈ ਦੇ ਰਹੇ ਹਨ। ਇਸ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ।

ਘਟਨਾ ਤੋਂ ਬਾਅਦ ਸੀਐਮ ਮੋਹਨ ਯਾਦਵ ਨੇ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜ਼ਖਮੀਆਂ ਦਾ ਇਲਾਜ ਵੀ ਮੁਫਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਨਹੀਂ ਦੁਹਰਾਈ ਜਾਵੇਗੀ। ਘਟਨਾ ਬਾਰੇ ਭਾਰਤ ਸਰਕਾਰ ਨੂੰ ਵੀ ਸੂਚਿਤ ਕੀਤਾ। ਪਹਿਲੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਜ਼ਖਮੀਆਂ ਦਾ ਸਹੀ ਇਲਾਜ ਹੋਵੇ।

error: Content is protected !!